Congress promises Rs 1 lakh to every poor family, every year-Warring says
ਲੋਕ ਸਾਨੂੰ 13 ਦੀਆਂ 13 ਸੀਟਾਂ ਨਾਲ ਜਿਤਾਂਉਣਗੇ- ਮੁੱਖ ਮੰਤਰੀ ਮਾਨ
ਲੋਕ ਸਭ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਕਰਨ 'ਚ ਲੱਗੀਆਂ ਨੇ । ਅਜਿਹੇ 'ਚ ਆਮ ਆਦਮੀ ਪਾਰਟੀ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ।ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਦਾ ਕਾਫਲਾ ਸਾਹਨੇਵਾਲ ਰੁਕਿਆ । ਜਿੱਥੇ ਲੋਕਾਂ ਨੇ ਉਨ੍ਹਾਂ ਦਾ ਕੀਤਾ ਭਰਵਾਂ ਸਵਾਗਤ ਕੀਤਾ ।ਇਸ ਮੌਕੇ 'ਤੇ ਸੀਐਮ ਮਾਨ ਦੇ ਮੁਤਾਬਿਕ ਲੋਕ ਦਾ ਕਹਿਣਾ ਹੈ ਕਿ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ, ਪੂਰਾ ਪੰਜਾਬ ਤੁਹਾਡੇ ਕੰਮਾਂ 'ਤੇ ਵੋਟ ਪਾਏਗਾ , ਪਹਿਲਾਂ ਕਦੇ ਕੋਈ ਮੁੱਖ ਮੰਤਰੀ ਏਦਾਂ ਨਹੀਂ ਮਿਲਿਆ- ਲੋਕ ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਆਨ ਮੋਗਾ ਜਾਂਦੇ ਸਮੇਂ ਰਸਤੇ ਵਿੱਚ ਸਮਰਾਲਾ ਨੇੜੇ ਦਿੱਤਾ ਹੈ। ਸੀਐਮ ਭਗਵੰਤ ਮਾਨ ਦੇ ਕਾਫਿਲੇ ਨੂੰ ਇੱਕ ਆਪ ਵਰਕਰਾਂ ਨੇ ਰੋਕ ਲਿਆ ਅਤੇ ਸਿਰੋਪਾਓ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ। ਪੰਜਾਬ ਵਿੱਚ ਸਰਕਾਰ ਬਣ ਤੋਂ ਬਾਅਦ ਹੁਣ ਪਹਿਲੀ ਵਾਰ ਭਗਵੰਤ ਮਾਨ ਵਰਕਰਾਂ ਨੂੰ ਮਿਲਣ ਲਈ ਸੂਬੇ 'ਚ ਨਿਕਲੇ ਹਨ।
ਇਸ ਤੋਂ ਬਾਅਦ ਮੁੱਖ ਮੰਤਰੀ ਦਾ ਕਾਫ਼ਿਲਾ ਲੁਧਿਆਣਾ ਸ਼ਹਿਰ 'ਚ ਰੁਕਿਆ। ਜਿੱਥੇ ਲੋਕਾਂ ਨੇ ਫੁੱਲਾਂ ਨਾਲ ਮੁੱਖ ਮੰਤਰੀ ਮਾਨ ਦਾ ਸਵਾਗਤ ਕੀਤਾ ਗਿਆ।ਲੋਕਾਂ ਵਲੋਂ ਦਿੱਤੇ ਮਾਣ ਸਨਮਾਨ ਲਈ ਮੁੱਖ ਮੰਤਰੀ ਨੇ ਧੰਨਵਾਦ ਕੀਤਾ। ਇਸ ਮੌਕੇ ਤੇ ਮਾਨ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਦੇ ਨਾਲ ਨੇ, ਉਨ੍ਹਾਂ ਦੇ ਨਾਲ ਖੜੇ ਨੇ , ਪੂਰਾ ਪੰਜਾਬ ਤੁਹਾਡੇ ਨਾਲ ਹੈ।ਲੋਕ ਸਾਨੂੰ 13 ਦੀਆਂ 13 ਸੀਟਾਂ ਦੇ ਕੇ ਜਿਤਾਂਉਣਗੇ ।
Previous Post
NIA ਟੀਮ 'ਤੇ ਹੋਇਆ ਹ/ਮਲਾ |