Congress promises Rs 1 lakh to every poor family, every year-Warring says
ਕੋਟ ਈਸੇ ਖਾਂ 'ਚ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਵਿਵਾਦ, ਚੱਲੀ ਗੋ*ਲੀ
ਮੋਗਾ : ਅੱਜ ਪੰਜਾਬ ਬੰਦ ਦੀ ਕਾਲ ਨੂੰ ਲੈ ਕਿ ਮੋਗਾ ਦੇ ਕਸਬਾ ਕੋਟ ਈਸੇ ਖਾਂ 'ਚ ਸਥਿਤੀ ਉਸ ਵਕਤ ਨਾਜੁਕ ਹੋ ਗਈ ਜਦੋਂ ਕ੍ਰਿਸ਼ਚੀਅਨ ਅਤੇ ਕੁਝ ਨਹਿੰਗ ਜਥੇਬੰਦੀ ਦੇ ਆਗੂਆਂ ਵੱਲੋਂ ਸਥਾਨਕ ਮਸੀਤਾਂ ਰੋਡ ਤੇ ਇਕ ਦੁਕਾਨਦਾਰ ਨੂੰ ਦੁਕਾਨ ਬੰਦ ਕਰਨ ਲਈ ਕਿਹਾ ਤਾਂ ਵਿਵਾਦ ਸ਼ੁਰੂ ਹੋ ਗਿਆ। ਇਸ ਦੌਰਾਨ ਦੁਕਾਨਦਾਰ ਵੱਲੋਂ ਚਲਾਈ ਗੋਲੀ ਦੌਰਾਨ ਨਹਿੰਗ ਸਿੰਘ ਬਲਦੇਵ ਸਿੰਘ ਜ਼ਖ਼ਮੀ ਹੈ ਗਿਆ। ਇਸ ਦੌਰਾਨ ਕ੍ਰਿਸ਼ਚੀਅਨ ਭਾਈਚਾਰੇ ਦੇ ਲੋਕਾਂ ਵੱਲੋਂ ਰੋਹ 'ਚ ਆਉਂਦਿਆ ਕੋਟ ਈਸੇ ਖਾਂ ਦੇ ਮੇਨ ਚੌਂਕ ਨੂੰ ਬੰਦ ਕਰ ਦਿੱਤਾ ਤੇ ਧਰਨੇ ਤੇ ਬੈਠ ਗਏ। ਇਸ ਵਕਤ ਸਥਿਤੀ ਨਾਜੁਕ ਬਣੀ ਹੋਈ ਹੈ।