The Summer News
×
Friday, 10 May 2024

ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਨਿੰਜਾ ਹੋਇਆ ਭਾਵੁਕ, ਕਿਹਾ ਅਧੂਰਾਪਣ ਹੁੰਦਾ ਹੈ ਮਹਿਸੂਸ

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’ ਜਿਸ ਨੇ ਦੁਨੀਆ ਦੇ ਦਿਲਾਂ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਮੂਸੇਵਾਲਾ ਨੂੰ ਪਸੰਦ ਕਰਨ ਵਾਲੇ ਇੰਨੇ ਜ਼ਿਆਦਾ ਲੋਕ ਹਨ ਕਿ ਪ੍ਰਸ਼ੰਸਕ ਹਾਲੇ ਵੀ ਉਸ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹਨ। ਉਸਦੇ ਫੈਨਸ ਸੋਸ਼ਲ ਮੀਡੀਆ ਉਤੇ ਉਸਦੇ ਅਕਾਊਂਟ ਨੂੰ ਫੋਲੋ ਕਰਦੇ ਹਨ। ਮੂਸੇਵਾਲਾ ਦੇ ਫੈਨਸ ਉਸ ਦੇ ਅਕਾਊਂਟ ਉੱਤੇ ਰੀਲਾਂ, ਫੋਟੋਆਂ ਕਾਫੀ ਪਸੰਦ ਕਰਦੇ ਹਨ। ਪੰਜਾਬੀ ਗਾਇਕ ਨਿੰਜਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਸੋਸ਼ਲ ਮੀਡੀਆ ਹਿੱਲ ਗਿਆ ਹੈ।


ਨਿੰਜਾ ਨੇ ਭਾਰੀ ਮਨ ਨਾਲ ਕਿਹਾ ਕਿ ਸਿੱਧੂ ਨਾਲ ਮੈਂ ਵੀ ਕੰਮ ਕੀਤਾ ਹੈ, ਉਸ ਦੇ ਨਾਲ ਮੇਰੀ ਮੋਹਾਲੀ ਵਿੱਚ ਮੁਲਾਕਾਤ ਹੋਈ ਸੀ। ਜਿਸ ਤੋਂ ਬਾਅਦ ਅਸੀਂ ਇੱਕਠੇ ਗਾਣੇ ਵੀ ਰਿਕਾਰਡ ਕੀਤੇ। ਪਰ ਉਹ ਹਾਲੇ ਤੱਕ ਰਿਲੀਜ਼ ਨਹੀਂ ਕੀਤੇ ਗਏ। ਜੋ ਅਸੀਂ ਗਾਣੇ ਰਿਕਾਰਡ ਕੀਤੇ ਉਹਨਾਂ ਨੂੰ ਹਾਲੇ ਵੀ ਸੁਣਦਾ ਹਾਂ, ਉਹਨਾਂ ਨੂੰ ਸੁਣ ਕੇ ਮੇਰੀ ਰੂਹ ਕੰਬ ਜਾਂਦੀ ਹੈ। ਮੈਨੂੰ ਕਾਫੀ ਅਧੂਰਾਪਣ ਮਹਿਸੂਸ ਹੁੰਦਾ ਹੈ। ਹਰ ਚੀਜ਼ ਨੂੰ ਬਿਜਨੇਸ ਵਜੋਂ ਨਹੀਂ ਕੀਤਾ ਜਾ ਸਕਦਾ।


ਨਿੰਜਾ ਪੰਜਾਬੀ ਮਸ਼ਹੂਰ ਗਾਇਕ ਹੈ, ਨਿੰਜਾ ਦੇ ਗੀਤ ਕਾਫੀ ਹਿੱਟ ਰਹਿ ਚੁੱਕੇ ਹਨ। ਗਾਇਕ ਨਿੰਜਾ ਦੀ ਫਿਲਮ ਵੀ ਆ ਰਹੀ ਹੈ। ਉਸ ਦੀ ਫਿਲਮ 27 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟਾਇਟਲ ਰਾਜਾ ਰਾਣੀ ਹੈ, ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸਕ ਹਨ।


 

Story You May Like