The Summer News
×
Thursday, 16 May 2024

ਇਹ ਦੁਨੀਆ ਦੀ ਸਭ ਤੋਂ ਮਹਿੰਗੀ Chocolate, ਜਿਸ ਦੀ ਕੀਮਤ ਕਰੋੜਾਂ ਤੋਂ ਵੀ ਉਪਰ..!!

ਚੰਡੀਗੜ੍ਹ : ਦੱਸ ਦੇਈਏ ਕਿ ਫਰਬਰੀ ਮਹੀਨਾ ਅਜਿਹਾ ਹੁੰਦਾ ਹੈ ਜਿਹੜਾ ਕਿ ਵੈਲੇਨਟਾਈਨ ਵੀਕ 'ਚ ਹੀ ਨਿਕਲ ਜਾਂਦਾ ਹੈ। ਵੈਲੇਨਟਾਈਨ ਵੀਕ 7 ਫਰਬਰੀ ਸ਼ੁਰੂ ਹੋ ਜਾਂਦੇ ਹਨ। ਜਿਸ ਵਿਚ ਹਰ ਇੱਕ ਦਿਨ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ।ਇਸ ਦੇ ਨਾਲ ਹੀ ਜੇਕਰ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ 9 ਫਰਵਰੀ ਯਾਨੀ ਕਿ ਵੈਲੇਨਟਾਈਨ ਵੀਕ ਮੁਤਾਬਕ ਅੱਜ ਚਾਕਲੇਟ ਡੇਅ ਹੈ।


ਚਾਕਲੇਟ ਵਾਲੇ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਚਾਕਲੇਟ ਦਿੰਦੇ ਹਨ। ਉਹ ਆਪਣੇ ਸਾਥੀ ਲਈ ਵਧੀਆ ਅਤੇ ਆਪਣੀ ਮਨ ਪਸੰਦ ਦੀ ਚਾਕਲੇਟ ਲੈਕੇ ਆਉਦੇ ਹਨ। ਪ੍ਰੰਤੂ ਤੁਹਾਨੂੰ ਅੱਜ ਅਸੀਂ ਇਕ ਅਹਿਜੀ Chocolate ਬਾਰੇ ਦਸਾਂਗੇ ਜਿਸ ਦੀ ਕੀਮਤ ਲੱਖਾਂ ਤੂੰ ਵੀ ਉਪਰ ਕਰੋੜਾਂ ਦੇ ਹਿਸਾਬ ਨਾਲ ਹੈ। ਇਸ ਦੁਨੀਆ ਦੀ ਸਭ ਤੋਂ ਮਹਿੰਗੀਆਂ ਚਾਕਲੇਟਾਂ ਵਿੱਚੋ ਇਕ ਹੈ। ਚਲੋ ਤੁਹਾਨੂੰ ਉਸ ਚਾਕਲੇਟ ਬਾਰੇ ਵੀ ਦੱਸ ਦਿੰਦੇ ਹਾਂ।


Le Chocolate Box :


ਜਾਣਕਾਰੀ ਮੁਤਾਬਕ ਦੁਨੀਆ ਦਾ ਸਭ ਤੋਂ ਮਹਿੰਗਾ ਚਾਕਲੇਟ ਬਾਕਸ ਲੇ ਚਾਕਲੇਟ ਬਾਕਸ (Le Chocolate Box) ਨੂੰ ਮੰਨਿਆ ਜਾਂਦਾ ਹੈ।ਦੱਸ ਦਿੰਦੇ ਹਾਂ ਕਿ ਜਿੰਨੀ ਸਵਾਦ ਇਹ ਖਾਣ ਨੂੰ ਲੱਗਦੀ ਹੈ,ਉਸ ਤੋਂ ਕਿਤੇ ਵਧੀਆ ਇਸ ਡੱਬੇ ਦੀ ਸਜਾਵਟ ਕੀਤੀ ਹੁੰਦੀ ਹੈ।ਸੂਤਰਾਂ ਮੁਤਾਬਕ ਇਸ ਦੇ ਮਹਿੰਗੇ ਹੋਣ ਦਾ ਕਾਰਨ ਇਸ ਡੱਬੇ ਦੇ ਨਾਲ ਆਉਣ ਵਾਲੇ ਗਹਿਣੇ ਹਨ। ਭਾਵ ਇਸ ਚਾਕਲੇਟ ਬਾਕਸ ਦੇ ਨਾਲ ਸਿਰਫ ਚਾਕਲੇਟ ਹੀ ਨਹੀਂ ਸਗੋਂ ਇਸ 'ਚ ਹੀਰੇ ਦਾ ਹਾਰ, ਬਰੇਸਲੇਟ ਅਤੇ ਰਿੰਗ ਨਾਲ ਆਉਂਦੀ ਹੈ,ਦੱਸ ਦੇਈਏ ਕਿ ਇਹ ਗਹਿਣੇ ਨੀਲਮ ਦੇ ਬਣੇ ਹੁੰਦੇ ਹਨ।


ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇੰਨੀ ਮਹਿੰਗੀ ਹੋਣ ਦੇ ਬਾਵਜੂਦ ਚਾਕਲੇਟਾਂ ਦਾ ਇਹ ਡੱਬਾ ਨਹੀਂ ਖਰੀਦਿਆ ਜਾ ਸਕਦਾ। ਦਰਅਸਲ, ਚਾਕਲੇਟਾਂ ਦਾ ਇਹ ਡੱਬਾ ਵਿਕਰੀ ਲਈ ਨਹੀਂ ਹੈ। ਚਾਕਲੇਟਾਂ ਦੇ ਇਸ ਡੱਬੇ ਦੀ ਕੀਮਤ ਲਗਭਗ 1.5 ਮਿਲੀਅਨ ਡਾਲਰ ਯਾਨੀ ਅੱਜ ਤੱਕ ਲਗਭਗ 12 ਕਰੋੜ 33 ਲੱਖ ਰੁਪਏ ਹੈ।


(ਮਨਪ੍ਰੀਤ ਰਾਓ)


Story You May Like