The Summer News
×
Sunday, 12 May 2024

12 ਸਾਲ ਬਾਦ ਮੋਗਾ ਜੀ ਟੀ ਰੋਡ ਤੇ ਬਣੇ ਟਰੱਕ ਯੂਨੀਅਨ ਨੁ ਵਿਧਾਇਕ ਡਾਕਟਰ ਅਮਨਦੀਪ ਕੌਰ ਨੇ ਅੱਜ ਤੋਂ ਕਰਵਾਇਆ ਕੰਮ ਕਾਜ ਦੀ ਸ਼ੁਰੂਆਤ

ਮੋਗਾ  ਜੀ ਟੀ ਰੋਡ ਤੇ ਬਣੇ ਟਰੱਕ ਯੂਨੀਅਨ ਜੋ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹੋਣ ਕਰਕੇ ਬੰਦ ਸੀ ਪਿਛਲੇ 2 ਫਰਬਰੀ ਨੁ  ਸਰਬਸੰਤੀ ਨਾਲ ਚੋਣ ਹੋਈ ਜਿਸ ਵਿੱਚ ਆਗਿਆ ਪਾਲ ਨੂੰ ਨਵਾਂ ਪ੍ਰਧਾਨ ਟਰੱਕ ਯੂਨੀਅਨ ਦਾ ਬਣਾਇਆ ਗਿਆ ਸੀ । ਅੱਜ ਸੂਕਰਬਾਰ ਯੂਨੀਅਨ ਦੇ ਅੰਦਰ ਗੁਰੂ ਦੁਆਰਾ ਵਿੱਚ ਪਾਠ ਕਰਵਾ ਕਰ ਵਿਧਾਇਕ ਡਾਕਟਰ ਅਮਨਦੀਪ ਕੌਰ ਨੇ ਅੱਜ ਤੋਂ ਕਿਤਾ ਕੰਮ ਕਾਜ ਦੀ ਸ਼ੁਰੂਆਤ ਕਰਵਾਏ। ਇਸ ਸਮਾਗਮ ਦੌਰਾਨ ਆਪਰੇਟਰਾਂ ਤੇ ਯੂਨੀਅਨ ਆਗੂਆਂ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਸਿਰੋਪਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਆਗਿਆ ਪਾਲ ਨੇ ਕਿਹਾ ਕਿ ਇਹ ਇਮਾਰਤ ਸਾਲਾਂ ਤੋਂ ਖੰਡਰ ਬਣੀ ਹੋਈ ਸੀ ਅਤੇ ਦੋ ਧੜਿਆਂ ਦੇ ਝਗੜੇ ਕਾਰਨ ਇੱਥੇ 145 ਲਗਾਈ ਗਈ ਸੀ, ਜਿਸ ਨੂੰ ਵਿਧਾਇਕ ਦੇ ਯਤਨਾਂ ਸਦਕਾ 145 ਹਟਾ ਦਿੱਤਾ ਗਿਆ ਸੀ 12 ਸਾਲਾਂ ਬਾਅਦ ਮੁੜ ਇਸ ਯੂਨੀਅਨ ਨੂੰ ਇਸਦੇ ਰੂਪ ਵਿੱਚ ਪ੍ਰਧਾਨ ਮਿਲਿਆ .ਅੱਜ ਸੂਕਰਬਾਰ ਸੂਬੇ  ਯੂਨੀਅਨ ਦੇ ਅੰਦਰ ਗੁਰੂ ਦੁਆਰਾ ਵਿੱਚ ਪਾਠ ਕਰਵਾ ਕਰ ਵਿਧਾਇਕ ਡਾਕਟਰ ਅਮਨਦੀਪ ਕੌਰ ਨੇ ਅੱਜ ਤੋਂ ਕਿਤਾ ਕੰਮ ਕਾਜ ਦੀ ਸ਼ੁਰੂਆਤ ਕਰਵਾਏ.ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ  ਅੱਜ ਤੋਂ 13 ਸਾਲ ਪਹਿਲਾਂ ਟਰੱਕ ਯੂਨੀਅਨ ਵਿਚ ਲੜਾਈ ਝਗੜੇ ਕਾਰਨ ਧਾਰਾ 145 ਲਗਾਈ ਗਈ ਸੀ, ਜਿਸ ਨੂੰ ਤੁੜਵਾ ਕੇ ਟਰੱਕ ਯੂਨੀਅਨ ਦਾ ਗੇਟ ਖੁਲਵਾਇਆ ਗਿਆ। ਇਸ ਦੇ ਨਾਲ ਹੀ ਆਗਿਆਪਾਲ ਸਿੰਘ ਬੁੱਕਣ ਵਾਲਾ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਲੱਗਣ ਤੇ ਉਹਨਾਂ ਨੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਰਗਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਦੀ ਹੈ। ਉਹਨਾਂ ਟੱਰਕ ਯੂਨੀਅਨ ਦੇ ਆਗੂਆ ਤੇ ਆਪਰੇਟਰਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ। 

Story You May Like