The Summer News
×
Tuesday, 14 May 2024

ਅੱਜ ਤੋਂ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp, Android ਅਤੇ iOS ਦੋਵੇਂ ਹਨ ਲਿਸਟ 'ਚ, ਕਰੋ ਚੈੱਕ

ਵਟਸਐਪ ਦੇ ਕੁਝ ਯੂਜ਼ਰਸ ਨੂੰ ਅੱਜ ਤੋਂ ਵੱਡਾ ਝਟਕਾ ਲੱਗਣ ਵਾਲਾ ਹੈ। ਦਰਅਸਲ ਵਟਸਐਪ 24 ਅਕਤੂਬਰ ਯਾਨੀ ਅੱਜ ਤੋਂ ਕੁਝ ਐਂਡਰਾਇਡ ਅਤੇ ਆਈਓਐਸ ਸਮਾਰਟਫੋਨ ਲਈ ਸਪੋਰਟ ਬੰਦ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ਸਮੇਂ-ਸਮੇਂ 'ਤੇ ਅਜਿਹਾ ਕਰਦਾ ਰਹਿੰਦਾ ਹੈ ਕਿਉਂਕਿ ਇਹ ਫੀਚਰਸ ਅਤੇ ਇੰਟਰਫੇਸ ਨੂੰ ਅਪਡੇਟ ਕਰਦਾ ਰਹਿੰਦਾ ਹੈ ਅਤੇ ਪੁਰਾਣੀਆਂ ਡਿਵਾਈਸਾਂ ਤੇ ਸਪੋਰਟ ਨੂੰ ਖਤਮ ਕਰਦਾ ਹੈ। ਵਰਤਮਾਨ 'ਚ ਵਟਸਐਪ ਐਂਡਰਾਇਡ ਫੋਨ ਓਪਰੇਟਿੰਗ ਸਿਸਟਮ ਦੇ 5.1 ਅਤੇ ਇਸ ਤੋਂ ਬਾਅਦ ਦੇ ਸੰਸਕਰਣ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਆਈਫੋਨ ਲਈ iOS 12 ਅਤੇ ਇਸ ਤੋਂ ਬਾਅਦ ਦੇ ਵਰਜ਼ਨ 'ਤੇ ਕੰਮ ਕਰਦਾ ਹੈ।


ਹੇਠਾਂ ਦਿਤੇ ਗਏ ਸਾਰੇ ਵਰਜਨ ਅੱਜ ਤੋਂ ਸਪੋਰਟ ਬੰਦ ਕਰ ਰਹੀ ਹੈ


Sony Xperia Z, LG Optimus G Pro, Samsung Galaxy S2, Samsung Galaxy Nexus, HTC Sensation, Motorola Droid Razr, Sony Xperia S2, Motorola Xoom, Samsung Galaxy Tab 10.1, Asus Eee Pad Transformer, Acer Iconia Tab A5003, Samsung Galaxy S, HTC Desire HD, LG Optimus 2X, Sony Ericsson Xperia Arc3, Nexus 7 (upgradable to Android 4.2), Samsung Galaxy Note 2, HTC One.



ਤੁਸੀਂ ਕਿਵੇਂ ਜਾਣਦੇ ਹੋਕਿ ਤੁਹਾਡਾ ਫ਼ੋਨ ਕਿਸ ਓਪਰੇਟਿੰਗ ਸਿਸਟਮ 'ਤੇ ਚੱਲ ਰਿਹਾ ਹੈ ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਸਮਾਰਟਫੋਨ Android OS ਵਰਜ਼ਨ 4.1 ਅਤੇ ਪੁਰਾਣੇ ਤੇ ਚੱਲਦਾ ਹੈ ਜਾਂ ਨਹੀਂ ਤਾਂ ਤੁਸੀਂ ਆਪਣੀ ਡਿਵਾਈਸ ਤੇ ਸੈਟਿੰਗ ਮੀਨੂ ਤੇ ਜਾ ਕੇ ਜਾਂਚ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸੈਟਿੰਗ 'ਚ ਜਾਣਾ ਹੋਵੇਗਾ। ਫਿਰ ਤੁਹਾਨੂੰ ਅਬਾਊਟ ਫ਼ੋਨ ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਸਾਫਟਵੇਅਰ ਡਿਟੇਲ ਤੇ ਜਾਓ। ਤੁਹਾਡਾ ਐਂਡਰਾਇਡ ਸੰਸਕਰਣ 'ਵਰਜਨ' ਸ਼੍ਰੇਣੀ ਦੇ ਅਧੀਨ ਸੂਚੀਬੱਧ ਕੀਤਾ ਜਾਵੇਗਾ।


ਤੁਹਾਡੀ ਡਿਵਾਈਸ ਤੇ ਸਪੋਰਟ ਨੂੰ ਖਤਮ ਕਰਨ ਤੋਂ ਪਹਿਲਾਂ ਵਟਸਐਪ ਉਪਭੋਗਤਾਵਾਂ ਨੂੰ ਇਸ ਬਾਰੇ ਸੂਚਿਤ ਕਰਨ ਲਈ ਇੱਕ ਨੋਟੀਫਿਕੇਸ਼ਨ ਭੇਜੇਗਾ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਫੋਨ ਚ ਵਟਸਐਪ ਸਪੋਰਟ ਬੰਦ ਹੋਵੇ ਤਾਂ ਤੁਹਾਨੂੰ ਨਵੇਂ ਆਪਰੇਟਿੰਗ ਸਿਸਟਮ ਤੇ ਜਾਣਾ ਪਵੇਗਾ ਅਤੇ ਇਸ ਦੇ ਲਈ ਤੁਹਾਨੂੰ ਨਵਾਂ ਫੋਨ ਖਰੀਦਣਾ ਹੋਵੇਗਾ।

Story You May Like