The Summer News
×
Tuesday, 14 May 2024

ਕੀ ਤੁਹਾਨੂੰ ਪਤਾ ਹੈ ਚੂਹੇ ਇੱਕ ਦੂਜੇ ਨੂੰ ਬਿਨਾਂ ਕੁਝ ਕਹੇ ਕਿਸ ਤਰ੍ਹਾਂ ਮੰਗਦੇ ਹਨ ਮਦਦ ?ਜਾਣਨ ਲਈ ਪੜੋ ਇਹ ਖਬਰ

ਚੰਡੀਗੜ੍ਹ : ਦੱਸ ਦੇਈਏ ਕਿ ਹਰ ਕੋਈ ਚੂਹਿਆਂ ਤੋਂ ਪ੍ਰੇਸ਼ਾਨ ਰਹਿੰਦਾ ਹੈ ,ਕਦੇ ਇਹ ਘਰਾਂ, ਦੁਕਾਨਾਂ ਅਤੇ ਗਲੀਆਂ 'ਚ ਆਮ ਹੀ ਘੁੰਮਦੇ ਨਜ਼ਰ ਆਉਦੇ ਹਨ। ਕਦੇ ਇਹ ਖਾਣ-ਪੀਣ ਦੀਆਂ ਚੀਜ਼ ਚੁੱਕ ਕੇ ਲੈ ਜਾਂਦੇ ਹਨ,'ਤੇ ਕਦੇ ਬਿਜਲੀ ਦੀਆਂ ਤਾਰਾਂ ਟੁੱਕ ਜਾਂਦੇ ਹਨ। ਇਸਦੇ ਨਾਲ ਹੀ ਕਈ ਵਾਰ ਇਹ ਬਹੁਤ ਸਾਰਾ ਨੁਕਸਾਨ ਵੀ ਕਰ ਦਿੰਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਹਰ ਕੋਈ ਪ੍ਰੇਸ਼ਾਨ ਹੈ।ਦੱਸ ਦੇਈਏ ਕਿ ਲੋਕ ਅਕਸਰ ਆਪਣੇ ਆਲੇ-ਦੁਆਲੇ ਚੂਹਿਆਂ ਕਾਰਨ ਪਰੇਸ਼ਾਨ ਹੁੰਦੇ ਦੇਖੇ ਜਾ ਸਕਦੇ ਹਨ।


ਪ੍ਰੰਤੂ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਦਿਲ ਵਿੱਚ ਆਪਣੀ ਪ੍ਰਜਾਤੀ ਲਈ ਬਹੁਤ ਉਦਾਰਤਾ ਹੈ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਚੂਹਿਆਂ 'ਤੇ ਇਕ ਖੋਜ ਕੀਤੀ ਗਈ ਸੀ, ਜਿਸ ਵਿਚ ਇਹ ਸਾਹਮਣੇ ਆਇਆ ਸੀ ਕਿ ਚੂਹੇ ਇਕ ਦੂਜੇ ਦੀ ਮਦਦ ਕਰਨ ਲਈ ਤਿਆਰ ਹਨ। ਦੱਸ ਦੇਈਏ ਕਿ ਜਦੋਂ ਵੀ ਕੋਈ ਚੂਹਾ ਦੂਜੇ ਚੂਹੇ ਤੋਂ ਮਦਦ ਮੰਗਦਾ ਹੈ ਤਾਂ ਉਹ ਉਸ ਦੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਵਿਗਿਆਨੀ ਚੂਹਿਆਂ 'ਤੇ ਮਨੁੱਖੀ ਦਿਮਾਗ ਦੀ ਵਰਤੋਂ ਕਰਕੇ ਖੋਜ ਵੀ ਕਰ ਰਹੇ ਹਨ। ਆਓ ਜਾਣਦੇ ਹਾਂ ਚੂਹਿਆਂ ਦੇ ਵਿਵਹਾਰ 'ਤੇ ਰਿਸਰਚ ਕੀ ਕਹਿੰਦੀ ਹੈ ਅਤੇ ਇਹ ਵੀ ਜਾਣਦੇ ਹਾਂ ਕਿ ਜੇਕਰ ਚੂਹਿਆਂ 'ਚ ਮਨੁੱਖੀ ਦਿਮਾਗ ਲਗਾਇਆ ਜਾਵੇ ਤਾਂ ਉਨ੍ਹਾਂ 'ਚ ਕੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।


ਚੂਹੇ 'ਚ ਲਗਾਇਆ ਗਿਆ ਮਨੁੱਖੀ ਦਿਮਾਗ, ਜਾਣੋ ਕਿਵੇਂ ?


