The Summer News
×
Tuesday, 14 May 2024

ਦੁਨੀਆ ਦਾ ਸਭ ਤੋਂ ਅਨੋਖਾ ਪਿੰਡ ਜਿੱਥੇ ਲੋਕਾਂ ਨੂੰ ਰਹਿਣਾ ਪੈਦਾ ਹੈ ਬਿਨਾ ਕੱਪੜਿਆਂ ਤੋਂ, ਵਜ੍ਹਾ ਜਾਨਣ ਲਈ ਪੜੋ ਖਬਰ..!!

ਚੰਡੀਗੜ੍ਹ : ਇਸ ਧਰਤੀ ਉਪਰ ਬਹੁਤ ਸਾਰੇ ਸਥਾਨ ਅਜਿਹੇ ਹਨ ,ਜਿੱਥੇ ਕੁਝ ਨਾ ਕੁਝ ਰਹੱਸ ਚੀਜ਼ਾਂ,ਅਤੇ ਹੋਰ ਵੀ ਬਹੁਤ ਸਾਰੇ ਰਾਜ 'ਤੇ ਅਨੋਖੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ,ਦੱਸ ਦੇਈਏ ਕਿ ਜਿੱਥੇ ਖ਼ੂਬਸੂਰਤ ਸਥਾਨ ਹੁੰਦੇ ਹਨ ਤਾਂ ਉਥੋਂ ਦਾ ਸੱਭਿਆਚਾਰ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸਦੇ ਨਾਲ ਹੀ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ, ਜੋ ਅਜੀਬੋ ਗਰੀਬ ਹੁੰਦੀਆ ਹਨ। ਤੁਹਾਨੂੰ ਇੱਕ ਅਜਿਹਾ ਪਿੰਡ ਦੱਸਣ ਜਾ ਰਹੇ ਹਾਂ ਜਿੱਥੇ ਲੋਕ ਕੱਪੜੇ ਨਹੀਂ ਪਾਉਂਦੇ।


ਜਾਣਕਾਰੀ ਮੁਤਾਬਕ ਇਹ ਅਜੀਬ ਪਿੰਡ ਬ੍ਰਿਟੇਨ 'ਚ ਸਥਿਤ ਹੈ। ਇਸੇ ਦੌਰਾਨ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਰਹਿਣ ਵਾਲੇ ਲੋਕ ਨਾ ਤਾਂ ਅਜਿਹੇ ਕਿਸੇ ਕਬੀਲੇ ਨਾਲ ਸਬੰਧਤ ਹਨ, ਜਿੱਥੇ ਕੱਪੜੇ ਪਹਿਨਣ ਦੀ ਮਨਾਹੀ ਹੈ ਅਤੇ ਨਾ ਹੀ ਇਸ ਤੋਂ ਵਾਂਝੇ ਹਨ। ਜੀ ! ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਪਿੰਡ ਦੇ ਲੋਕ ਪੈਸੇ ਨਾਲ ਅਮੀਰ ਹੋਣ ਦੇ ਬਾਵਜੂਦ ਬਿਨਾਂ ਕੱਪੜਿਆਂ ਦੇ ਰਹਿੰਦੇ ਹਨ। ਜਿਸ ਪਿੰਡ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਸਪੀਲਪਲੈਟਜ਼ (Spielplatz) ਹੈ ਅਤੇ ਇਹ ਹਰਟਫੋਰਡਸ਼ਾਇਰ(Hertfordshire) 'ਚ ਸਥਿਤ ਹੈ।


ਜਾਣੋ ਕਿੰਨੇ ਸਾਲ ਤੋਂ ਚੱਲਦੀ ਆ ਰਹੀ ਹੈ ਇਹ ਪਰੰਪਰਾ :


