The Summer News
×
Tuesday, 14 May 2024

ਦੁਨੀਆਂ ਦੀ ਸਭ ਤੋਂ ਤਿੱਖੀ ਮਿਰਚ ਖਾਣ ਦਾ ਇਸ ਆਦਮੀ ਨੇ ਬਣਾਇਆ ਰਿਕਾਰਡ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਅੱਜ ਤੁਹਾਨੂੰ ਦਸਾਗੇ ਦੁਨੀਆਂ ਦੀ ਸਭ ਤੋਂ ਗਰਮ ਮਿਰਚ, ਜਿਸ ਨੂੰ ਕੈਰੋਲੀਨਾ ਰੀਪਰ ਦੇ ਨਾਮ ਤੋਂ ਜਾਣਿਆ ਜਾਂਦਾ  ਹੈ। ਇਹ ਮਿਰਚ ਦੁਨੀਆ ਦੀ ਸਭ ਤੂੰ ਕੌੜੀ ਮਿਰਚ ਹੈ। ਜੇਕਰ ਇਸ ਗਰਮ ਮਿਰਚ ਨੂੰ ਖਾਣੇ 'ਚ ਥੋੜੀ ਜਿਹੀ ਮਿਰਚ ਵੀ ਪਾਈ ਜਾਵੇ ਤਾਂ ਪਸੀਨਾ ਆਉਣ ਲੱਗਦਾ ਹੈ। ਪ੍ਰੰਤੂ ਇੱਕ ਵਿਅਕਤੀ ਨੇ ਕੁਝ ਹੀ ਸਕਿੰਟਾਂ ਵਿੱਚ ਦੁਨੀਆ ਦੀ ਇਸ ਸਭ ਤੋਂ ਗਰਮ ਮਿਰਚ ਨੂੰ ਖਾ ਕੇ ਵਿਸ਼ਵ ਰਿਕਾਰਡ ਬਣਾ ਲਿਆ ਹੈ, ਸੁਣਕੇ ਹੈਰਾਨੀ ਤਾਂ ਹੋਈ ਹੋਵੇਗੀ,ਪਰ ਇਹ ਸੱਚ ਹੈ, ਕਿ ਇਸ ਵਿਅਕਤੀ ਨੇ ਸਿਰਫ 33.15 ਸਕਿੰਟਾਂ ਵਿੱਚ 10 ਕੈਰੋਲੀਨਾ ਰੀਪਰ ਖਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਦਸ ਦੇਈਏ ਕਿ ਕੈਰੋਲੀਨਾ ਰੀਪਰ ਖਾਣ ਵਾਲੇ ਇਸ ਸ਼ਖਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ (Guinness Book of World Records) 'ਚ ਦਰਜ ਹੋ ਗਿਆ।
ਹੁਣ ਤੁਹਾਨੂੰ ਦਸਦੇ ਹਾਂ ਕਿ ਆਖਿਰ ਇਹ ਸ਼ਖਸ ਹੈ ਕੌਣ , ਅਤੇ ਇਸ ਨੇ ਇਹ ਕੰਮ ਕਿਉਂ ਕੀਤਾ..??


33.15 ਸਕਿੰਟਾਂ 'ਚ ਬਣਾਇਆ ਰਿਕਾਰਡ :


ਦਸ ਦੇਈਏ ਕਿ ਉਸ ਵਿਅਕਤੀ ਦਾ ਨਾਮ Gregory Foster ਹੈ ਜਿਸ ਨੇ 33.15 ਸਕਿੰਟਾਂ 'ਚ 10 ਕੈਰੋਲੀਨਾ ਰੀਪਰ ਖਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸੇ ਦੌਰਾਨ ਉਸ ਨੇ ਪਹਿਲਾ 8.72 ਸੈਕਿੰਡ ਵਿੱਚ ਤਿੰਨ ਕੈਰੋਲੀਨਾ ਰੀਪਰ ਖਾਣ ਦਾ ਰਿਕਾਰਡ ਬਣਾਇਆ ਸੀ। ਜਾਣਕਾਰੀ ਅਨੁਸਾਰ ਵਿਅਕਤੀ ਇੱਕ ਹੌਟ ਸੌਸ (hot sauce) ਬਣਾਉਣ ਵਾਲੀ ਕੰਪਨੀ ਦਾ ਮਾਲਕ ਹੈ। ਸੂਤਰਾਂ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਰਿਕਾਰਡ ਬਣਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਸਿਆ ਹੈ ਕਿ ਮਿਰਚ ਖਾਣ 'ਚ ਮਾਸਪੇਸ਼ੀਆਂ ਦੀ ਯਾਦਦਾਸ਼ਤ ਅਤੇ ਤਕਨੀਕ ਦਾ ਸਹੀ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ, ਇਸਦੇ ਨਾਲ ਹੀ ਉਹ ਛੋਟੀਆਂ ਅਤੇ ਮਿੱਠੀਆਂ ਮਿਰਚਾਂ ਖਾ ਕੇ ਆਪਣੇ ਆਪ ਨੂੰ ਜਲਦੀ ਤੋਂ ਜਲਦੀ ਮਿਰਚਾਂ ਖਾਣ ਲਈ ਤਿਆਰ ਕਰਦਾ ਹੈ।


ਦੁਨੀਆਂ ਦੀਆਂ ਸਭ ਤੋਂ ਤਿੱਖੀਆਂ ਹਨ ਇਹ ਮਿਰਚਾਂ :-



  1. ਮੰਜ਼ਾਨੋ (Manzano)

  2. ਸਕਾਚ ਬੋਨਰ (Scotch Bonner)

  3. ਕੈਯੇਨ (Cayenne)

  4. Habanero Red Savina

  5.  ਕੈਰੋਲੀਨਾ ਰੀਪਰ (Carolina Reaper)

  6.  ਭੂਤ ਜੋਲੋਕੀਆ (Bhut Jolokia)

  7.  Naga Morich


 

Story You May Like