The Summer News
×
Monday, 29 April 2024

ਸਰਕਾਰੀ ਹਸਪਤਾਲਾਂ ‘ਚ ਜਾਣ ਵਾਲੇ ਮਰੀਜ਼ ਹੋ ਜਾਓ ਸਾਵਧਾਨ, ਜਾਣੋ ਕਿੱਥੇ-ਕਿੱਥੇ ਐਕਸਰੇ ਮਸ਼ੀਨਾਂ ਹੋਈਆਂ ਖ਼ਰਾਬ!

ਸਰਕਾਰੀ ਹਸਪਤਾਲ ਬਠਿੰਡਾ ਵਿੱਚ ਜਾਣ ਵਾਲੇ ਮਰੀਜ਼ ਸਾਵਧਾਨ ,ਐਕਸਰੇ ਮਸ਼ੀਨ ਹੈ ਖ਼ਰਾਬ..! ਸਰਕਾਰੀ ਹਸਪਤਾਲ ਬਠਿੰਡਾ ਦੀ ਕਾਰਗੁਜ਼ਾਰੀ ਰੱਬ ਭਰੋਸੇ, ਮਸ਼ੀਨਾਂ ਖ਼ਰਾਬ, ਮੱਚੀ ਹਾਹਾਕਾਰ, ਲੋਕ ਹੋ ਰਹੇ ਪ੍ਰੇਸ਼ਾਨ ਬਠਿੰਡਾ 4 ਅਗਸਤ ਪੰਜਾਬ ਦੀ ਮਾਨ ਸਰਕਾਰ ਪੰਜਾਬ ਵਾਸੀਆਂ ਲਈ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਕ ਖੋਲ੍ਹਣ ਜਾ ਰਹੀ ਹੈ, ਜਿਸ ਦਾ ਸ਼ੁਭ ਆਰੰਭ 15 ਅਗਸਤ ਨੂੰ ਹੋਣਾ ਹੈ। ਪਰ ਸਰਕਾਰ ਦੀ ਇਹ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੋਈ ਨਜ਼ਰ ਆ ਰਹੀ ਹੈ।


ਸਰਕਾਰ ਦੀ ਪੰਜਾਬ ਵਾਸੀਆਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਕਾਰਗੁਜ਼ਾਰੀ “ਅੱਗਾ ਦੌੜ ਪਿੱਛਾ ਚੌੜ” ਦਿਖਾਈ ਦੇ ਰਹੀ ਹੈ। ਇਕ ਪਾਸੇ ਆਮ ਆਦਮੀ ਕਲੀਨਿਕਾਂ ਤੇ ਪੈਸਾ ਖਰਚ ਕੀਤਾ ਜਾ ਰਿਹਾ ਜਦੋਂ ਇੱਕੇ ਸਰਕਾਰੀ ਹਸਪਤਾਲਾਂ ਵਿੱਚ ਐਕਸਰੇ ਮਸ਼ੀਨਾਂ ਖ਼ਰਾਬ ਹਨ ਲੋਕ ਪਰੇਸ਼ਾਨ ਹੋ ਰਹੇ ਹਨ, ਹਰ ਪਾਸੇ ਹਾਹਾਕਾਰ ਮੱਚੀ ਹੋਈ ਨਜ਼ਰ ਆ ਰਹੀ ਹੈ ,ਇੱਥੋਂ ਤਕ ਕਿ ਐਮਰਜੈਂਸੀ ਵਾਰਡ ਵਿਚ ਮਰੀਜ਼ ਨੂੰ ਦਾਖਲ ਕਰਾਉਣ ਵਾਲੇ ਸਟਰੈਚਰਾਂ ਦੇ ਟਾਇਰ ਵੀ ਟੁੱਟੇ ਹੋਏ ਹਨ। ਇਹ ਹਾਲਾਤ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦੇਖੇ ਜਾ ਸਕਦੇ ਹਨ, ਜਿੱਥੇ ਬੀਤੇ ਦਿਨ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਵੱਲੋਂ ਦੌਰਾ ਵੀ ਕੀਤਾ ਗਿਆ, ਪਰ ਹਾਲਾਤ ਜਿਉਂ ਦੇ ਤਿਉਂ ਹਨ, ਇੱਥੋਂ ਤੱਕ ਕਿ ਐਕਸਰੇ ਮਸ਼ੀਨ ਖ਼ਰਾਬ ਹੋਣ ਦੇ ਪੋਸਟਰ ਵੀ ਲਾਏ ਗਏ ਹਨ ।


ਮਰੀਜ਼ ਅਮਰੀਕ ਸਿੰਘ, ਲਛਮਣ ਸਿੰਘ ,ਸੁਰਜੀਤ ਸਿੰਘ, ਮਨਪ੍ਰੀਤ ਕੌਰ, ਕੇਵਲ ਸਿੰਘ ਨੇ ਕਿਹਾ ਕਿ ਉਹ ਪਿਛਲੇ ਚਾਰ ਦਿਨ ਤੋਂ ਐਕਸਰੇ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਖੱਜਲ ਖੁਆਰ ਹੋ ਰਹੇ ਹਨ ਪਰ ਮਸ਼ੀਨ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਐਕਸਰੇ ਮਸ਼ੀਨਾਂ ਖ਼ਰਾਬ ਹੋਣ ਸਬੰਧੀ ਜਦੋਂ ਐੱਸ ਐੱਮ ਓ ਡਾ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਸ਼ੀਨਾਂ ਖਰਾਬ ਹਨ ਇਨ੍ਹਾਂ ਦੀ ਮੁਰੰਮਤ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਵੀ ਮਸ਼ੀਨ ਖਰਾਬ ਹੋ ਗਈ ਸੀ ਜਿਸ ਨੂੰ ਸਬੰਧਤ ਠੇਕੇਦਾਰ ਵੱਲੋਂ ਬਾਮੁਸ਼ਕਿਲ ਠੀਕ ਕਰਵਾਇਆ ਗਿਆ ਸੀ ।


Story You May Like