The Summer News
×
Tuesday, 14 May 2024

Beware of chemical colours : ਹੋਲੀ ਖੇਡਣ ਤੋਂ ਪਹਿਲਾ ਅਪਣਾਓ ਇਹ Tips, ਨਹੀਂ ਹੋਵੇਗਾ Skin ‘ਤੇ ਰੰਗਾਂ ਦਾ ਅਸਰ

ਚੰਡੀਗੜ੍ਹ : ਹੋਲੀ ਦਾ ਤਿਉਹਾਰ ਸਾਰੇ ਦੇਸ਼ ਵਿੱਚ 8 ਮਾਰਚ ਨੂੰ ਮਨਾਇਆ ਜਾਵੇਗਾ। ਇਹ ਇਕ ਅਜਿਹਾ ਤਿਉਹਾਰ ਹੈ ਜਿਸ ਨੂੰ ਬੱਚੇ ਤੋਂ ਲੈ ਤੇ ਬਜ਼ੁਗਰ ਲੋਕ ਸਭ ਮਨਾਉਂਦੇ ਹਨ। ਪਰ ਅੱਜ ਦੇ ਸਮੇਂ ਵਿਚ ‘ਚ ਹਰ ਚੀਜ਼ ਵਿਚ ਮਿਲਾਵਟ ਪਾਈ ਜਾਂਦੀ ਹੈ, ਤਾਂ ਰੰਗਾਂ ਵਿੱਚ ਕੈਮੀਕਲ ਦਾ ਇਸਤੇਮਾਲ ਕਰਨਾ ਤਾਂ ਆਮ ਜਿਹੀ ਗਲ ਹੈ। ਜਿਸ ਕਰਕੇ ਸਾਨੂੰ ਰੰਗਾਂ ਦੀ ਇੰਨਫੈਕਸ਼ਨ ਤੋਂ ਬਚਣ ਲਈ ਆਪਣੀ skin ਦਾ ਧਿਆਨ ਕਿਵੇਂ ਰੱਖਣਾ ਹੈ ਉਸ ਦੇ ਬਾਰੇ ਦਸਦੇ ਹਾਂ। ਹੋਲੀ ਦੇ ਦੌਰਾਨ Skin 'ਤੇ ਰੰਗ ਲਗਾਉਣ ਨਾਲ ਕਈ ਵਾਰ ਐਲਰਜੀ ਤੇ ਲਾਲੀ ਆ ਜਾਂਦੀ ਹੈ। ਤਿਉਹਾਰਾਂ ਦੇ ਇਸ ਸੀਜ਼ਨ 'ਚ ਅਸੀਂ ਤੁਹਾਨੂੰ ਕੁਝ ਟਿਪਸ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਅਪਣਾ ਸਕਦੇ ਹੋ। ਜਾਣੋ ਹੋਲੀ 'ਤੇ Skin ਤੇ ਵਾਲਾਂ ਦੀ ਦੇਖਭਾਲ ਦੇ ਸੁਝਾਅ  


2-3


ਲੁਧਿਆਣਾ ਆਧਾਰਿਤ Skin ਦੇ ਮਾਹਿਰ ਡਾਕਟਰ ਸ਼ਿਖਾ ਅਗਰਵਾਲ ਨੇ ਹੋਲੀ ਲਈ ਚਮੜੀ ਤੇ ਵਾਲਾਂ ਦੀ ਦੇਖਭਾਲ ਲਈ ਕਈ ਨੁਕਤੇ ਦੱਸੇ ਹਨ, ਜਿਨ੍ਹਾਂ ਦਾ ਤੁਸੀਂ ਪਾਲਣ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਹੋਲੀ ਭਾਰਤ ਦਾ ਸਭ ਤੋਂ ਮਸ਼ਹੂਰ ਤਿਉਹਾਰ ਹੈ, ਜਿਸ ਨੂੰ ਲੋਕ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਹਿੰਦੂ ਧਰਮ ਦੇ ਨਾਲ-ਨਾਲ ਦੂਜੇ ਰਾਜਾਂ ਵਿੱਚ ਵੀ ਲੋਕ ਇਸ ਨੂੰ ਬਹੁਤ ਵਧੀਆ ਢੰਗ ਨਾਲ ਮਨਾਉਂਦੇ ਹਨ। ਡਾ: ਸ਼ਿਖਾ ਅਗਰਵਾਲ ਨੇ ਦੱਸਿਆ ਕਿ ਤੁਸੀਂ ਹੋਲੀ ਦੇ ਦਿਨ ਰੰਗਾਂ ਤੋਂ ਕਿਵੇਂ ਬਚ ਸਕਦੇ ਹੋ। ਹੋਲੀ ਖੇਡਣ ਤੋਂ ਪਹਿਲਾਂ, ਆਪਣੀ Skin 'ਤੇ ਤੇਲ ਲਗਾਓ, ਇਹ ਯਕੀਨੀ ਬਣਾਏਗਾ ਕਿ ਰੰਗ ਦਾ ਪ੍ਰਭਾਵ ਤੁਹਾਡੇ ਚਿਹਰੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ।  


