The Summer News
×
Monday, 20 May 2024

ਕਿਸਾਨਾਂ ਦਾ ਵੱਡਾ ਐਲਾਨ ਹੁਣ ਬਾਰਡਰ 'ਤੇ ਰੋਲ ਰੋਕਣ ਦੀ ਤਿਆਰੀ 'ਚ ਕਿਸਾਨ

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾਂ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਲਗਾਤਾਰ ਜਾਰੀ ਹੈ। ਅਜਿਹੇ 'ਚ ਕਿਸਾਨਾਂ ਵੱਲੋਂ ਹੁਣ ਰੇਲ ਰੋਕਣ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਜੇਕਰ 9 ਅਪ੍ਰੈਲ ਤੱਕ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਨਹੀਂ ਛੱਡਿਆ ਗਿਆ ਤਾਂ ਸ਼ੰਭੂ ਬਾਰਡਰ 'ਤੇ ਪੱਕੇ ਤੌਰ 'ਤੇ ਰੇਲ ਰੋਕੋ ਧਰਨਾਂ ਸ਼ੁਰੂ ਕੀਤਾ ਜਾਵੇਗਾ। ਜਿਸ ਲਈ ਸਰਕਾਰ ਜਿੰਮੇਵਾਰ ਹੋਵੇਗੀ। ਦੇਸ਼ ਭਰ ਵਿਚੋਂ ਅੰਦੋਲਨ ਨੂੰ ਤੇਜ਼ ਕਰਨ ਲਈ ਕਿਸਾਨ ਮਜ਼ਦੂਰ ਮੋਰਚਾ ਦਾ ਇਕ 5 ਮੈਂਬਰੀ ਵਫ਼ਦ ਅੱਜ ਸ਼ਾਮ ਨੂੰ ਦੱਖਣ ਭਾਰਤ ਵੱਲ ਰਵਾਨਾ ਹੋ ਗਿਆ ਹੈ, ਜਿਸ ਦੀ ਅਗਵਾਈ ਸਰਵਨ ਸਿੰਘ ਪੰਧੇਰ ਕਰਨਗੇ।


ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਨੇਤਾਵਾਂ ਨੇ ਅੱਜ ਸ਼ੰਭੂ ਬਾਰਡਰ ’ਤੇ ਗੱਲਬਾਤ ਕਰਦਿਆਂ ਆਖਿਆ ਕਿ ਸ਼ੰਭੂ ਅਤੇ ਖਨੌਰੀ ਦੀਆਂ ਸਰਹੱਦਾਂ ’ਤੇ ਚੱਲ ਰਿਹਾ ਕਿਸਾਨ ਅੰਦੋਲਨ 55 ਦਿਨ ਪੂਰੇ ਸ਼ਿਖਰ ’ਤੇ ਹੈ ਅਤੇ ਅਸੀਂ ਜਿੱਤ ਪ੍ਰਾਪਤ ਕਰ ਕੇ ਹੀ ਵਾਪਸ ਮੁੜਾਂਗੇ।ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਦੋਨੋਂ ਫੋਰਮਾਂ ਨੇ ਆਪਸੀ ਸਹਿਮਤੀ ਨਾਲ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ ਦੇਸ਼ ਭਰ ਵਿਚ ਵੱਖ-ਵੱਖ ਮਾਹਿਰਾਂ ਨਾਲ ਤਾਲਮੇਲ ਕਰ ਐੱਮ. ਐੱਸ. ਪੀ. ਦਾ ਸਹੀ ਮੁਲਾਂਕਣ ਸੋਧ ’ਤੇ ਵਿਚਾਰ ਕਰੇਗੀ ਅਤੇ ਐੱਮ. ਐੱਸ. ਪੀ. ਬਾਰੇ ਫੈਲਾਏ ਜਾ ਰਹੇ ਦੁਰ ਪ੍ਰਚਾਰ ਅਤੇ ਗਲਤ ਜਾਣਕਾਰੀ ਦਾ ਵਿਸ਼ਲੇਸ਼ਣ ਕਰੇਗੀ ਅਤੇ ਦੇਸ਼ ਅੱਗੇ ਰਿਪੋਰਟ ਰੱਖੇਗੀ।


ਦੱਸ ਦਈਏ ਕਿ ਸ਼ਹੀਦ ਸ਼ੁਭਕਰਨ ਦੀ ਕਲਸ਼ ਯਾਤਰਾ ਇਸ ਵਕਤ ਤਾਮਿਲਨਾਡੂ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ’ਚ ਭਾਜਪਾ ਸਰਕਾਰ ਵੱਲੋਂ ਕੀਤੇ ਜਬਰ ਦੀ ਤਸਵੀਰ ਨੂੰ ਸਬੂਤ ਵਜੋਂ ਪੇਸ਼ ਕਰ ਰਹੀ ਹੈ। ਅੱਜ ਸ਼ੰਭੂ ਬਾਰਡਰ ਤੋਂ ਅੱਜ ਸ਼ਹੀਦ ਸ਼ੁਭਕਰਨ ਸਿੰਘ ਦੀ ਅਸਥੀ ਯਾਤਰਾ ਮੱਧਿਆ ਪ੍ਰਦੇਸ਼ ਅਤੇ ਬਿਹਾਰ ਲਈ ਰਵਾਨਾ ਹੋਈ।

Story You May Like