ਜਾਣਕਾਰੀ ਮੁਤਾਬਕ ਇਸ ਖੋਜ 'ਚ ਵਿਗਿਆਨੀਆਂ ਨੂੰ ਚੂਹੇ ਦੇ ਦਿਮਾਗ ਵਿੱਚ ਮਨੁੱਖੀ ਦਿਮਾਗ਼ ਲਗਾਉਣ ਵਿੱਚ ਵੀ ਸਫ਼ਲਤਾ ਮਿਲੀ ਹੈ। ਹਾਲਾਂਕਿ, ਇਸਦੇ ਪ੍ਰਭਾਵ ਨੂੰ ਲੈ ਕੇ ਖੋਜ ਚੱਲ ਰਹੀ ਹੈ।ਕਿਹਾ ਜਾਂਦਾ ਹੈ ਕਿ ਚੂਹੇ ਦੇ ਸਰੀਰ ਵਿੱਚ ਲਗਾਏ ਗਏ ਮਨੁੱਖੀ ਦਿਮਾਗ ਨੂੰ ਲੈਬਾਰਟਰੀ (laboratory) ਵਿੱਚ ਤਿਆਰ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਸ ਦਿਮਾਗ ਵਿੱਚ ਉਹ ਸਾਰੇ ਸੈੱਲ ਸ਼ਾਮਲ ਸਨ, ਜੋ ਮਨੁੱਖੀ ਦਿਮਾਗ ਵਿੱਚ ਹੁੰਦੇ ਹਨ।


ਵਿਗਿਆਨੀਆਂਵਲੋਂ ਦੱਸਿਆ ਗਿਆ ਕਿ ਪ੍ਰਯੋਗਸ਼ਾਲਾ ਦੁਆਰਾ ਕੀਤੇ ਗਏ ਵਿਕਸਿਤ ਦਿਮਾਗ ਨੇ ਚੂਹੇ ਦੇ ਦਿਮਾਗ ਦੇ ਇੱਕ ਤਿਹਾਈ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਇਸੇ ਦੌਰਾਨ ਹੁਣ ਚੂਹਿਆਂ 'ਤੇ ਇਸ ਦੇ ਪ੍ਰਭਾਵ ਬਾਰੇ ਡੂੰਘਾਈ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਜੇਕਰ ਚੂਹਿਆਂ 'ਤੇ ਇਸ ਦਾ ਬੁਰਾ ਪ੍ਰਭਾਵ ਨਾ ਪਵੇ ਤਾਂ ਇਹ ਪ੍ਰਯੋਗ ਵਿਗਿਆਨੀਆਂ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ। ਇਸ ਤਰ੍ਹਾਂ ਦਿਮਾਗ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਦਵਾਈਆਂ, ਇਲਾਜ ਆਦਿ ਵਿਚ ਵਰਤਿਆ ਜਾ ਸਕਦਾ ਹੈ।


ਅਲਟਰਾਸੋਨਿਕ ਸਿਗਨਲਾਂ ਜਰੀਏ ਮੰਗਦੇ ਹਨ ਮਦਦ ?


ਸੂਤਰਾਂ ਮੁਤਾਬਕ ਦੱਸਿਆ ਜਾਂਦਾ ਹੈ ਕਿ ਖੋਜ 'ਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਚੂਹੇ ਭੁੱਖੇ ਹੁੰਦੇ ਹਨ ਤਾਂ ਉਹ ਦੂਜੇ ਚੂਹਿਆਂ ਤੋਂ ਭੋਜਨ ਮੰਗਦੇ ਹਨ। ਇਸਦੇ ਲਈ, ਉਹ ਅਲਟਰਾਸੋਨਿਕ ਸਿਗਨਲ ਛੱਡਦੇ ਹਨ, ਇਹ ਸਿਗਨਲ ਜਿੰਨੇ ਜ਼ਿਆਦਾ ਹੁੰਦੇ ਹਨ, ਮਦਦ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਸ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਚੂਹਿਆਂ ਵਿੱਚ ਮਦਦ ਦੀ ਦਰ ਮਨੁੱਖਾਂ ਨਾਲੋਂ ਵੱਧ ਹੁੰਦੀ ਹੈ।


(ਮਨਪ੍ਰੀਤ ਰਾਓ)

Story You May Like