The Summer News
×
Monday, 20 May 2024

ਹਿਮਾਚਲ ਵਿੱਚ ਆਸਮਾਨ ਤੋਂ ਬਰਸਿਆ ਕਹਿਰ, ਹੋਇਆ ਭਾਰੀ ਨੁਕਸਾਨ

ਚੰਡੀਗੜ੍ਹ : ਹਿਮਾਚਲ ਵਿੱਚ ਭਾਰੀ ਬਾਰਿਸ਼ ਕਾਰਨ ਹਾਲਾਤ ਗੰਭੀਰ ਹੀ ਹਨ।  ਦੱਸ ਦੇਈਏ ਕਿ ਕੁੱਲੂ ਦੀ ਗਡਸਾ ਘਾਟੀ ਦੇ ਪੰਚਨਾਲਾ ਵਿੱਚ ਅੱਜ ਤੜਕੇ 4 ਵਜੇ ਬੱਦਲ ਫਟ ਗਿਆ। ਜਿਸ ਕਾਰਨ ਇਲਾਕੇ ਦੇ ਦੋ ਪੈਲੀਸਾਡਾਂ ਦਾ ਨੁਕਸਾਨ ਹੋਇਆ ਹੈ । ਜਾਣਕਾਰੀ ਅਨੁਸਾਰ ਬੱਦਲ ਫਟਣ ਕਾਰਨ 5 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। 15 ਘਰਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਮਨਿਆਰ ਸੜਕ ਵੀ ਕਈ ਥਾਵਾਂ 'ਤੇ ਟੁੱਟ ਗਈ ਹੈ । ਬੱਦਲ ਫਟਣ ਕਾਰਨ ਨਿੱਜੀ ਅਤੇ ਸਰਕਾਰੀ ਜ਼ਮੀਨਾਂ ਨੂੰ ਵੀ ਨੁਕਸਾਨ ਪਹੁੰਚ ਗਿਆ ਹੈ ।

Story You May Like