The Summer News
×
Tuesday, 21 May 2024

ਅੱਖਾਂ ‘ਚ ਹੈ ਸੁਕਾਪਣ ਤਾਂ ਕਰੋਂ ਇਸ ਤਰ੍ਹਾਂ ਅੱਖਾਂ ਦੀ ਹਿਫਾਜਤ

ਚੰਡੀਗੜ੍ਹ : ਅਕਸਰ ਅੱਖਾਂ ਨੂੰ ਲੈ ਕੇ ਕਈ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਖ ਵਿੱਚ ਖੁਜਲੀ ਤੇ ਅੱਖ ਵਿੱਚੋਂ ਪਾਣੀ ਆਉਣਾ, ਅੱਖ ਵਿੱਚ ਦਰਦ ਹੋਣਾ ਜਾਂ ਫਿਰ ਇਕ ਦਮ ਹੀ ਸੋਜ ਆ ਜਾਣੀ। ਜੇਕਰ ਤੁਸੀਂ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਰੋਜ਼ਾਨਾ ਜੀਵਨ ‘ਤੇ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਜੇਕਰ ਤੁਸੀਂ ਅੱਖਾਂ ਨਾਲ ਜੁੜੀ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਇਸ ਦੇ ਗੰਭੀਰ ਨਤੀਜੇ  ਵੀ ਹੋ ਸਕਦੇ ਹਨ। ਤੁਹਾਨੂੰ ਬਾਅਦ ਵਿੱਚ ਨਜ਼ਰ ਦੀ ਕਮਜ਼ੋਰੀ ਵੀ ਹੋ ਸਕਦੀ ਹੈ।


ਅੱਖਾ ਦੀ ਕਮਜ਼ੋਰੀ ਦੇ ਕੁਝ ਲੱਛਣ ਹਨ :-


ਜੇਕਰ ਤੁਹਾਡੀਆਂ ਅੱਖਾਂ ਕਮਜ਼ੋਰ ਹਨ ਤਾਂ ਇਸ ਦੌਰਾਨ ਤੁਹਾਨੂੰ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਕਾਰਨਾ ਕਰਕੇ  ਗੰਦੇ ਹੱਥਾਂ ਨਾਲ ਅੱਖਾਂ ਨੂੰ ਛੂਹਣਾ ਜਿਸ ਨਾਲ ਇਨਫੈਕਸ਼ਨ ਹੋ ਜਾਂਦੀ ਹੈ। ਅੱਖਾਂ ‘ਚ ਸੁਕਾਪਣ ਆਉਣ ਦਾ ਇਕ ਇਹ ਵੀ ਵੱਡਾ ਕਾਰਣ ਇਹ ਵੀ ਹੈ ਕਿ ਕੰਪਿਊਟਰ ‘ਤੇ ਜ਼ਿਆਦਾ ਸਮਾਂ ਬਿਤਾਉਣਾ ਅਤੇ ਅੱਖਾਂ ਘੱਟ ਝਪਕਣਾ।  ਜ਼ਿਆਦਾ ਟੀਵੀ ਦੇਖਣਾ ਅਤੇ ਦੇਰ ਰਾਤ ਤੱਕ ਜਾਗਣਾ। ਇਸ ਦੇ ਨਾਲ ਹੀ ਘੱਟ ਪਾਣੀ ਪੀਣਾ ਤੇ ਧੁੱਪ ਵਿਚ ਜ਼ਿਆਦਾ ਰਹਿਣਾ ਹੈ।


ਇਸ ਤੋਂ ਬਚਣ ਦੇ ਕਾਰਣ :-


ਰੋਜ਼ਾਨਾ ਸਵੇਰੇ ਉੱਡ ਕੇ ਮੂੰਹ ‘ਚ ਪਾਣੀ ਭਰ ਕੇ ਅੱਖਾਂ ਨੂੰ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ। ਤੁਸੀਂ ਇਕੱਲੇ ਹਵਾ ਵਿਚ ਮੌਜੂਦ ਪ੍ਰਦੂਸ਼ਣ ਨੂੰ ਠੀਕ ਨਹੀਂ ਕਰ ਸਕਦੇ, ਪਰ ਤੁਸੀਂ ਇਸ ਦਿਸ਼ਾ ਵਿਚ ਪਹਿਲ ਜ਼ਰੂਰ ਕਰ ਸਕਦੇ ਹੋ। ਵੱਧ ਤੋਂ ਵੱਧ ਰੁੱਖ ਅਤੇ ਪੌਦੇ ਲਗਾਓ ਅਤੇ ਸਿਗਰਟਨੋਸ਼ੀ ਨਾ ਕਰੋ। ਅਜਿਹੇ ਇਨਡੋਰ ਪੌਦੇ ਘਰ ਅਤੇ ਕੰਮ ਵਾਲੀ ਥਾਂ ‘ਤੇ ਰੱਖੋ। ਉਦਾਹਰਨ ਲਈ, ਸਨੈਕ ਪਲਾਂਟ, ਸਪਾਈਡਰ ਪਲਾਂਟ, ਐਲੋਵੇਰਾ ਆਦਿ। ਉਹ ਘਰ ਦੇ ਪ੍ਰਦੂਸ਼ਣ ਨੂੰ ਅਤੇ ਬੰਦ ਦਫਤਰਾਂ ਵਿਚਲੇ ਪ੍ਰਦੂਸ਼ਣ ਨੂੰ ਬਹੁਤ ਜਲਦੀ ਜਜ਼ਬ ਕਰ ਲੈਂਦੇ ਹਨ। ਹਰ ਰੋਜ਼ ਘੱਟੋ-ਘੱਟ 7 ਘੰਟੇ ਦੀ ਨੀਂਦ ਲੈਣਾ ਯਕੀਨੀ ਬਣਾਓ। ਚੰਗਾ ਹੋਵੇਗਾ ਕਿ ਤੁਸੀਂ 8 ਘੰਟੇ ਦੀ ਨੀਂਦ ਲਓ ਪਰ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ 7 ਘੰਟੇ ਦੀ ਨੀਂਦ ਜ਼ਰੂਰ ਲਓ।


Story You May Like