The Summer News
×
Wednesday, 15 May 2024

ਕੀ ਤੁਸੀਂ ਜਾਣਦੇ ਹੋ ਰਾਤ ਦੇ ਸਮੇਂ ਹੀ ਕਿਉਂ ਚਮਕਦੇ ਹਨ ਜੁਗਨੂੰ , ਇਸਦੇ ਨਾਲ ਹੀ ਜਾਣੋ ਇਹਨਾਂ ਦੇ ਅਲੋਪ ਹੋਣ ਦਾ ਕਾਰਨ 'ਤੇ ਵਜ੍ਹਾ..!!

ਚੰਡੀਗੜ੍ਹ : ਦੱਸ ਦੇਈਏ ਕਿ ਤੁਸੀਂ ਸਾਰਿਆਂ ਨੇ ਜੁਗਨੂੰ ਬਾਰੇ ਤਾਂ ਸੁਣਿਆ ਹੀ ਹੋਵੇਗਾ। ਜਿੰਨੇ ਉਹ ਛੋਟੇ ਲੱਗਦੇ ਹਨ,ਦੇਖਣ 'ਚ ਉਸ ਤੋਂ ਵੀ ਜਿਆਦਾ ਦੁਗਣੇ ਹੋ ਖੂਬਸੂਰਤ ਹੁੰਦੇ ਹਨ। ਅਕਸਰ ਉਹ ਰਾਤ ਦੇ ਸਮੇਂ ਹੀ ਦਿਖਾਈ ਦਿੰਦੇ ਹਨ। ਇਹਨਾਂ ਨੂੰ ਆਮ ਸ਼ਹਿਰਾਂ ਦੇ ਨਾਲ-ਨਾਲ ਜੰਗਲਾਂ ਵਿਚ ਵੀ ਵੀ ਬਹੁਤ ਦੇਖਿਆ ਜਾਂਦਾ ਸੀ,ਪ੍ਰੰਤੂ ਕਿ ਤੁਹਨੋ ਪਤਾ ਹੈ ਕਿ ਉਹ ਅੱਜ ਦੇ ਸਮੇਂ 'ਚ ਦਿਖਾਈ ਕਿਉਂ ਨਹੀਂ ਦਿੰਦੇ,ਉਹ ਕਿਉਂ ਅਲੋਪ ਹੋ ਰਹੇ ਹਨ। ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਉਨ੍ਹਾਂ ਨੂੰ ਆਖਰੀ ਵਾਰ ਕਦੋਂ ਦੇਖਿਆ ਸੀ?ਦੱਸ ਦੇਈਏ ਕਿ ਹਨ ਦੇ ਅਲੋਪ ਹੋਣ ਦਾ ਕਾਰਨ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਹੀ ਇਹ ਗਾਇਬ ਹੋ ਰਹੇ ਹਨ। ਇਹ ਇੱਕ ਗੰਭੀਰ ਮਾਮਲਾ ਹੈ, ਕਿਉਂਕਿ ਕੁਦਰਤ ਵੱਲੋਂ ਦਿੱਤੇ ਇਨ੍ਹਾਂ ਖ਼ੂਬਸੂਰਤ ਤੋਹਫ਼ਿਆਂ ਨੂੰ ਅਸੀਂ ਹੁਣ ਰਾਤ ਨੂੰ ਆਪਣੇ ਆਲੇ-ਦੁਆਲੇ ਟਿਮਟਿਮਾਉਂਦੇ ਨਹੀਂ ਦੇਖਦੇ।


                    Whats-App-Image-2023-02-11-at-12-17-11-PM


ਜਾਣਕਾਰੀ ਮੁਤਾਬਕ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਸਾਡਾ ਜਲਵਾਯੂ ਤੇਜ਼ੀ ਨਾਲ ਬਦਲ ਰਿਹਾ ਹੈ 'ਤੇ ਇਹ ਮੱਖੀਆਂ ਦੀ ਹੋਂਦ ਲਈ ਠੀਕ ਨਹੀਂ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿਚ ਮੌਜੂਦ ਸਾਰੇ ਕੀੜੇ-ਮਕੌੜਿਆਂ ਹਨ ,ਉਹਨਾਂ ਸਾਰਿਆਂ ਨੂੰ ਮਿਲਾ ਕੇ ਜੁਗਨੂੰਆਂ ਦਾ ਹਿੱਸਾ ਲਗਭਗ 40% ਹੈ। ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਡਾਇਨਾਸੌਰ ਦੇ ਸਮੇਂ ਤੋਂ ਹੀ ਧਰਤੀ 'ਤੇ ਮੌਜੂਦ ਹਨ।


                  Whats-App-Image-2023-02-11-at-12-16-09-PM


ਜਾਣੋ ਕਿਵੇਂ ਚਮਕਦੇ ਹਨ,ਜੁਗਨੂੰ ?


