The Summer News
×
Monday, 13 May 2024

ਜੇਕਰ ਤੁਸੀਂ ਲੋੜ ਤੋਂ ਵੱਧ ਖਾਂਦੇ ਹੋ ਅੰਡੇ ਤਾਂ ਹੋ ਜਾਓ ਸਾਵਧਾਨ, ਇਹ ਹੋ ਸਕਦੇ ਹਨ ਸਾਈਡ ਇਫੈਕਟ

ਚੰਡੀਗੜ੍ਹ : ਵੈਸਾ ਤਾਂ ਕਿਹਾ ਜਾਂਦਾ ਹੈ ਕਿ ਅੰਡੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਜੇਕਰ ਇਨਸਾਨ ਇਸ ਨੂੰ ਜ਼ਿਆਦਾ ਖਾਣ ਲੱਗ ਜਾਵੇ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜ਼ਿਆਦਾ ਅੰਡੇ ਖਾਣ ਨਾਲ ਵੀ ਕਈ ਬਿਮਾਰੀ ਲਗਦੀ ਹੈ। ਜਿਵੇਂ ਕੀ LDL ਜਿਸ ਨੂੰ ਬੈਡ ਕੋਲੈਸਟ੍ਰੋਲ ਕਿਹਾ ਜਾਂਦਾ ਹੈ, ਵਧ ਜਾਂਦਾ ਹੈ। ਇਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਵੀ ਵਧ ਜਾਂਦਾ ਹੈ। ਜੇਕਰ ਤੁਹਾਨੂੰ ਪਹਿਲਾਂ ਹੀ ਦਿਲ ਦੀ ਬਿਮਾਰੀ ਹੈ, ਤਾਂ ਤੁਹਾਨੂੰ ਅੰਡੇ ਦੇ ਸੇਵਨ ਨੂੰ ਸੀਮਤ ਕਰਨਾ ਚਾਹੀਦਾ ਹੈ।


ਇਸ ਦੇ ਨਾਲ ਹੀ ਸ਼ੂਗਰ ਜਾਂ ਪ੍ਰੀ-ਡਾਇਬੀਟੀਜ਼ ਵਾਲੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਅੰਡੇ ਖਾਣ ਦੇ ਮਾੜੇ ਪ੍ਰਭਾਵਾਂ ਵਿੱਚੋਂ ਲੰਘਣਾ ਪੈ ਸਕਦਾ ਹੈ। ਜਦੋਂ ਪੈਨਕ੍ਰੀਅਸ ਖੰਡ ਤੇ ਗਲੂਕੋਜ਼ ਨੂੰ ਊਰਜਾ ਲਈ ਬਦਲਣ ਲਈ ਬਹੁਤ ਜ਼ਿਆਦਾ ਇਨਸੁਲਿਨ ਪੈਦਾ ਕਰਦਾ ਹੈ ਤੇ ਸ਼ੂਗਰ ਦੇ ਵਾਧੇ ਨੂੰ ਰੋਕਦਾ ਹੈ, ਤਾਂ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵਧਾਉਂਦਾ ਹੈ। ਅਜਿਹੇ ਗੰਭੀਰ ਮਾੜੇ ਪ੍ਰਭਾਵਾਂ ਤੋਂ ਬਚਣ ਲਈ, ਦਿਨ ਵਿਚ ਸਿਰਫ ਤਿੰਨ ਅੰਡੇ ਖਾਓ। ਇਹ ਸਿਹਤ ਦੇ ਖਤਰਿਆਂ ਨੂੰ ਘਟਾਉਣ ਦੇ ਨਾਲ-ਨਾਲ ਪ੍ਰੋਟੀਨ, ਚਰਬੀ ਅਤੇ ਕੋਲੇਸਟ੍ਰੋਲ ਦੇ ਪੱਧਰਾਂ ਨੂੰ ਸਹੀ ਰੱਖਣ ਵਿੱਚ ਮਦਦ ਕਰੇਗਾ।


Story You May Like