The Summer News
×
Tuesday, 18 June 2024

ਸੰਜੇ ਦੱਤ ਨੂੰ ਦੇ ਸਕਦੀ ਹੈ ਇਹ ਪਾਰਟੀ ਟਿਕਟ, ਹੋਣ ਜਾ ਰਹੀ ਸਿਆਸਤ 'ਚ ਐਂਟਰੀ

ਲੋਕ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਸਿਆਸੀ ਪਾਰਟੀਆਂ ਹਰ ਇੱਕ ਹੱਥਕੰਡਾ ਅਪਣਾਉਨ 'ਚ ਲੱਗੀਆਂ ਹੋਈਆਂ ਨੇ । ਜਿੱਥੇ ਇੱਕ ਪਾਸੇ ਸਿਆਸਤ 'ਚ ਲਗਾਤਾਰ ਦਲ ਬਦਲੂਆਂ ਦਾ ਦੌਰ ਜਾਰੀ ਹੈ ਉੱਥੇ ਹੀ ਸਿਆਸਤ ਦਾ ਰੰਗ ਕਲਾਕਾਰਾਂ ਉੱੱਤੇ ਵੀ ਚੜਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਲਈ ਪਾਰਟੀਆਂ ਕਈ ਵਾਰ ਸਥਾਨਕ ਆਗੂਆਂ ਦੀ ਬਜਾਏ ਕਿਸੇ ਵੱਡੇ ਚਿਹਰੇ 'ਤੇ ਦਾਅ ਖੇਡਦੀਆਂ ਹਨ। ਇਸੇ ਲੜੀ ਤਹਿਤ ਕਾਂਗਰਸ ਪਾਰਟੀ ਬਾਲੀਵੁੱਡ ਦੇ 'ਖਲਨਾਇਕ' ਸੰਜੇ ਦੱਤ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਵਿਚ ਹੈ। ਸੰਜੇ ਦੱਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਾਹਮਣੇ ਕਰਨਾਲ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ।


ਸੁਨੀਲ ਦੱਤ ਅਤੇ ਸੰਜੇ ਦੱਤ ਦਾ ਜੱਦੀ ਘਰ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਮੰਡੌਲੀ ਵਿੱਚ ਹੈ, ਜਿੱਥੇ ਉਨ੍ਹਾਂ ਦਾ ਪਰਿਵਾਰ ਅਜੇ ਵੀ ਆਉਂਦਾ ਹੈ। ਕਾਂਗਰਸ ਗੁਰੂਗ੍ਰਾਮ ਲੋਕ ਸਭਾ ਸੀਟ ਲਈ ਫਿਲਮ ਅਦਾਕਾਰ ਰਾਜ ਬੱਬਰ ਦੇ ਨਾਂ ਉਤੇ ਪਹਿਲਾਂ ਹੀ ਵਿਚਾਰ ਕਰ ਰਹੀ ਹੈ।


ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (CEC) ਦੀ ਬੈਠਕ ਵਿਚ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣੂਗੋਪਾਲ ਦੀ ਮੌਜੂਦਗੀ ਵਿਚ ਕਰਨਾਲ ਸੀਟ ‘ਤੇ ਸੰਜੇ ਦੱਤ ਦੇ ਨਾਂ ਉਤੇ ਚਰਚਾ ਹੋਈ ਪਰ ਅੰਤਿਮ ਫੈਸਲਾ ਪਾਰਟੀ ਦੇ ਸੂਬਾ ਪੱਧਰੀ ਆਗੂ ਨਾਲ ਚਰਚਾ ਤੋਂ ਬਾਅਦ ਹੀ ਲਿਆ ਜਾਵੇਗਾ। ਅਭਿਨੇਤਾ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ‘ਚ ਮੰਤਰੀ ਸਨ, ਜਦਕਿ ਭੈਣ ਪ੍ਰਿਆ ਦੱਤ ਸੰਸਦ ਮੈਂਬਰ ਰਹਿ ਚੁੱਕੀ ਹੈ।

Story You May Like