The Summer News
×
Tuesday, 14 May 2024

ਕੀ ਕਦੇ ਤੁਸੀਂ ਸੋਚਿਆ ਹੈ ਕਿ ਬਿੱਲੀ ਅਤੇ ਚੂਹੇ ਦੀ ਦੁਸ਼ਮਣੀ ਕਿਉਂ ਹੁੰਦੀ ਹੈ, ਚਲੋ ਦੱਸਦੇ ਹਾਂ ਇਸਦੇ ਪਿੱਛੇ ਦੀ ਕਹਾਣੀ ?

ਚੰਡੀਗੜ੍ਹ : ਕੀ ਕਦੇ ਤੁਸੀਂ ਸੋਚਿਆ ਹੈ ਕਿ ਬਿੱਲੀ ਅਤੇ ਚੂਹੇ ਦੀ ਦੁਸ਼ਮਣੀ ਕਿਉਂ ਹੁੰਦੀ ਹੈ। ਆਖਿਰ ਕਿਉਂ ਬਿੱਲੀ 'ਤੇ ਚੂਹੇ ਦੀ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਹੈ। ਸਾਨੂੰ ਅਕਸਰ ਸਿਖਾਇਆ ਜਾਂਦਾ ਹੈ ਕਿ ਬਿੱਲੀ, ਚੂਹੇ ਦੀ ਦੁਸ਼ਮਣ ਹੁੰਦੀ ਹੈ, ਪ੍ਰੰਤੂ ਕੀ ਤੁਸੀਂ ਕਦੇ ਸੋਚਿਆ ਇਹ ਹੈ ਕਿ ਬਿੱਲੀ ਅਤੇ ਚੂਹੇ ਵਿੱਚ ਇੰਨੀ ਦੁਸ਼ਮਣੀ ਕਿਉਂ ਹੈ 'ਤੇ ਕਿਸ ਵਜ੍ਹਾ ਨਾਲ ਦੋਵੇਂ ਇੱਕ ਦੂਜੇ ਦੇ ਦੁਸ਼ਮਣ ਹਨ।


ਚਲੋ ਅੱਜ ਤੁਹਾਨੂੰ ਇਸਦੇ ਪਿੱਛੇ ਦੀ ਕਹਾਣੀ ਬਾਰੇ ਵੀ ਦੱਸ ਦਿੰਦੇ ਹਾਂ :


ਜਾਣਕਾਰੀ ਮੁਤਾਬਕ ਬਿੱਲੀ ਅਤੇ ਚੂਹੇ ਦੀ ਦੁਸ਼ਮਣੀ ਦੇ ਪਿੱਛੇ ਚੀਨ ਦੀ ਕਹਾਣੀ ਦੱਸੀ ਗਈ ਹੈ। ਦੱਸ ਦੇਈਏ ਕਿ ਇਹ ਕਹਾਣੀ ਭਾਰਤ ਦੀ ਨਹੀਂ, ਬਲਕਿ ਚੀਨ ਦੀ ਹੈ। ਇਸਦੇ ਨਾਲ ਹੀ ਬੇਸ਼ਕ ਇਹ ਕਹਾਣੀ ਭਾਵੇਂ ਚੀਨ ਦੀ ਹੋਵੇ, ਪ੍ਰੰਤੂ ਸਾਨੂੰ ਬਿੱਲੀ ਅਤੇ ਚੂਹੇ ਦੀ ਦੁਸ਼ਮਣੀ ਹਰ ਪਾਸੇ ਦਿਖਾਈ ਦਿੰਦੀ ਹੈ। ਤਾਂ ਕੀ ਹੈ।


ਜਾਣੋ ਬਿੱਲੀ ਅਤੇ ਚੂਹੇ ਦੀ ਦੁਸ਼ਮਣੀ ਦਾ ਮੁੱਖ ਕਾਰਨ :


ਸੂਤਰਾਂ ਮੁਤਾਬਕ ਦੱਸਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਚੀਨ ਦੇ ਇੱਕ ਬਾਦਸ਼ਾਹ ਨੇ 12 ਸਾਲ ਦਾ ਰਾਸ਼ੀ ਚੱਕਰ ਬਣਾਉਣ ਲਈ ਜਾਨਵਰਾਂ ਦੀ ਦੌੜ ਕਰਵਾਈ ਸੀ। ਜਿਸ 'ਚ ਦੌੜ ਜਿੱਤਣ ਵਾਲੇ ਜਾਨਵਰਾਂ ਦੇ ਨਾਂ 'ਤੇ 12 ਸਾਲ ਦਾ ਇੱਕ ਰਾਸ਼ੀ ਚੱਕਰ ਬਣਾਇਆ ਜਾਣਾ ਸੀ। ਜਾਣਕਾਰੀ ਮੁਤਾਬਕ ਇੱਕ ਸਾਲ ਦਾ ਨਾਮ ਹਰੇਕ ਜਾਨਵਰ ਦੇ ਨਾਮ ਉੱਤੇ ਰੱਖਿਆ ਜਾਣਾ ਸੀ। ਇਸ ਕਰਕੇ ਚੀਨ ਦੇ ਬਾਦਸ਼ਾਹ ਨੇ ਸਾਰੇ ਜਾਨਵਰਾਂ ਨੂੰ ਦੌੜ ਲਈ ਸੱਦਾ ਦਿੱਤਾ।


