The Summer News
×
Tuesday, 21 May 2024

ਫਿਰੋਜ਼ਪੁਰ ਵਿੱਚ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ 5 ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ

ਫਿਰੋਜ਼ਪੁਰ, 5 ਦਸੰਬਰ (ਪਰਮਜੀਤ ਸਖਾਣਾ) : ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਧੁੰਦ ਕਾਰਨ 5 ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੀਰਾ ਦੇ NH 54 ਨੈਸ਼ਨਲ ਹਾਈਵੇ ਤੇ ਇੱਕ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਹੈ। ਜਿਸ ਵਿੱਚ 5 ਗੱਡੀਆਂ ਦਰਮਿਆਨ ਟੱਕਰ ਹੋ ਗਈ ਹੈ। ਜਿਸ ਵਿੱਚ ਜਾਨੀ-ਮਾਲੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਹੈ। ਪਰ ਵਾਹਨ ਬੁਰੀ ਤਰ੍ਹਾਂ ਟੁੱਟ ਭੱਜ ਗਏ ਹਨ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਸਵੇਰ ਦੇ ਸਮੇਂ ਬਹੁਤ ਜ਼ਿਆਦਾ ਧੁੰਦ ਹੋਣ ਕਾਰਨ ਇੱਕ ਪਿਕਅੱਪ ਗੱਡੀ ਜੋ ਕਿ ਹਲਵਾਈ ਦਾ ਸਮਾਨ ਲੱਦ ਕੇ ਲਿਜਾ ਰਹੀ ਸੀ। ਕਿ ਅਚਾਨਕ ਉਸ ਦਾ ਸਾਮਾਨ ਸੜਕ ਤੇ ਡਿੱਗ ਗਿਆ ਅਤੇ ਗੱਡੀ ਰੋਕ ਕੇ ਜਦ ਸਮਾਨ ਚੁੱਕਣ ਲੱਗੇ ਤਾਂ ਪਿਛੋਂ ਆ ਰਹੀ ਦੂਸਰੀ ਗੱਡੀ ਉਸ ਵਿੱਚ ਵੱਜ ਗਈ ਅਤੇ ਪਿੱਛੋਂ ਦੀ ਇੱਕ ਘੋੜਾ ਟਰਾਲਾ ਜਿਸ ਵਿੱਚ ਇੱਟਾਂ ਭਰੀਆਂ ਹੋਈਆਂ ਸਨ। ਉਹ ਵੀ ਗੱਡੀ ਵਿੱਚ ਵਜ ਕੇ ਪਲਟ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਮਾਮੂਲੀ ਸੱਟਾਂ ਜਰੂਰ ਲੱਗੀਆਂ ਹਨ। ਜਖਮੀਆਂ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਧੁੰਦ ਦੇ ਕਾਰਨ ਹੀ ਵਾਪਰਿਆ ਹੈ।

Story You May Like