ਇਸ ਦੌਰਾਨ, ਤੁਸੀਂ ਆਪਣੀ Skin ਨੂੰ ਨੁਕਸਾਨਦੇਹ ਰਸਾਇਣਾਂ ਅਤੇ ਰੰਗਾਂ ਤੋਂ ਬਚਾ ਸਕਦੇ ਹੋ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਹੋਲੀ ਵਾਲੇ ਦਿਨ ਆਪਣੇ ਚਿਹਰੇ 'ਤੇ ਬਿਨਾਂ ਕੁਝ ਲਗਾਏ ਹੀ ਹੋਲੀ ਖੇਡਣ ਲੱਗ ਜਾਂਦੇ ਹਨ। ਹੋਲੀ ਖੇਡਣ ਤੋਂ ਪਹਿਲਾਂ ਹਮੇਸ਼ਾ ਸਾਰੇ ਸਰੀਰ 'ਤੇ ਤੇਲ ਜਾਂ ਲੋਸ਼ਨ ਲਗਾਉਣਾ ਚਾਹੀਦਾ ਹੈ। ਇਸ ਨਾਲ ਰੰਗਾਂ ਨਾਲ ਤੁਹਾਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਇਸ ਦੇ ਨਾਲ ਹੀ ਵਾਲਾਂ 'ਤੇ ਥੋੜ੍ਹਾ ਜਿਹਾ ਤੇਲ ਵੀ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਵਾਲਾਂ ਅਤੇ ਇਸ ਦੀ ਚਮੜੀ 'ਤੇ ਪ੍ਰਤੀਕਿਰਿਆ ਦਾ ਕੋਈ ਖਤਰਾ ਨਹੀਂ ਹੋਵੇਗਾ।


2-2


ਹੋਲੀ ਖੇਡਣ ਤੋਂ ਪਹਿਲਾਂ ਇਨ੍ਹਾਂ ਟਿਪਸ ਦੀ ਕਰੋ ਪਾਲਣਾਂ


ਤੁਸੀਂ ਆਪਣੇ ਨਹੁੰਆਂ ਦੀ ਸੁਰੱਖਿਆ ਲਈ ਇਸ 'ਤੇ ਨੇਲ ਪਾਲਿਸ਼ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡੇ ਹੱਥਾਂ ਦੇ ਨਹੁੰਆਂ ਦੇ ਅੰਦਰ ਦਾ ਰੰਗ ਪ੍ਰਭਾਵਿਤ ਨਹੀਂ ਹੋਵੇਗਾ। ਆਪਣੇ lips ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਕਈ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਜਿਵੇਂ ਕਿ ਲਿਪ ਬਾਮ, ਤੇਲ ਜਾਂ ਲੋਸ਼ਨ।


ਤੁਸੀਂ ਆਪਣੀ skin ਨੂੰ ਰੰਗਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਲਈ ਵਾਟਰਪਰੂਫ ਸਨਸਕ੍ਰੀਨ ਦੀ ਵਰਤੋਂ ਵੀ ਕਰ ਸਕਦੇ ਹੋ।  ਹੋਲੀ ਖੇਡਣ ਤੋਂ ਪਹਿਲਾਂ ਤੁਹਾਨੂੰ ਕੱਪੜਿਆਂ ਦਾ ਸਭ ਤੋਂ ਜ਼ਿਆਦਾ ਧਿਆਨ ਰੱਖੋਂ, ਪੂਰੇ ਕੱਪੜੇ ਪਾਉਣੇ ਚਾਹੀਦੇ ਹਨ।


2-5 


ਗੈਸੋਲੀਨ ਅਤੇ ਸਪਿਰਿਟ ਦੀ ਵਰਤੋਂ ਰੰਗ ਦੇ ਧੱਬਿਆਂ ਨੂੰ ਹਟਾਉਣ ਲਈ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਐਪੀਡਰਰਮਿਸ ਨੂੰ ਹੋਰ ਸੁੱਕਾ ਦੇਣਗੇ। ਆਪਣੇ ਸਿਰ ਅਤੇ ਵਾਲਾਂ ਦਾ ਰੰਗ ਹਟਾਉਣ ਲਈ ਆਪਣੇ ਵਾਲਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਵਾਲਾਂ ਨੂੰ ਸੁੱਕਣ ਤੋਂ ਬਾਅਦ ਵਾਲਾਂ ਵਿਚ ਤੇਲ ਲਗਾਓ। ਰੰਗਾਂ ਦੀ ਵਰਤੋਂ ਕਰਨ ਤੋਂ ਬਾਅਦ ਤੇਜ਼ ਧੁੱਪ ਵਿੱਚ ਬੈਠਣ ਤੋਂ ਪਰਹੇਜ਼ ਕਰੋ, ਕਿਉਂਕਿ ਇਸ ਨਾਲ ਰੰਗ ਹੋਰ ਗੂੜ੍ਹਾ ਹੋ ਜਾਂਦਾ ਹੈ। ਜੋ ਕਿ ਬਾਅਦ ਵਿਚ ਨੁਕਸਾਨ ਤਾਂ ਕਰਦਾ ਹੈ ਅਤੇ ਆਸਾਨੀ ਨਿਕਲਦਾ ਨਹੀਂ।

Story You May Like