ਜਾਣਕਾਰੀ ਮੁਤਾਬਕ ਇਸ ਪਿੰਡ 'ਚ ਬਿਨਾਂ ਕੱਪੜਿਆਂ ਦੇ ਰਹਿਣ ਦੀ ਪਰੰਪਰਾ ਕਰੀਬ 85 ਸਾਲਾਂ ਤੋਂ ਚੱਲੀ ਆ ਰਹੀ ਹੈ। ਇੱਥੇ ਰਹਿਣ ਵਾਲੇ ਲੋਕ ਪੜ੍ਹੇ ਲਿਖੇ ਅਤੇ ਅਮੀਰ ਹਨ। ਪ੍ਰੰਤੂ ਸਭ ਕੁਝ ਹੋਣ ਦੇ ਬਾਵਜੂਦ ਵੀ ਇੱਥੇ ਔਰਤ-ਮਰਦ, ਬੱਚੇ, ਬੁੱਢੇ, ਜਵਾਨ ਕੋਈ ਵੀ ਕੱਪੜੇ ਨਹੀਂ ਪਹਿਨਦੇ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਅਜੀਬ ਪਿੰਡ ਦੀ ਖੋਜ ਸਾਲ 1929 ਵਿਚ ਆਈਸਲਟ ਰਿਚਰਡਸਨ ਨੇ ਕੀਤੀ ਸੀ।


ਜਾਣੋ ਇਨ੍ਹਾਂ ਦੇ ਨਿਯਮਾਂ ਬਾਰੇ :


ਦੱਸ ਦੇਈਏ ਕਿ ਇਹ ਪਿੰਡ ਦੁਨੀਆ ਭਰ 'ਚ ਮਸ਼ਹੂਰ ਹੈ 'ਤੇ ਬਹੁਤ ਸਾਰੇ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਬਿਨਾਂ ਕੱਪੜਿਆਂ ਦੇ ਰਹਿਣ ਦਾ ਨਿਯਮ ਜੋ ਬਾਹਰੋਂ ਲੋਕ ਘੁੰਮਣ ਲਈ ਆਉਂਦੇ ਹਨ,ਉਨ੍ਹਾਂ ਲੋਕਾਂ 'ਤੇ ਵੀ ਲਾਗੂ ਹੁੰਦਾ ਹੈ। ਜਾਣਕਰੀ ਮੁਤਾਬਕ ਜੇਕਰ ਉੱਥੇ ਕੋਈ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਕਈ ਦਿਨ ਬਿਨਾਂ ਕੱਪੜਿਆਂ ਦੇ ਰਹਿਣਾ ਪਵੇਗਾ।


ਦੱਸਿਆ ਜਾਂਦਾ ਹੈ ਕਿ ਉੱਥੇ ਠੰਢ ਦੇ ਮੌਸਮ 'ਚ ਕੱਪੜੇ ਪਹਿਨਣ ਦੀ ਇਜਾਜ਼ਤ ਹੈ, ਅਤੇ ਇਹ ਉਹਨਾਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ। ਜਾਣਕਾਰੀ ਮੁਤਾਬਕ ਜਦੋ ਇਸ ਪਿੰਡ ਦੇ ਲੋਕ ਸੈਰ ਕਰਨ ਲਈ ਬਾਹਰ ਨਿਕਲਦੇ ਹਨ ਤਾਂ ਕੱਪੜੇ ਪਾ ਕੇ ਜਾਂਦੇ ਹਨ, ਪ੍ਰੰਤੂ ਪਿੰਡ ਵਿੱਚ ਦਾਖਲ ਹੁੰਦੇ ਹੀ ਉਨ੍ਹਾਂ ਨੂੰ ਕੱਪੜੇ ਉਤਾਰਨੇ ਪੈਂਦੇ ਹਨ। ਉਥੋਂ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਆਜ਼ਾਦੀ ਮਹਿਸੂਸ ਕਰਨ ਲਈ ਇਹ ਨਿਯਮ ਬਣਾਇਆ ਗਿਆ ਸੀ।


(ਮਨਪ੍ਰੀਤ ਰਾਓ)


 

Story You May Like