The Summer News
×
Tuesday, 14 May 2024

ਅਚਾਨਕ ਹੋਏ ਸ਼ਾਰਟ ਸਰਕਟ ਤੋਂ ਚਾਹੁੰਦੇ ਹੋ ਬਚਣਾ ਤਾਂ ਅਪਣਾਓ ਇਹ 3 ਤਰੀਕੇ

ਚੰਡੀਗੜ੍ਹ : ਅੱਜ ਦੇ ਯੁੱਗ ਵਿੱਚ ਹਰ ਇੱਕ ਚੀਜ਼ ਇਲੈਕਟ੍ਰੋਨਿਕ ਹੋ ਗਈ ਹੈ ਜਿਸ ਦੀ ਵਜ੍ਹਾ ਨਾਲ ਸਾਡੇ ਬਹੁਤ ਸਾਰੇ ਕੰਮ ਆਸਾਨ ਹੋ ਗਏ ਹਨ, ਇਸੇ ਦੌਰਾਨ ਜੇਕਰ ਬਿਜਲੀ ਨਾ ਹੋਵੇ ਤਾਂ ਸਾਡੇ ਬਹੁਤ ਸਾਰੇ ਕੰਮ ਅਧੂਰੇ ਰਹਿ ਜਾਂਦੇ ਹਨ। ਦਸ ਦੇਈਏ ਕਿ AC, ਮੋਬਾਇਲ ਫੋਨ, ਟੀਵੀ ਤੋਂ ਲੈ ਕੇ ਫਰਿੱਜ ਆਦਿ ਇਹ ਸਾਰੀਆਂ ਚੀਜ਼ਾਂ ਘਰ 'ਚ ਬਿਜਲੀ 'ਤੇ ਅਧਾਰਤ ਲਗਾਈਆਂ ਹਨ। ਹਾਲਾਂਕਿ, ਕਈ ਵਾਰ ਘਰਾਂ 'ਚ ਸ਼ਾਰਟ ਸਰਕਟ ਦੀਆਂ ਕਈ ਘਟਨਾਵਾਂ ਹੁੰਦੀਆਂ ਹਨ, ਪ੍ਰੰਤੂ ਫਿਰ ਵੀ ਬਿਜਲੀ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਕਈ ਵਾਰ ਸ਼ਾਰਟ ਸਰਕਟ ਇੰਨੇ ਵੱਡੇ ਹੁੰਦੇ ਹਨ ਕਿ ਇਨ੍ਹਾਂ ਕਾਰਨ ਵੱਡੀ ਅੱਗ ਵੀ ਲੱਗ ਜਾਂਦੀ ਹੈ।


ਦਸ ਦੇਈਏ ਕਿ ਕਈ ਵਾਰ ਇਹ ਸ਼ਾਰਟ ਸਰਕਟ ਆਪਣੇ ਆਪ ਹੋ ਜਾਂਦੇ ਹਨ 'ਤੇ ਕਈ ਵਾਰ ਇਹ ਸਾਡੀ ਆਪਣੀ ਅਣਗਹਿਲੀ ਕਾਰਨ ਵਾਪਰਦੇ ਹਨ। ਤੁਹਾਡੀ ਇੱਕ ਛੋਟੀ ਜਿਹੀ ਗਲਤੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਲਈ ਤੁਹਾਨੂੰ ਦਸਾਗੇ ਕਿ ਘਰ 'ਚ ਕਿੱਥੇ ਸ਼ਾਰਟ ਸਰਕਟ ਦਾ ਖਤਰਾ ਜ਼ਿਆਦਾ ਹੁੰਦਾ ਹੈ? ਸ਼ਾਰਟ ਸਰਕਟ ਕਿਵੇਂ ਹੁੰਦਾ ਹੈ, ਅਤੇ ਇਸ ਸ਼ਾਰਟ ਸਰਕਟ ਤੋਂ ਕਿਵੇਂ ਬਚਿਆ ਜਾ ਸਕਦਾ ਹੈ?


ਜਾਣੋ ਕਿੱਥੇ ਹੋ ਸਕਦਾ ਹੈ ਸ਼ਾਰਟ ਸਰਕਟ ਦਾ ਖ਼ਤਰਾ :


 1.ਦਸ ਦੇਈਏ ਕਿ ਜੇਕਰ wiring ਬਹੁਤ ਪੁਰਾਣੀ ਹੋ ਗਈ ਹੈ ਤਾਂ ਅਜਿਹੀ ਸਥਿਤੀ 'ਚ ਵੀ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਤੁਹਾਨੂੰ ਹਮੇਸ਼ਾ ਵਾਇਰਿੰਗ ਚੰਗੀ ਕੁਆਲਿਟੀ ਅਤੇ Branded ਤਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।


2. ਬਾਥਰੂਮ ਸਵਿੱਚ ਨੂੰ ਹਮੇਸ਼ਾ ਉੱਪਰ ਹੀ ਲਗਾਓ, ਕਿਉਂਕਿ ਪਾਣੀ ਦੇ ਛਿੱਟੇ ਪੈਣ ਕਾਰਨ ਸ਼ਾਰਟ ਸਰਕਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।


 3.ਜੇਕਰ ਤੁਹਾਡੇ ਘਰ 'ਚ AC ਲਗਿਆ ਹੈ ਅਤੇ ਤੁਸੀ AC ਨੂੰ ਸਾਧਾਰਨ ਸਵਿੱਚ ਵਿੱਚ ਲਗਾ ਕੇ ਚਲਾਉਂਦੇ ਹੋ, ਤਾਂ ਇਹ ਸ਼ਾਰਟ ਸਰਕਟ ਦਾ ਕਾਰਨ ਬਣ ਸਕਦਾ ਹੈ। ਸਿਰਫ਼ AC ਲਈ ਵੱਖਰੇ MCB ਸਵਿੱਚ ਦੀ ਵਰਤੋਂ ਕਰੋ।


 


 


 


 


 

Story You May Like