The Summer News
×
Tuesday, 21 May 2024

ਲੈਂਡਮਾਰਗੇਜ ਬੈਂਕ ਰਾਏਕੋਟ ਦੇ ਡਾਇਰੈਕਟਰਾਂ ਦੀ ਹੋਈ ਚੋਣ

ਰਾਏੇਕੋਟ : (ਦਲਵਿੰਦਰ ਸਿੰਘ ਰਛੀਨ) ਰਾਏਕੋਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਰਾਏਕੋਟ(ਲੈਂਡਮਾਰਗੇਜ ਬੈਂਕ ਰਾਏਕੋਟ) ਦੇ ਡਾਇਰੈਕਟਰਾਂ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਹਲਕਾ ਰਾਏਕੋਟ ਦੇ ਸਾਰੇ ਡਾਇਰੈਕਟਰ ਨਿਰਵਿਰੋਧ ਚੁਣੇ ਗਏ, ਜਦਕਿ ਕਿਸੇ ਵੀ ਵਿਰੋਧੀ ਪਾਰਟੀ ਦੇ ਉਮੀਦਵਾਰ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ। ਇਸ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਰਾਏਕੋਟ ਜੋਨ ਤੋਂ ਗੁਰਮਿੰਦਰ ਸਿੰਘ, ਜੋਨ ਨੱਥੋਵਾਲ(ਰਿਜਰਵ ਇਸਤਰੀ) ਤੋਂ ਗਗਨਦੀਪ ਕੌਰ, ਜੋਨ ਤਲਵੰਡੀ ਰਾਏ ਤੋਂ ਦਵਿੰਦਰਪਾਲ ਸਿੰਘ ਹਾਂਸ, ਜੋਨ ਸੁਧਾਰ(ਰਿਜਰਵ ਇਸਤਰੀ) ਤੋਂ ਅਮਨਦੀਪ ਕੌਰ, ਜੋਨ ਹਲਵਾਰਾ ਤੋਂ ਮੇਵਾ ਸਿੰਘ, ਜੋਨ ਆਂਡਲੂ ਤੋਂ ਰਾਜਦੀਪ ਸਿੰਘ ਪੰਧੇਰ, ਜੋਨ ਬਰ੍ਹਮੀ ਤੋਂ ਸੁਖਵਿੰਦਰ ਸਿੰਘ, ਜੋਨ ਬੱਸੀਆਂ ਤੋਂ ਗੁਰਦੇਵ ਸਿੰਘ ਬਿਨ੍ਹਾਂ ਮੁਕਾਬਲਾ ਜੇਤੂ ਚੁਣੇ ਗਏ। ਇਸ ਮੌਕੇ ਗੁਰਦੇਵ ਸਿੰਘ ਬਾਵਾ ਸੀਨੀਅਰ ਯੂਥ ਆਗੂ ਨੇ ਨਵੇਂ ਚੁਣੇ ਗਏ ਸਾਰੇ ਡਾਇਰੈਕਟਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਏ ਗਏ ਭ੍ਰਿਸਟਾਚਾਰ ਵਿਰੋਧੀ ਕੰਮਾਂ ਅਤੇ ਪੂਰੀਆਂ ਕੀਤੀਆਂ ਗਰਾਂਟੀਆਂ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਖੁਸ਼ ਹਨ, ਉਸੇ ਸਦਕਾ ਹੀ ਆਪ ਪਾਰਟੀ ਦੇ ਸਾਰੇ ਡਾਇਰੈਕਟਰਾਂ ਦਾ ਬਿਨ੍ਹਾਂ ਮੁਕਾਬਲਾ ਚੋਣ ਜਿੱਤੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਲੈਂਡਮਾਰਗੇਜ਼ ਬੈਂਕ ਰਾਏਕੋਟ ਨੂੰ ਹੋਰ ਵਿਕਸਤ ਕੀਤਾ ਜਾਵੇਗਾ ਅਤੇ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਲਈ ਵੱਡੇ ਪੱਧਰ ’ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਚੁਣੇ ਗਏ ਸਮੂਹ ਡਾਇਰੈਕਟਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਧੰਨਵਾਦ ਕੀਤਾ। ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਬਲਵੰਤ ਸਿੰਘ ਜੰਟਾ, ਬਲਵੀਰ ਸਿੰਘ ਬੱਲੀ, ਗੁਰਪਾਲ ਸਿੰਘ ਜੰਡ, ਮਨਸ਼ਾ ਖਾਨ, ਸੁਰਜੀਤ ਸਿੰਘ ਪੀਏ, ਪ੍ਰਮਿੰਦਰ ਸਿੰਘ ਯੂਥ ਪ੍ਰਧਾਨ, ਜੱਸ ਹਲਵਾਰਾ, ਅਵਤਾਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਲੱਖਾ ਸਿੰਘ, ਬਲਵੀਰ ਸਿੰਘ, ਪ੍ਰੀਤ ਰਾਏਕੋਟੀ, ਜਗਤਾਰ ਸਿੰਘ, ਜਸਵੀਰ ਸਿੰਘ, ਅਮਨਦੀਪ ਕੌਰ, ਕੁਲਦੀਪ ਸਿੰਘ ਕੱਦੂ, ਗੁਰਪ੍ਰੀਤ ਸਿੰਘ ਤਲਵੰਡੀ, ਬੱਬੂ ਤਲਵੰਡੀ, ਵਰਿੰਦਰ ਸਿੰਘ ਤਾਜਪੁਰ, ਬਹਾਦਰ ਸਿੰਘ ਆਦਿ ਹਾਜ਼ਰ ਸਨ।

ਰਾਏਕੋਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਰਾਏਕੋਟ(ਲੈਂਡਮਾਰਗੇਜ ਬੈਂਕ ਰਾਏਕੋਟ) ਦੇ ਡਾਇਰੈਕਟਰਾਂ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਹਲਕਾ ਰਾਏਕੋਟ ਦੇ ਸਾਰੇ ਡਾਇਰੈਕਟਰ ਨਿਰਵਿਰੋਧ ਚੁਣੇ ਗਏ, ਜਦਕਿ ਕਿਸੇ ਵੀ ਵਿਰੋਧੀ ਪਾਰਟੀ ਦੇ ਉਮੀਦਵਾਰ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ। ਇਸ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਰਾਏਕੋਟ ਜੋਨ ਤੋਂ ਗੁਰਮਿੰਦਰ

Story You May Like