The Summer News
×
Friday, 17 May 2024

ਮਹਿੰਦਰਾ ਬਲੈਰੋ ਪਿਕਅਪ ਗੱਡੀ ਤੇ ਵਰਨਾ ਕਾਰ ਦੀ ਹੋਈ ਟੱਕਰ, ਚਾਰ ਦੀ ਮੌ.ਤ, ਕਈ ਜ਼ਖਮੀ

ਕਪੂਰਥਲਾ: ਕੱਲ ਸ਼ਾਮ ਸਮੇਂ ਸੁਲਤਾਨਪੁਰ ਫੱਤੂਢੀਂਗਾ ਰੋਡ ਨੇੜੇ ਇਕ ਮਹਿੰਦਰਾ ਬਲੈਰੋ ਗੱਡੀ ਤੇ ਕਾਰ ਦੀ ਹੋਈ ਟੱਕਰ ਦਰਮਿਆਨ ਕੁੱਝ ਬੱਚਿਆਂ ਅਤੇ ਔਰਤਾਂ ਸਮੇਤ 20-25 ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।


ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਮਹਿੰਦਰਾ ਬਲੈਰੋ ਗੱਡੀ ਵਿਚ ਸਵਾਰ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਨਾਰਲੀ ਪਿੰਡ ਨਾਲ ਸਬੰਧਿਤ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਵਾਪਸ ਪਿੰਡ ਪਰਤ ਰਹੇ ਸਨ ਤੇ ਰਸਤੇ ਵਿਚ ਕਾਰ ਦੇ ਨਾਲ ਟੱਕਰ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ।


ਗੱਡੀ ਵਿਚ ਸਵਾਰ ਸੰਗਤਾਂ ਤੋਂ ਇਲਾਵਾ ਕਾਰ ਵਿਚ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਤੇ ਦੂਸਰਾ ਵਿਅਕਤੀ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ।


ਦੱਸਿਆ ਜਾ ਰਿਹਾ ਹੈ ਕਿ ਯਾਤਰੂ ਅਨੰਦਪੁਰ ਸਾਹਿਬ ਤੋਂ ਵਾਪਸ ਗੋਇਦਵਾਲ ਸਾਹਿਬ ਘਰ ਨੂੰ ਜਾ ਰਹੇ ਸੀ। ਰਸਤੇ ਚ ਮੁੰਡੀ ਮੋੜ - ਫੱਤੁਢਿੰਗਾ ਮਾਰਗ ਤੇ ਆਮੋ ਸਾਹਮਣੇ ਹੋਈ ਭਿੜਤ ਦੌਰਾਨ ਭਿਆਨਕ ਸੜਕ ਹਾਦਸਾ ਵਾਪਰ ਗਿਆ।


ਡਾਕਟਰਾਂ ਦੇ ਅਨੁਸਾਰ 18 ਲੋਕ ਸਿਵਲ ਹਸਪਤਾਲ ਕਪੂਰਥਲਾ ਵਿਖੇ ਪਹੁੰਚੇ ਸਨ, ਜਿਨਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ ਅਤੇ ਚਾਰ ਮਰੀਜ਼ਾਂ ਨੂੰ ਰੈਫਰ ਕਰ ਦਿੱਤਾ ਗਿਆ।

Story You May Like