The Summer News
×
Wednesday, 15 May 2024

ਜਾਣੋ ਕਿਉਂ ਦਰੱਖਤ 'ਤੇ ਉਲਟਾ ਲਟਕਦੇ ਹਨ ਚਮਗਿੱਦੜ ? ਕੀ ਹੈ ਇਸਦਾ ਮੁੱਖ ਕਾਰਣ ਪੜ੍ਹੋ ਪੂਰਾ ਵੇਰਵਾ

ਚੰਡੀਗੜ੍ਹ : ਅਕਸਰ ਅਸੀਂ ਰਾਤਾਂ ਨੂੰ ਚਮਗਿੱਦੜਾਂ ਨੂੰ ਉੱਡਦੇ ਦੇਖਦੇ ਹਾਂ। ਦੱਸ ਦੇਈਏ ਕਿ ਇਹ ਇਕ ਥਣਧਾਰੀ ਜੀਵ ਹੈ। ਖਾਸਕਰ ਇਹ ਬਿਜਲੀ ਦੀਆਂ ਤਾਰਾਂ, ਇਮਾਰਤਾਂ ਦੀਆਂ ਬਾਲਕੋਨੀ, ਖੰਡਰ ਜਾਂ ਦਰੱਖਤਾਂ 'ਤੇ ਉਲਟਾ ਲਟਕਦੇ ਦਿੱਖਦੇ ਹਨ। ਜਦੋ ਵੀ ਲੋਕੀ ਹਨ ਬਾਰੇ ਸੋਚਦੇ ਹਨ, ਤਾਂ ਉਨ੍ਹਾਂ ਦੇ ਦਿਮਾਗ਼ 'ਚ ਸਭ ਤੋਂ ਪਹਿਲਾ ਉਲਟੀ ਤਸਵੀਰ ਬਣ ਜਾਂਦੀ ਹੈ। ਪ੍ਰੰਤੂ ਅਜਿਹਾ ਕਿਉਂ ਹੁੰਦਾ ਹੈ, ਅਤੇ ਉਹ ਹਮੇਸ਼ਾ ਉਲਟਾ ਕਿਉਂ ਲਟਕਦੇ ਹਨ?ਅੱਜ ਤੁਹਾਨੂੰ ਇਹਨਾਂ ਚਮਗਿੱਦੜ ਨਾਲ ਜੁੜੇ ਕੁਝ ਹੋਰ ਦਿਲਚਸਪ ਤੱਥਾਂ ਬਾਰੇ ਦੱਸਾਂਗੇ।


ਜਾਣੋ ਸੌਂਦੇ ਸਮੇਂ ਕਿਉਂ ਨਹੀਂ ਡਿੱਗਦੇ ਇਹ ਚਮਗਿੱਦੜ ?


ਦੱਸ ਦਿੰਦੇ ਹਾਂ ਕਿ ਚਮਗਿੱਦੜ ਹਮੇਸ਼ਾ ਉਲਟਾ ਲਟਕ ਕੇ ਸੌਂਦੇ ਰਹਿੰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਜਦੋ ਉਹ ਆਪਣਾ ਸੰਤੁਲਨ ਗੁਆ ਦਿੰਦੇ ਹਨ,ਤਾਂ ਉਹ ਡਿੱਗ ਕਿਉਂ ਨਹੀਂ ਜਾਂਦੇ? ਜਾਣਕਾਰੀ ਮੁਤਾਬਕ ਇਸ ਦਾ ਮੁੱਖ ਕਾਰਨ ਉਨ੍ਹਾਂ ਦੇ ਪੈਰਾਂ ਦੀਆਂ ਨਸਾਂ ਹਨ। ਚਮਗਿੱਦੜਾਂ ਦੇ ਪੈਰਾਂ ਦੀਆਂ ਨਾੜੀਆਂ ਇਸ ਤਰ੍ਹਾਂ ਵਿਵਸਥਿਤ ਹੁੰਦੀਆਂ ਹਨ ਕਿ ਉਨ੍ਹਾਂ ਦਾ ਭਾਰ ਉਨ੍ਹਾਂ ਦੇ ਪੰਜੇ ਨੂੰ ਮਜ਼ਬੂਤੀ ਨਾਲ ਫੜਨ ਵਿਚ ਮਦਦ ਕਰਦਾ ਹੈ।


ਜਾਣੀ ਇਹ ਉਲਟਾ ਕਿਉਂ ਲਮਕਦੇ ਹਨ?


ਜਾਣਕਾਰੀ ਅਨੁਸਾਰ ਚਮਗਿੱਦੜਾਂ ਦੇ ਉਲਟੇ ਲਟਕਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਉਲਟਾ ਹੋ ਕੇ ਆਸਾਨੀ ਨਾਲ ਉੱਡ ਸਕਦੇ ਹਨ। ਦੱਸ ਦੇਈਏ ਕਿ ਇਹ ਦੂਜੇ ਪੰਛੀਆਂ ਵਾਂਗ ਜ਼ਮੀਨ ਤੋਂ ਉੱਡ ਨਹੀਂ ਸਕਦੇ। ਇਨ੍ਹਾਂ ਦੇ ਖੰਭ ਜ਼ਮੀਨ ਤੋਂ ਓਨੀ ਲਿਫਟ ਦੇਣ ਦੇ ਯੋਗ ਨਹੀਂ ਹੁੰਦੇ, ਜੋ ਉੱਡਣ ਲਈ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪਿਛਲੀਆਂ ਲੱਤਾਂ ਛੋਟੀਆਂ ਅਤੇ ਘੱਟ ਵਿਕਸਤ ਹੁੰਦੀਆਂ ਹਨ, ਜਿਸ ਕਾਰਨ ਉਹ ਦੌੜਦੇ ਸਮੇਂ ਵੀ ਸਪੀਡ ਨਹੀਂ ਫੜ ਸਕਦੇ।


ਜਾਣੋ ਕਿਉਂ ਨਹੀਂ ਇਹ ਪੰਛੀਆਂ ਦੀ ਸ਼੍ਰੈਣੀ 'ਚ ਨਹੀਂ ਆਉਂਦੇ ?


ਬੇਸ਼ੱਕ ਇਹਨਾਂ ਦੇ ਖੰਭ ਹੁੰਦੇ ਹਨ ਅਤੇ ਇਹ ਪੰਛੀਆਂ ਵਾਂਗ ਅਸਮਾਨ ਵਿੱਚ ਉੱਡ ਵੀ ਸਕਦੇ ਹਨ, ਪ੍ਰੰਤੂ ਇਹ ਅਸਲ 'ਚ ਇਹ ਪੰਛੀ ਨਹੀਂ ਸਗੋਂ ਉੱਡਦਾ ਥਣਧਾਰੀ ਜੀਵ ਕਹਾਉਦੇ ਹਨ। ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਚਮਗਿੱਦੜ ਅੰਡੇ ਨਹੀਂ ਦਿੰਦਾ ਸਗੋਂ ਬੱਚੇ ਦਿੰਦੇ ਹਨ, ਅਤੇ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾਉਂਦੇ ਹਨ , ਇਸ ਲਈ ਇਸ ਨੂੰ ਪੰਛੀਆਂ ਦੀ ਸ਼੍ਰੇਣੀ 'ਚ ਨਹੀਂ ਗਿਣਿਆ ਜਾਂਦਾ।


(ਮਨਪ੍ਰੀਤ ਰਾਓ)

Story You May Like