The Summer News
×
Saturday, 18 May 2024

ਇੰਸਟੀਚਿਊਟ ਨੂੰ ਪਈਆਂ ਭਾਜੜਾਂ ਜਦੋਂ 47 ਵਿਦਿਆਰਥਣਾਂ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ

ਬੈਂਗਲੁਰੂ: ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਨੂੰ ਉਦੋਂ ਭਾਜੜਾਂ ਪੈ ਗਈਆਂ ਜਦੋੋਂ 47 ਵਿਦਿਆਰਥਣਾਂ ਦੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਹੈ ਤੇ ਵਿਦਿਆਰਥਣਾਂ ਨੂੰ ਤੁਰੰਤ ਹਸਪਤਾਲ 'ਚ ਭਾਰਤੀ ਕਰਵਾਇਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਬੈਂਗਲੁਰੂ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ (ਬੀ.ਐੱਮ.ਸੀ.ਆਰ.ਆਈ.) ਦੀ ਇਹ ਘਟਨਾ ਹੈ। ਜਿੱਥੇ ਦੋ ਵਿਦਿਆਰਥਣਾਂ, ਜਿਨ੍ਹਾਂ ਨੂੰ ਦਸਤ ਅਤੇ ਡੀਹਾਈਡ੍ਰੇਸ਼ਨ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਦਾ ਹੈਜ਼ਾ ਪਾਜ਼ੀਟਿਵ ਪਾਇਆ ਗਿਆ ਹੈ।


ਇਸ ਤੋਂ ਇੱਕ ਦਿਨ ਪਹਿਲਾਂ ਇਸੇ ਸੰਸਥਾ ਦੀਆਂ 47 ਵਿਦਿਆਰਥਣਾਂ ਨੂੰ ਡਾਇਰੀਆ ਅਤੇ ਡੀਹਾਈਡ੍ਰੇਸ਼ਨ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਚੱਲ ਰਹੀ ਸਟੇਟ ਮਾਨੀਟਰਿੰਗ ਯੂਨਿਟ ਦੇ ਡਾ: ਪਦਮਾ ਐਮਆਰ ਨੇ ਦੱਸਿਆ ਕਿ ਦੋ ਵਿਦਿਆਰਥਣਾਂ ਦੇ ਸੈਂਪਲ ਟੈਸਟ ਹੈਜ਼ੇ ਲਈ ਸਕਾਰਾਤਮਕ ਪਾਏ ਗਏ ਹਨ।ਇਸ ਘਟਨਾ ਤੋਂ ਬਾਅਦ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਹਸਪਤਾਲ ਅਤੇ ਹੋਸਟਲ ਦਾ ਨਿਰੀਖਣ ਕੀਤਾ।


ਬੀਐਮਸੀਆਰਆਈ ਦੇ ਨਿਰਦੇਸ਼ਕ ਰਮੇਸ਼ ਕ੍ਰਿਸ਼ਨ ਮੁਤਾਬਕ ਸੰਸਥਾਨ ਦੇ 'ਮਹਿਲਾ ਹੋਸਟਲ' ਦੀਆਂ 47 ਵਿਦਿਆਰਥਣਾਂ ਨੂੰ ਸ਼ੁੱਕਰਵਾਰ ਨੂੰ ਵਿਕਟੋਰੀਆ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਹ ਸਾਰੇ ਦਸਤ ਅਤੇ ਡੀਹਾਈਡ੍ਰੇਸ਼ਨ ਤੋਂ ਪੀੜਤ ਸਨ। ਇਨ੍ਹਾਂ ਰਿਪੋਰਟਾਂ ਦੇ ਵਿਚਕਾਰ ਕਿ ਭਿਆਨਕ ਗਰਮੀ ਅਤੇ ਪਾਣੀ ਦੀ ਕਮੀ ਨੇ ਹੈਜ਼ਾ ਫੈਲਣ ਦਾ ਡਰ ਪੈਦਾ ਕਰ ਦਿੱਤਾ ਹੈ, ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਸਾਰੇ ਮਾਮਲੇ ਮਾਮੂਲੀ ਹਨ।

Story You May Like