                Whats-App-Image-2023-02-11-at-12-19-23-PM


ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਇਹ ਮੱਖੀਆਂ ਰਾਤ ਨੂੰ ਚਮਕਦੀਆਂ ਹਨ ਕਿਉਂਕਿ ਉਨ੍ਹਾਂ ਦੇ ਪੇਟ 'ਚ ਰੌਸ਼ਨੀ ਪੈਦਾ ਕਰਨ ਵਾਲਾ ਅੰਗ ਹੁੰਦਾ ਹੈ। ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਇਹ ਫਾਇਰਫਲਾਈ(firefly) ਵਿਸ਼ੇਸ਼ ਸੈੱਲਾਂ ਤੋਂ ਆਕਸੀਜਨ ਲੈਂਦੀ ਹੈ ਅਤੇ ਇਸ ਨੂੰ ਆਪਣੇ ਸਰੀਰ ਵਿੱਚ ਲੂਸੀਫੇਰਿਨ ਨਾਮਕ ਤੱਤ ਨਾਲ ਜੋੜਦੀ ਹੈ। ਜਿਵੇਂ ਹੀ ਆਕਸੀਜਨ ਅਤੇ ਲੂਸੀਫੇਰਿਨ ਮਿਲਦੇ ਹਨ, ਉਹਨਾਂ ਦੀ ਪ੍ਰਤੀਕ੍ਰਿਆ ਇੱਕ ਰੋਸ਼ਨੀ ਪੈਦਾ ਕਰਦੀ ਹੈ। ਇਸ ਰੋਸ਼ਨੀ ਨੂੰ ਬਾਇਓਲੂਮਿਨਿਸੈਂਸ ਕਿਹਾ ਜਾਂਦਾ ਹੈ।


                       Whats-App-Image-2023-02-11-at-12-18-31-PM


ਜ਼ਿੰਦਗੀ ਦਾ ਸੰਕੇਤ ਹਨ ਇਹ ਜੁਗਨੂੰ :


ਦੱਸ ਦੇਈਏ ਕਿ ਜਿਥੇ ਇਹ ਤਾਰਿਆ ਵਾਂਗ ਚਮਕਦੇ ਜੁਗਨੂੰ ਤੁਹਾਨੂੰ ਦਿਖਾਈ ਦੇ ਗਏ ਤਾਂ ਸਮਝ ਲਿਓ ਕਿ, ਜਿੱਥੇ ਤੁਸੀਂ ਰਹਿ ਰਹੇ ਹੋ ਉਹ ਵਾਤਾਵਰਨ ਰਹਿਣ ਯੋਗ ਹੈ। ਜਾਣਕਾਰੀ ਮੁਤਾਬਕ ਇਹ ਜੀਵ ਤਾਂ ਹੀ ਜਿਉਂਦੇ ਰਹਿ ਸਕਦੇ ਹਨ ਜਿੱਥੇ ਸ਼ੁੱਧ ਵਾਤਾਵਰਣ ਅਤੇ ਪਾਣੀ ਵਿੱਚ ਜ਼ਹਿਰੀਲੇ ਰਸਾਇਣਾਂ ਦਾ ਮਿਸ਼ਰਣ ਨਾ ਹੋਵੇ। ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਇਹ ਤੁਹਾਨੂੰ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਤੋਂ ਬਚਾ ਸਕਦੇ ਹਨ। ਸਾਲ 2015 ਵਿੱਚ, ਨੇਚਰ ਕਮਿਊਨੀਕੇਸ਼ਨ ਵਿੱਚ ਇੱਕ ਲੇਖ ਪ੍ਰਕਾਸ਼ਿਤ ਹੋਇਆ ਸੀ।


          Whats-App-Image-2023-02-11-at-12-21-45-PM


ਇਨਸਾਨ ਬਣ ਰਹੇ ਹਨ, ਇਹਨਾਂ ਮਾਸੂਮਾਂ ਦੇ ਦੁਸ਼ਮਣ :


ਲੋਕੀ ਆਪਣਾ ਰਹਿਣ ਵਸੇਰਾ ਪਾਉਣ ਲਈ ਦਰੱਖਤਾਂ ਨੂੰ ਕੱਟੀ ਜਾ ਰਹੇ ਹਨ, ਅਤੇ ਘਾਹ-ਫੂਸ, ਝਾੜੀਆਂ ਅਤੇ ਨਾਲ ਲੱਗਦੇ ਖੇਤਾਂ ਨੂੰ ਵੀ ਤੇਜ਼ੀ ਨਾਲ ਸਾਫ਼ ਕਰੀ ਜਾ ਰਹੇ ਹਨ, ਜਿਸ ਕਰਨ ਇਹਨਾਂ ਜੁਗਨੂੰਆਂ ਦਾ ਭੋਜਨ ਅਤੇ ਰਹਿਣ ਵਸੇਰਾ ਖਤਮ ਹੀ ਹੋ ਗਿਆ।


                   Whats-App-Image-2023-02-11-at-12-26-31-PM


ਜਾਣਕਾਰੀ ਮੁਤਾਬਕ ਸਾਲ 2018 'ਚ ਈਕੋਲੋਜੀ ਐਂਡ ਈਵੇਲੂਸ਼ਨ(Ecology and Evolution) ਦੀ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਰੋਸ਼ਨੀ ਦੇ ਪ੍ਰਦੂਸ਼ਣ ਕਾਰਨ ਇਹ ਮੱਖੀਆਂ ਭਟਕ ਰਹੀਆਂ ਹਨ। ਦਰਅਸਲ, ਸੰਘਣੇ ਦਰੱਖਤ ਅਤੇ ਬੂਟੇ ਇਨ੍ਹਾਂ ਨੂੰ ਪ੍ਰਕਾਸ਼ ਪ੍ਰਦੂਸ਼ਣ ਤੋਂ ਬਚਾਉਂਦੇ ਹਨ, ਪ੍ਰੰਤੂ ਹੁਣ ਇਹ ਤੇਜ਼ੀ ਨਾਲ ਖਤਮ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ ਧਰਤੀ 'ਤੇ ਤਾਰਿਆਂ ਵਾਂਗਚਮਕਦੇ ਇਹ ਜੁਗਨੂੰ ਵੀ ਇਸ ਦੁਨੀਆ ਖਤਮ ਹੋ ਰਹੇ ਹਨ


(ਮਨਪ੍ਰੀਤ ਰਾਓ)

Story You May Like