The Summer News
×
Sunday, 19 May 2024

ਫਰਾਹ ਖਾਨ ਦੀ ਪਾਰਟੀ ‘ਚ ਪਹੁੰਚੇ ਕਈ ਬਾਲੀਵੁੱਡ ਸਿਤਾਰੇ, ਪ੍ਰਿਅੰਕਾ ਚੌਧਰੀ ਨੂੰ ਇੱਕਲੀ ਦੇਖ ਪ੍ਰਸ਼ੰਸਕਾਂ ਨੇ ਕੀਤੇ ਕੁਮੇਂਟ, ਦੇਖੋ video

ਚੰਡੀਗੜ੍ਹ : 'ਬਿੱਗ ਬੌਸ 16' ਦਾ ਤਾਜ਼ MC Stan ਨੇ ਆਪਣੇ ਸਿਰ ਸਜ਼ਾ ਲਿਆ ਹੈ। ਇਸ ਦੌਰਾਨ 'ਬਿੱਗ ਬੌਸ 16' ਦੇ ਫਿਨਾਲੇ ਤੋਂ ਬਾਅਦ ਫਰਾਹ ਖਾਨ ਨੇ ਆਪਣੇ ਆਲੀਸ਼ਾਨ ਘਰ ਵਿੱਚ ਸਾਰੇ contestants ਲਈ ਪਾਰਟੀ ਰੱਖੀ। ਕਿਉਂਕਿ ਉਸ ਦਾ ਭਰਾ ਸਾਜਿਦ ਖਾਨ ਵੀ ਇਸ ਸ਼ੋਅ ਦਾ ਹਿੱਸਾ ਸੀ। ਇਸ ਲਈ ਉਹਨਾਂ ਨੇ ਇਕ get to gather ਰੱਖਿਆ। ਇਸ ਪਾਰਟੀ ‘ਚ ਨਾ ਸਿਰਫ contestants ਸੀ ਬਲਕਿ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਵੀ ਸ਼ਾਮਲ ਸਨ।


ਫਰਾਹ ਖਾਨ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਵੀਡੀਓ


Director ਅਤੇ Choreographer ਫਰਾਹ ਖਾਨ ਦੀ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਫਰਾਹ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦੀ ਪਾਰਟੀ 'ਚ ਕੌਣ-ਕੌਣ ਉਹ ਸਾਰੇ ਨਜ਼ਰ ਆ ਰਹੇ ਸੀ। ਫਰਾਹ ਨੇ ਆਪਣੀ ਵੀਡੀਓ ਦੀ ਸ਼ੁਰੂਆਤ ਸ਼ੋਅ ਦੀ ਰਾਣੀ ਪ੍ਰਿਯੰਕਾ ਚਾਹਰ ਨਾਲ ਕੀਤੀ, ਵੀਡੀਓ ‘ਚ ਇਹ ਲੱਗ  ਰਿਹਾ ਸੀ ਕਿ ਪ੍ਰਿਯੰਕਾ ਇੱਕਲੀ ਹੀ ਪਾਰਟੀ ਦਾ ਮਜ਼ਾ ਲੈ ਰਹੀ ਹੈ ਅਤੇ ਬਾਕੀ ਸਾਰੇ ਆਪਣੀ ਮਸਤੀ ‘ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਸੀ। ਅਬਦੁ ਅਤੇ ਸ਼ਿਵ ਸਟੇਜ 'ਤੇ ਸ਼ਾਹਰੁਖ ਖਾਨ ਦੀ ਫਿਲਮ 'ਓਮ ਸ਼ਾਂਤੀ ਓਮ' ਦੇ ਗੀਤ 'ਤੇ ਡਾਂਸ ਕਰਦੇ ਨਜ਼ਰ ਆਏ। ਅੰਕਿਤ ਗੁਪਤਾ ਪਾਰਟੀ 'ਚ ਨਜ਼ਰ ਨਹੀਂ ਆਏ।


ਫਰਾਹ ਨੇ ਗੀਤਾ ਕਪੂਰ, ਅਰਬਾਜ਼ ਖਾਨ, ਰਾਜਕੁਮਾਰ ਰਾਓ ਦੀ ਪਤਨੀ ਪਾਤਰਾਲੇਖਾ, ਸਾਨੀਆ ਮਿਰਜ਼ਾ, ਨਿਸ਼ਾਂਤ ਭੱਟ, ਕੇਨ, ਹੁਮਾ ਕੁਰੈਸ਼ੀ, ਅਰਚਨਾ ਗੌਤਮ ਦੇ ਭਰਾ ਗੁਲਸ਼ਨ, ਐਮਸੀ ਸਟੈਨ, ਅਰਚਨਾ ਗੌਤਮ, ਸਾਜਿਦ ਖਾਨ, ਮਾਨਿਆ ਸਿੰਘ ਸਮੇਤ ਸਾਰੀਆਂ ਨੂੰ ਪ੍ਰਸ਼ੰਸਕਾ ਨਾਲ ਮਿਲਵਾਇਆ। ਫਰਾਹ ਨੇ ਕੈਪਸ਼ਨ 'ਚ ਲਿਖਿਆ, ''When the stars of my favourite show come home along with sm of my closest friends its Deewangi deewangi sajid khan all for u  thank u.


 

Story You May Like