The Summer News
×
Tuesday, 14 May 2024

ਇਸ ਪ੍ਰਕਾਰ ਕਰਦੀਆਂ ਹਨ ਕੁੜੀਆਂ Google ਤੋਂ ਇਹ ਚੀਜ਼ਾਂ ਸਰਚ , ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ..!

ਚੰਡੀਗੜ੍ਹ : ਦੱਸ ਦੇਈਏ ਕਿ ਗੂਗਲ ਇੱਕ ਅਜਿਹੀ ਵੈੱਬਸਾਈਟ ਹੈ ਜਿਸ ‘ਤੇ ਸਾਨੂੰ ਹਰ ਇੱਕ ਚੀਜ਼ ਬਹੁਤ ਆਸਾਨੀ ਨਾਲ ਦੇਖਣ ਨੂੰ ਮਿਲ ਜਾਂਦੀ ਹੈ, ਜੋ ਚੀਜ਼ ਸਾਨੂੰ ਸਮਝ ਨਹੀਂ ਆਉਦੀ ਅਸੀਂ ਉਹ ਚੀਜ਼ ਗੂਗਲ ਤੋਂ ਸਰਚ ਕਰਦੇ ਹਾਂ। ਤੁਹਾਡੀ ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਗੂਗਲ ਦੀ ਵਰਤੋਂ ਪਿੱਛਲੇ ਕੁੱਝ ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਗਈ ਹੈ।


ਜੋ ਚੀਜ਼ਾਂ ਲੋਕਾਂ ਵੱਲੋਂ ਸਰਚ ਕੀਤੀਆਂ ਜਾਂਦੀਆਂ ਹਨ, ਉਹ ਗੂਗਲ ਤੋਂ ਹੀ ਸਭ ਤੋਂ ਜ਼ਿਆਦਾ ਸਰਚ ਹੁੰਦੀਆ ਹਨ। ਇਹ ਸਾਡੀ ਜ਼ਿੰਦਗੀ ਦਾ ਅਹਿੰਮ ਹਿੱਸਾ ਬਣ ਗਿਆ ਹੈ। ਇਸ ਤੋਂ ਬਿਨਾਂ ਸਾਨੂੰ ਆਪਣੀ ਜ਼ਿੰਦਗੀ ਅਧੂਰੀ ਜਿਹੀ ਜਾਪਦੀ ਹੈ, ਕਿਉਂਕਿ ਜੇਕਰ ਕੋਈ ਬੱਚਾ ਵੀ ਸਵਾਲ ਜਵਾਬ ਜਾਨਣਾ ਚਾਹੁੰਦਾ ਹੈ,ਤਾਂ ਉਹ ਵੀ ਸਭ ਤੋਂ ਜ਼ਿਆਦਾ ਗੂਗਲ ਤੋਂ ਹੀ ਸਰਚ ਕਰਦਾ ਹੈ। ਗੂਗਲ ਸਮੇਂ ਸਿਰ ਸਾਨੂੰ ਅੱਪਡੇਟ ਕਰਦਾ ਰਹਿੰਦਾ ਹੈ।


ਜਾਣੋ ਸਭ ਤੋਂ ਜਿਆਦਾ ਕੁੜੀਆਂ ਵਲੋਂ ਕਿਹੜੀ ਚੀਜ਼ ਕੀਤੀ ਜਾਂਦੀ ਹੈ ਸਰਚ :


ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ – ਕੱਲ੍ਹ ਸਾਰੀਆਂ ਚੀਜ਼ਾਂ online ਹੀ ਹੋ ਗਈਆ ਹਨ, ਜਿਸ ਕਾਰਨ ਸਾਨੂੰ ਬਾਹਰ ਜਾ ਕੇ ਕੋਈ ਚੀਜ਼ ਨਹੀਂ ਖਰੀਦਣੀ ਪੈਂਦੀ। ਇਸ ਲਈ ਕੁੜੀਆਂ ਸਭ ਤੋਂ ਜ਼ਿਆਦਾ ਸਰਚ ਗੂਗਲ ਤੋਂ ਹੀ ਕਰਦੀਆਂ ਹਨ, ਕਿਉਂਕਿ ਉਹਨਾਂ ਨੂੰ ਆਨਲਾਈਨ ਹੀ ਸਾਰਾ ਕੁੱਝ ਖਰੀਦਣਾ ਹੁੰਦਾ ਹੈ।ਕੁੜੀਆ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਖੂਬਸੂਰਤ ਦੇਖਣਾ ਪਸੰਦ ਕਰਦੀਆਂ ਹਨ, ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਸਾਰਿਆ ਤੋਂ ਵੱਖ ਦਿਖਣਾ ਹੈ, ਇਸ ਲਈ ਸਭ ਤੋਂ ਜ਼ਿਆਦਾ ਚੀਜ਼ਾ ਕੁੜੀਆਂ ਆਨਲਾਈਨ ਸਰਚ ਕਰਦੀਆਂ ਹਨ।


ਕੋਈ Make up ਦਾ ਸਾਮਾਨ ਖਰੀਦਣਾ ਹੁੰਦਾ ਹੈ, ਕਿਸੇ ਵਿਆਹ-ਸ਼ਾਦੀ ਲਈ ਜਾਣਾ ਹੋਵੇ ਤਾਂ ਮਹਿੰਦੀ ਦੇ ਡਿਜ਼ਾਇਨ ਦੇਖਣੇ ਹੁੰਦੇ ਹਨ ਅਤੇ ਹੋਰ ਵੀ ਬਹੁਤ ਸਾਰਾ ਸਾਮਾਨ ਖਰੀਦਣਾ ਹੁੰਦਾ ਹੈ ਜਿਸ ਦੀ ਵਜ਼ਾ ਨਾਲ ਉਹ ਸਭ ਤੋਂ ਜ਼ਿਆਦਾ ਗੂਗਲ ਤੋਂ ਹੀ ਸਰਚ ਕਰਦੀਆਂ ਹਨ। ਸਭ ਤੋਂ ਜ਼ਿਆਦਾ ਰੋਮਾਂਟਿਕ ਗਾਣੇ ਸੁਣਨਾ ਪਸੰਦ ਕਰਦੀਆਂ ਹਨ। ਤੁਹਾਡੀ ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਦੀ ਜਾਣਕਾਰੀ ਗੂਗਲ ਤੋਂ ਮਿਲਦੀ ਰਹਿੰਦੀ ਹੈ। ਇਸ ਲਈ ਗੂਗਲ ਦੀ ਸਭ ਤੋਂ ਜ਼ਿਆਦਾ ਵਰਤੋਂ ਕੁੜੀਆਂ ਵੱਲੋਂ ਕੀਤੀ ਜਾਂਦੀ ਹੈ।


(ਮਨਪ੍ਰੀਤ ਰਾਓ)

Story You May Like