The Summer News
×
Saturday, 04 May 2024

ਪੈਨਸ਼ਨਧਾਰਕਾਂ ਨੂੰ ਪੈਨਸ਼ਨ ਹੁਣ ਘਰ ਬੈਠਿਆਂ ਹੀ ਮਿਲਿਆ ਕਰੇਗੀ : ਵਿਧਾਇਕਾ ਛੀਨਾ

ਲੁਧਿਆਣਾ , 17 ਅਗਸਤ, ਗੁਰਦੁਆਰਾ ਮਾਤਾ ਗੁਜਰੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ , ਨੇਡ਼ੇ ਦੁਸਹਿਰਾ ਗਰਾਊਂਡ ਸ਼ਿਮਲਾਪੁਰੀ ਵਿਖੇ ਬੀਰ ਸੁਖਪਾਲ ਸਿੰਘ ਦੀ ਦੇਖ ਰੇਖ ਹੇਠ ਪੈਨਸ਼ਨ ਕੈਂਪ ਲਗਾਇਆ ਗਿਆ । ਜਿਸ ਵਿਚ ਸੀ . ਡੀ . ਪੀ . ਓ ਮੈਡਮ ਅਨੂਪ੍ਰੀਆ ਦੀ ਅਗਵਾਈ ਹੇਠ ਟੀਮ ਵੱਲੋਂ 100 ਪੈਨਸ਼ਨਧਾਰਕਾਂ ਦੇ ਫਾਰਮ ਭਰੇ ਗਏ । ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਸ਼ਾਮਿਲ ਹੋਏ । ਇਸ ਮੌਕੇ ਤੇ ਬੀਬੀ ਛੀਨਾ ਨੇ ਵੱਡੀ ਗਿਣਤੀ ' ਚ ਇਕੱਤਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਹਲਕੇ ਦੇ ਹਰ ਵਾਰਡ ਤੇ ਹਰ ਮੁਹੱਲੇ ' ਚ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਹੁਣ ਪੈਨਸ਼ਨਧਾਰਕਾਂ ਨੂੰ ਪੈਨਸ਼ਨ ਲੈਣ ਲਈ ਬੈਂਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ' ਚ ਨਹੀਂ ਲੱਗਣਾ ਪਵੇਗਾ । ਉਨ੍ਹਾਂ ਕਿਹਾ ਕਿ ਹੁਣ ਪੈਨਸ਼ਨਧਾਰਕਾਂ ਨੂੰ ਪੈਨਸ਼ਨ ਘਰ ਬੈਠੇ ਹੀ ਬੈਂਕ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਇਆ ਕਰੇਗੀ ।ਉਨ੍ਹਾਂ ਕਿਹਾ ਕਿ ਪਿੱਛਲੀਆਂ ਸਰਕਾਰਾਂ ਨੇ ਸੂਬੇ ਦੇ ਲੋਕਾਂ ਦਾ ਕੁਝ ਸੰਵਾਰਿਆ ਨਹੀਂ ਸਗੋਂ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਸਰਕਾਰ ਬਣਾਉਂਦੇ ਰਹੇ ਹਨ । ਹੁਣ ਤੁਸੀਂ ਲੋਕਾਂ ਨੇ ਬਹੁਮਤ ਵਾਲੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਬਣਾਈ ਹੈ । ਜਿਸ ਵਲੋਂ ਜੋ ਲੋਕਾਂ ਨਾਲ ਚੁਣਾਵੀ ਵਾਅਦੇ ਕੀਤੇ ਗਏ ਸਨ । ਉਨ੍ਹਾਂ ਨੂੰ ਇੱਕ - ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ । ਇਸ ਮੌਕੇ ਤੇ ਬੀਬੀ ਛੀਨਾ ਨੂੰ ਇਲਾਕਾ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਰਿਪਨ ਗਰਚਾ , ਹਰਪ੍ਰੀਤ ਸਿੰਘ ਪੀ . ਏ , ਸੁਖਦੇਵ ਸਿੰਘ ਗਰੇਵਾਲ , ਦਲਜੀਤ ਸਿੰਘ , ਮਨਜਿੰਦਰ ਸਿੰਘ ਢਿੱਲੋਂ , ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੂਟਾ ਸਿੰਘ , ਕੇਵਲ ਸਿੰਘ ਭੋਲੂਵਾਲਾ ਤੋਂ ਇਲਾਵਾ ਵੱਡੀ ਗਿਣਤੀ ' ਚ ਇਲਾਕਾ ਵਾਸੀ ਹਾਜ਼ਰ ਸਨ ।

ਗੁਰਦੁਆਰਾ ਮਾਤਾ ਗੁਜਰੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ , ਨੇਡ਼ੇ ਦੁਸਹਿਰਾ ਗਰਾਊਂਡ ਸ਼ਿਮਲਾਪੁਰੀ ਵਿਖੇ ਬੀਰ ਸੁਖਪਾਲ ਸਿੰਘ ਦੀ ਦੇਖ ਰੇਖ ਹੇਠ ਪੈਨਸ਼ਨ ਕੈਂਪ ਲਗਾਇਆ ਗਿਆ । ਜਿਸ ਵਿਚ ਸੀ . ਡੀ . ਪੀ . ਓ ਮੈਡਮ ਅਨੂਪ੍ਰੀਆ ਦੀ ਅਗਵਾਈ ਹੇਠ ਟੀਮ ਵੱਲੋਂ 100 ਪੈਨਸ਼ਨਧਾਰਕਾਂ ਦੇ ਫਾਰਮ ਭਰੇ ਗਏ । ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਹਲਕਾ ਦੱਖਣੀ ਦੀ

Story You May Like