The Summer News
×
Sunday, 19 May 2024

ਆਖਿਰ ਵਾਹਨਾਂ ਪਿੱਛੇ ਇਹ ਸ਼ਬਦ ਕਿਉਂ ਲਿਖੇ ਜਾਂਦੇ ਹਨ,ਸੁਣ ਕੇ ਤੁਸੀ ਵੀ ਰਹਿ ਜਾਵੋਗੇ ਹੈਰਾਨ

ਚੰਡੀਗੜ੍ਹ : ਅੱਜ ਦੇ ਸਮੇ 'ਚ ਹਰ ਕਿਸੇ ਕੋਲ ਵਾਹਨ ਹਨ, 'ਤੇ ਹਰ ਕਿਸੇ ਨੇ ਆਪਣੇ- ਆਪਣੇ ਤਰੀਕੇ ਨਾਲ ਉਸ ਉਪਰ ਕੁਝ ਨਾ ਕੁਝ ਲਿਖਿਆ ਹੀ ਹੁੰਦਾ ਹੈ, ਜਿਵੇਂ ਕੋਈ ਸ਼ਾਇਰੀ, ਕਵਿਤਾਵਾਂ ਜਾਂ ਚਿੱਤਰਕਾਰੀ ਆਦਿ। ਹਰ ਕਿਸੇ ਨੇ ਆਪਣੇ - ਆਪਣੇ ਤਰੀਕੇ ਨਾਲ ਲਿਖਿਆ ਹੁੰਦਾ ਹੈ ,ਪ੍ਰੰਤੂ ਕੀ ਤੁਸੀਂ ਜਾਣਦੇ ਹੋ ਇਕ ਚੀਜ਼ ਟਰੱਕਾਂ 'ਤੇ ਆਮ ਹੀ ਲਿਖੀ ਹੁੰਦੀ ਹੈ ਕਿ Horn OK Please, ਇਹ ਸਿਰਫ ਟਰੱਕਾਂ 'ਤੇ ਹੀ ਨਹੀਂ ਸਗੋਂ ਟਰੱਕਾਂ ਤੋਂ ਇਲਾਵਾ ਵੱਡੀਆਂ ਟਰੈਕਟਰ ਟਰਾਲੀ ਵਰਗੇ ਵਾਹਨਾਂ ਤੇ ਵੇ ਲਿਖਿਆ ਆਮ ਹੀ ਨਜ਼ਰ ਆਉਂਦਾ ਹੈ, ਪ੍ਰੰਤੂ ਕੀ ਤੁਸੀਂ ਜਾਣਦੇ ਹੋ ਕਿ ਇਸ ਲਾਇਨ ਦਾ ਅਰਥ ਕੀ ਹੈ, ਅਤੇ ਇਹ ਕਿਉਂ ਲਿਖਿਆ ਜਾਂਦਾ ਹੈ। ਚਲੋ ਤੁਹਾਨੂੰ ਇਸ ਵਾਰੇ ਵੀ ਦਸ ਦਿੰਦੇ ਹਾਂ।


ਦਸ ਦੇਈਏ ਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਵੀ ਤੁਸੀਂ overtake ਕਰਦੇ ਹੋ, ਤਾਂ ਤੁਹਾਨੂੰ ਹਮੇਸ਼ਾ ਹਾਰਨ ਵਜਾਉਣਾ ਚਾਹੀਦਾ ਹੈ। ਜੇਕਰ Horn OK Please ਲਿਖਿਆ ਜਾਵੇ ਤਾਂ ਇਸ ਦਾ ਸੰਦੇਸ਼ ਸਪੱਸ਼ਟ ਹੋ ਜਾਂਦਾ ਹੈ, ਪ੍ਰੰਤੂ ਕਿ ਤੁਸੀਂ ਇਹ ਜਾਣਦੇ ਹੋ ਕਿ ਇਸ ਦੇ ਵਿਚਕਾਰ OK ਕਿਉਂ ਲਿਖਿਆ ਜਾਂਦਾ ਹੈ।


ਚਲੋ ਤੁਹਾਨੂੰ ok ਦਾ ਮਤਲਬ ਵੀ ਦਸ ਦਿੰਦੇ ਹਾਂ :

1. ਪਹਿਲੀ ਥਿਊਰੀ ਜਿਸ 'ਚ ਸਭ ਤੋਂ ਪਹਿਲਾਂ ਤੁਸੀਂ ਓਵਰਟੇਕ ਕਰਨ ਲਈ ਟਰੱਕ ਵਾਲੇ ਨੂੰ ਹਾਰਨ ਦਿੰਦੇ ਹੋ,ਅਤੇ ਉਸ ਤੋਂ ਬਾਅਦ ਟਰੱਕ ਵਾਲੇ ਦੀ ਸਾਈਡ ਦੇਖ ਲਵੋ ,ਲਾਈਟ ਜਾਂ ਇੰਡੀਕੇਟਰ ਦੇ ਕੇ, ਉਹ ਤੁਹਾਨੂੰ ਓਵਰਟੇਕ ਕਰਨ ਲਈ ਸਾਈਡ ਦਿੰਦਾ ਹੈ।


2.ਦਸ ਦੇਈਏ ਕਿ ਇਹ ਧਾਰਨਾ ਕਾਫ਼ੀ ਪੁਰਾਣੀ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਟਰੱਕ ਦੇ ਪਿਛਲੇ ਪਾਸੇ OK ਲਿਖਣਾ ਦੂਜੇ ਵਿਸ਼ਵ ਯੁੱਧ ਦੌਰਾਨ ਸ਼ੁਰੂ ਹੋਇਆ ਸੀ। ਜਾਣਕਾਰੀ ਅਨੁਸਾਰ ਉਸ ਸਮੇਂ ਟਰੱਕ ਮਿੱਟੀ ਦੇ ਤੇਲ ’ਤੇ ਚੱਲਦੇ ਸੀ । ਇਸੇ ਲਈ ਉਨ੍ਹਾਂ 'ਤੇ ‘On Kerosene’ ਲਿਖਿਆ ਜਾਂਦਾ ਸੀ ।


 


 

Story You May Like