The Summer News
×
Monday, 13 May 2024

ਜੇਕਰ ਤੁਸੀਂ ਵੀ ਇਸ ਸਮੇਂ ਕਰਦੇ ਹੋ ਭੋਜਨ ਤਾਂ ਹੋ ਜਾਓ ਸਾਵਧਾਨ, ਜਾਣੋ ਕੀ ਹੈ ਖਾਣ ਦਾ ਸਹੀ ਸਮਾਂ

ਚੰਡੀਗੜ੍ਹ : ਖਾਣਾ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਜੇਕਰ ਇਹ ਸਹੀ ਸਮੇਂ ਵਿੱਚ ਨਾ ਲਿਆ ਜਾਵੇ ਤਾਂ ਇਹ ਸਾਡੇ ਸਰੀਰ ਨੂੰ ਕੰਮਜ਼ੋਰ ਵੀ ਬਣਾ ਸਕਦਾ ਹੈ ਅਤੇ ਨਾਲ ਹੀ ਇਸ ਦਾ ਉਲਟ ਅਸਰ ਜਿਵੇਂ ਕਿ ਇਹ ਸਰੀਰ ਵਿੱਚ ਮੋਟਾਪਾ ਵੀ ਪੈਦਾ ਕਰ ਸਕਦਾ ਹੈ। ਜਾਣਦੇ ਹਾਂ ਕਿ Breakfast, lunch, dinner ਕਰਨ ਦਾ ਸਹੀ ਸਮਾਂ ਕੀ ਹੈ?   


Breakfast- ਨਾਸ਼ਤਾ ਦਿਨ ਦਾ ਪਹਿਲਾ ਅਤੇ ਮਹੱਤਵਪੂਰਨ ਭੋਜਨ ਹੈ, ਕਿਉਂ ਕਿ ਜੇਕਰ ਸਵੇਰ ਦਾ ਭੋਜਨ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ਉੱਤੇ ਕੀਤਾ ਜਾਵੇ ਤਾਂ ਦਿਨ ਭਰ ਵਿਅਕਤੀ ਤੰਦਰੁਸਤ ਮਹਿਸੂਸ ਕਰਦਾ ਹੈ। ਰਾਤ ਦੇ ਖਾਣੇ ਦੇ 8 ਤੋਂ 10 ਘੰਟੇ ਬਾਅਦ ਨਾਸ਼ਤਾ ਕੀਤਾ ਜਾਂਦਾ ਹੈ। ਦਿਨ ਦੀ ਪਹਿਲੀ (meal) ਲੈਣ ਦਾ ਸਭ ਤੋਂ ਵਧੀਆਂ ਸਮਾਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਹੁੰਦਾ ਹੈ।


Lunch - ਦੁਪਹਿਰ ਦਾ ਖਾਣਾ ਤਾਜ਼ਗੀ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ। ਇਹ ਸੁਣਨ ਵਿੱਚ ਥੋੜਾ ਅਜੀਬ ਲੱਗੇਗਾ ਕਿਉਂਕਿ ਅਕਸਰ ਦੁਪਹਿਰ ਦੇ ਖਾਣੇ ਦੇ ਬਾਅਦ ਨੀਂਦ ਆਉਂਦੀ ਹੈ। ਪਰ ਜਿੰਨਾ ਜ਼ਿਆਦਾ ਸਵੇਰ ਦਾ ਖਾਣਾ ਜ਼ਰੂਰੀ ਹੈ ਉਨਾਂ ਹੀ ਜ਼ਿਆਦਾ ਦੁਪਹਿਰ ਦਾ ਭੋਜਨ ਵੀ ਜ਼ਰੂਰੀ ਹੈ। ਦੁਪਹਿਰ ਦੇ ਭੋਜਨ ਕਰਨ ਦਾ ਸਹੀ ਸਮਾਂ 12 ਵਜੇ ਤੋਂ 2 ਵਜੇ ਦੇ ਵਿੱਚ ਹੋ ਜਾਣਾ ਚਾਹੀਦਾ ਹੈ। ਇਹ ਸਾਡੀ ਦਿਨ ਦੀ ਦੂਜੀ (meal) ਹੁੰਦੀ ਹੈ।


Dinner- ਰਾਤ ਦਾ ਭੋਜਨ ਅਕਸਰ ਕਈ ਲੋਕ ਨਹੀਂ ਖਾਂਦੇ ਕਿਉਂ ਕਿ ਉਹ diet ਕਰਦੇ ਹਨ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਰਾਤ ਦਾ ਭੋਜਨ ਖਾਣ ਨਾਲ ਉਹ ਮੋਟੇ ਹੋ ਜਾਣਗੇ ਪਰ ਅਜਿਹਾ ਨਹੀਂ ਹੁੰਦਾ, Dinner ਕਰੋ ਪਰ ਸਹੀ ਸਮੇਂ ਉੱਤੇ ਕਰੋ ਅਤੇ ਹਲਕਾ ਕਰੋ। Dinner ਕਰਨ ਦਾ ਸਹੀ ਸਮਾਂ 6 ਵਜੇ ਤੇਂ 8 ਵਜੇ ਦੇ ਵਿਚਕਾਰ ਹੁੰਦਾ ਹੈ। ਇਹ ਚੰਗੀ  ਨੀਂਦ ਅਤੇ ਵਧੀਆ ਪਾਚਨ ਲਈ ਬੇਹੱਦ ਜ਼ਰੂਰੀ ਹੁੰਦਾ ਹੈ।

Story You May Like