The Summer News
×
Tuesday, 14 May 2024

ਜਾਣੋ ਕਿਸ ਪ੍ਰਕਾਰ ਦਿਸਦਾ ਹੈ ਪੁਲਾੜ ਤੋਂ ਸੂਰਜ, ਇਹ ਹਨ ਇਸਦੇ ਦਿਲਚਸਪ ਤੱਥ..!!

ਚੰਡੀਗੜ੍ਹ : ਅਕਸਰ ਲੋਕ ਆਸਮਾਨ 'ਚ ਜਾਣ ਦੇ ਸੁਪਨੇ ਦੇਖਦੇ ਰਹਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹੜੇ ਕਿ ਸਪੇਸ ਬਾਰੇ ਕਲਪਨਾ ਕਰਦੇ ਰਹਿੰਦੇ ਹਨ ਕਿ ਨੇੜੇ ਤੋਂ ਸੁਰਜ ਕਿਵੇਂ ਦਿਖਦਾ ਹੈ?ਇਹ ਕਿਸ ਪ੍ਰਕਾਰ ਨਾਲ ਬਣਿਆ ਹੋਣਾ ਹੈ?ਇਸਦਾ ਕਿਰਨਾਂ ਕਿਵੇਂ ਬਣੀਆਂ ਹਨ, ਇਸਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਪ੍ਰੇਸ਼ਨ ਸਾਡੇ ਦਿਮਾਗ਼ 'ਚ ਘੁੰਮਦੇ ਹੀ ਰਹਿੰਦੇ ਹਨ। ਦੱਸ ਦੇਈਏ ਕਿ ਅੱਜ ਵੀ ਇਹ ਵਿਸ਼ਾ ਆਮ ਲੋਕਾਂ ਲਈ ਰਹੱਸ ਨਾਲ ਭਰਿਆ ਹੋਇਆ ਹੈ।


ਚਲੋ ਤੁਹਾਨੂੰ ਇਸਦੇ ਨਾਲ ਜੁੜੀਆ ਕੁਝ ਦਿਲਚਸਪ ਜਾਣਕਾਰੀ ਬਾਰੇ ਦੱਸਦੇ ਹਾਂ :


ਦੱਸ ਦੇਈਏ ਕਿ ਆਮ ਤੌਰ 'ਤੇ, ਸੂਰਜ ਸਾਨੂੰ ਧਰਤੀ ਤੋਂ ਪੀਲਾ ਜਾਂ ਸੁਨਹਿਰੀ ਜਾਂ ਕਈ ਵਾਰ ਲਾਲ ਦਿਖਾਈ ਦਿੰਦਾ ਹੈ, ਪ੍ਰੰਤੂ ਜਦੋਂ ਪੁਲਾੜ ਤੋਂ ਦੇਖਿਆ ਜਾਵੇ ਤਾਂ ਇਸਦਾ ਰੰਗ ਚਿੱਟਾ ਦਿਖਾਈ ਦਿੰਦਾ ਹੈ। ਦੱਸ ਦਿੰਦੇ ਹਾਂ ਕਿ ਅਸਲ 'ਚ ਧਰਤੀ ਉੱਤੇ ਵਾਯੂਮੰਡਲ ਹੈ ਅਤੇ ਸੂਰਜ ਦੀ ਰੌਸ਼ਨੀ ਵਾਯੂਮੰਡਲ ਦੀਆਂ ਕਈ ਪਰਤਾਂ ਵਿੱਚੋਂ ਲੰਘਦੀ ਹੈ। ਇਸੇ ਕਰਕੇ ਖਿੰਡਾਉਣ ਵਾਲੇ ਪ੍ਰਭਾਵ ਕਾਰਨ ਇਹ ਸਾਨੂੰ ਕਦੇ ਪੀਲਾ ਅਤੇ ਕਦੇ ਕੇਸਰ ਵਾਂਗ ਲਾਲ ਦਿਖਾਈ ਦਿੰਦਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾਂਦਾ ਹੈ ਕਿ ਪੁਲਾੜ 'ਚ ਕੋਈ ਵਾਯੂਮੰਡਲ ਨਹੀਂ ਹੈ, ਜਿਸ ਕਾਰਨ ਉੱਥੋਂ ਸੂਰਜ ਚਿੱਟਾ ਦਿਖਾਈ ਦਿੰਦਾ ਹੈ।


ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸੂਰਜ ਅੱਗ ਦਾ ਇੱਕ ਗੋਲਾ ਹੈ ਅਤੇ ਇਸਦੇ ਨਾਲ ਹੀ ਬੁਧ ਗ੍ਰਹਿ ਇਸ ਦੇ ਸਭ ਤੋਂ ਨੇੜੇ ਹੈ, ਜਿਸ ਕਾਰਨ ਇਹ ਸਭ ਤੋਂ ਗਰਮ ਗ੍ਰਹਿ ਮੰਨਿਆ ਜਾਂਦਾ ਹੈ। ਜਿਸ ਕਰਨ ਇਹ ਗੱਲ ਸਾਡੀ ਆਮ ਸਮਝ ਵਿਚ ਆਸਾਨੀ ਨਾਲ ਆਉਂਦੀ ਹੈ ਅਤੇ ਅਸੀਂ ਇਸ ਵਿਚ ਵਿਸ਼ਵਾਸ ਕਰਦੇ ਹਾਂ,ਪ੍ਰੰਤੂ ਤੁਹਾਨੂੰ ਦੱਸ ਦੀਏ ਕਿ ਅਸਲ ਕਿਸੇ ਵੀ ਗ੍ਰਹਿ ਦਾ ਤਾਪਮਾਨ ਸੂਰਜ ਤੋਂ ਉਸ ਦੀ ਨੇੜਤਾ ਜਾਂ ਦੂਰੀ ਨਾਲ ਬਹੁਤਾ ਪ੍ਰਭਾਵਿਤ ਨਹੀਂ ਹੁੰਦਾ।


ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਗ੍ਰਹਿ 'ਤੇ ਮੌਜੂਦ ਗੈਸ ਵੱਧ ਜਾਂ ਘੱਟ ਗਰਮ ਹੈ। ਇਸ ਲਈ ਵੀਨਸ ਮਰਕਰੀ ਨਾਲੋਂ ਜ਼ਿਆਦਾ ਗਰਮ ਹੈ, ਕਿਉਂਕਿ ਇੱਥੇ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਜ਼ਿਆਦਾ ਹੈ।ਦੱਸ ਦੇਈਏ ਕਿ ਜੇਕਰ ਤੁਸੀਂ ਇਹ ਵੀ ਸੋਚਦੇ ਹੋ ਕਿ ਚੰਦਰਮਾ ਇੱਕ ਦਿਨ 'ਚ ਧਰਤੀ ਦੇ ਦੁਆਲੇ ਘੁੰਮਦਾ ਹੈ, ਤਾਂ ਇਹ ਬਿਲਕੁਲ ਗਲਤ ਹੈ, ਕਿਉਂਕਿ ਚੰਦਰਮਾ ਨੂੰ ਧਰਤੀ ਦਾ ਇੱਕ ਚੱਕਰ ਪੂਰਾ ਕਰਨ ਵਿੱਚ ਲਗਭਗ 27 ਦਿਨ ਲੱਗ ਜਾਂਦੇ ਹਨ। ਇਹੀ ਕਾਰਨ ਹੈ ਕਿ ਹਰ ਰੋਜ਼ ਇਸ ਦੀ ਸ਼ਕਲ ਬਦਲਦੀ ਨਜ਼ਰ ਆ ਰਹੀ ਹੈ।
(ਮਨਪ੍ਰੀਤ ਰਾਓ)


 


 

Story You May Like