ਚੂਹਾ ਅਤੇ ਬਿੱਲੀ ਵੀ ਸਨ ਉਸ ਦੌੜ 'ਚ ਸ਼ਾਮਲ :


ਦੱਸ ਦੇਈਏ ਕਿ ਇਸ ਦੌੜ 'ਚ ਬਿੱਲੀ ਅਤੇ ਚੂਹੇ ਨੇ ਵੀ ਹਿੱਸਾ ਲੈਣਾ ਸੀ ਪ੍ਰੰਤੂ ਦੋਵੇਂ ਸਵੇਰੇ ਦੇਰ ਨਾਲ ਜਾਗਦੇ ਰਹੇ । ਜਿਸ ਕਾਰਨ ਉਹਨਾਂ ਨੂੰ ਡਰ ਸੀ ਕਿ ਕਿਤੇ ਉਹ ਦੌੜ ਵਿਚ ਹਿੱਸਾ ਲੈਣ ਤੋਂ ਵਾਂਝੇ ਰਹਿ ਜਾਣ। ਦੱਸਿਆ ਜਾ ਰਿਹਾ ਹੈ ਕਿ ਉਸਨੇ ਆਪਣੇ ਦੋਸਤ ਬਲਦ ਨੂੰ ਸਹੀ ਸਮੇਂ 'ਤੇ ਦੋਵਾਂ ਨੂੰ ਜਗਾਉਣ ਲਈ ਕਿਹਾ ਸੀ। ਜਿਸ ਕਾਰਨ ਬਲਦ ਉਹਨਾਂ ਨੂੰ ਸਹੀ ਸਮੇਂ 'ਤੇ ਜਗਾਉਣ ਲਈ ਪਹੁੰਚ ਗਿਆ। ਹਾਲਾਂਕਿ ਉਹ ਦੋਵੇਂ ਜਾਗ ਨਹੀਂ ਸਕੇ ਅਤੇ ਬਲਦ ਨੇ ਉਨ੍ਹਾਂ ਨੂੰ ਆਪਣੀ ਪਿੱਠ 'ਤੇ ਬਿਠਾ ਲਿਆ।


ਇਸਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਰਸਤੇ ਵਿੱਚ ਚੂਹੇ ਨੇ ਬਿੱਲੀ ਨੂੰ ਧੱਕਾ ਦੇ ਕੇ ਨਦੀ ਵਿੱਚ ਸੁੱਟ ਦਿੱਤਾ। ਫਿਰ ਚੂਹੇ ਨੇ ਬਲਦ ਨੂੰ ਪਿੱਛੇ ਛੱਡ ਕੇ ਦੌੜ ਜਿੱਤ ਲਈ। ਇਹ ਵੀ ਮੰਨਿਆ ਜਾਂਦਾ ਹੈ ਕਿ 12 ਸਾਲਾਂ ਦਾ ਚੀਨੀ ਰਾਸ਼ੀ ਚੱਕਰ ਚੂਹੇ ਤੋਂ ਸ਼ੁਰੂ ਹੁੰਦਾ ਹੈ। ਦੱਸ ਦੇਈਏ ਕਿ ਇਸ ਤੋਂ ਬਾਅਦ ਬਲਦ, ਅਜਗਰ, ਸੱਪ, ਘੋੜਾ, ਬੱਕਰੀ, ਬਾਂਦਰ, ਕੁੱਕੜ, ਕੁੱਤਾ, ਬਾਘ, ਖਰਗੋਸ਼, ਅਤੇ ਸੂਰ ਦਾ ਨੰਬਰ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਲੀ ਦਸ ਨਾਮ ਉਸ ਰਾਸ਼ੀ ਚੱਕਰ 'ਚ ਨਹੀਂ ਆਇਆ,ਜਿਸ ਦੀ ਵਜਾ ਨਾਲ ਬਿੱਲੀ ਨੂੰ ਬਹੁਤ ਦੁੱਖ ਹੋਇਆ। ਜਿਸ ਤੋਂ ਬਾਅਦ ਬਿੱਲੀ ਚੂਹੇ ਦੀ ਦੁਸ਼ਮਣ ਬਣ ਗਈ।


(ਮਨਪ੍ਰੀਤ ਰਾਓ)

Story You May Like