The Summer News
×
Saturday, 18 May 2024

ਇਸ ਫਲ ਨੂੰ ਖਾਣ ਨਾਲ ਦੂਰ ਹੁੰਦੀਆਂ ਹਨ ਇਹ ਗੰਭੀਰ ਬਿਮਾਰੀਆਂ , ਜਾਣਨ ਲਈ ਦੇਖੋ ਸਾਰੀ ਖਬਰ

(ਮਨਪ੍ਰੀਤ ਰਾਓ)


ਚੰਡੀਗੜ੍ਹ : ਬਹੁਤ ਸਾਰੇ ਅਜਿਹੇ ਫਲ ਹਨ ਜਿਨ੍ਹਾਂ ਤੋਂ ਸਾਨੂੰ ਕਾਫੀ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸੇ ਤਰ੍ਹਾਂ ਇੱਕ ਫਲ਼ ਹੈ ਅੰਜੀਰ ਇਸ ਨੂੰ ਸੁੱਕਾ ਮੇਵਾ ਵੀ ਕਿਹਾ ਜਾਂਦਾ ਹੈ । ਦਸ ਦਿੰਦੇ ਹਾਂ ਕਿ ਇਸ ਫਲ ਦੀ ਵਰਤੋਂ ਸਰੀਰ ਨੂੰ ਤੰਦਰੁਸਤ , ਮਜ਼ਬੂਤ ਬਣਾਉਣ ਅਤੇ ਸਰੀਰ ਦੇ ਰੋਗਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਪੁਰਾਤਨ ਕਾਲ ਤੋਂ ਹੀ ਸਾਡੇ ਪੁਰਖਿਆਂ ਵੱਲੋਂ ਘਰੇਲੂ ਨੁਕਤਿਆਂ ਨਾਲ ਹੀ ਇਲਾਜ਼ ਕੀਤੇ ਜਾ ਰਹੇ ਸਨ। ਅੰਜੀਰ ਦਾ ਫਲ ਖਾਣਾ ਸਾਡੀ ਸਿਹਤ ਲਈ ਬਹੁਤ ਲਾਹੇਵੰਦ ਹੁੰਦਾ ਹੈ।


ਜਾਣਕਾਰੀ ਦਿੰਦੇ ਹੋਏ ਦਸ ਦਈਏ  ਕਿ ਜੋ ਅੰਜੀਰ ਦਾ ਫਲ ਹੈ ,ਉਹ ਅੱਜ ਦੀ ਪੀੜੀ ਲਈ ਖਾਣਾ ਇੰਨ੍ਹਾਂ ਆਸਾਨ ਨਹੀਂ ਹੈ। ਜਿਨ੍ਹਾਂ ਕਿ ਪੁਰਾਨੇ ਜ਼ਮਾਨੇ ਵਿੱਚ ਬਜ਼ੁਰਗਾਂ ਵੱਲੋਂ ਖਾਇਆ ਜਾਂਦਾ ਸੀ। ਉਹ ਆਪਣੇ ਰੋਗਾਂ ਅਤੇ ਕਮਜ਼ੋਰੀ ਨੂੰ ਦੂਰ ਰੱਖਣ ਲਈ ਇਸ ਫਲ ਦਾ ਸੇਵਨ ਕਰਦਟ ਸੀ, ਜਿਸ ਕਾਰਨ ਉਹ ਕਾਫੀ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਸੀ। ਇਹ ਫਲ ਸਰੀਰ ‘ਚ ਕਿਸੇ ਵੀ ਆਯੁਰਵੈਦਿਕ ਦਵਾਈ ਦੀ ਤਰ੍ਹਾਂ ਪ੍ਰਭਾਵ ਦਿਖਾਉਂਦੀ ਹੈ।


ਚੱਲੋ ਤੁਹਾਨੂੰ ਇਸ ਅੰਜੀਰ ਫਲ਼ ਦੇ ਕੁਝ ਫਾਇਦੇ ਵੀ ਦਸ ਦਿਂਦੇ ਹਾਂ :-



  1. ਜਿਹੜੇ ਲੋਕਾਂ ਨੂੰ ਆਪਣੇ ਸਰੀਰ ਵਿੱਚ ਕਮਜ਼ੋਰੀ ਲੱਗਦੀ ਹੈ, ਉਹ ਹਰ ਰੋਜ਼ ਇਸ ਅੰਜੀਰ ਫਲ ਦਾ ਸੇਵਨ ਕਰਨਾ ਚਾਹੀਦਾ ਹੈ।ਕਿਉਂਕਿ ਇਸ ਵਿੱਚ ਕੈਲਸ਼ੀਅਮ, ਪੋਸਾਸ਼ੀਅਮ , ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

  2. ਹਰ ਔਰਤ ਨੂੰ ਅੰਜੀਰ ਦਾ ਫਲ ਖਾਣਾ ਚਾਹੀਦਦਾ ਹੈ ਕਿਉਂਕਿ ਇਸ ਵਿੱਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਸੁੱਕਾ ਮੇਵਾ ਖਾਣਾ ਔਰਤਾਂ ਦੇ ਖਾਣ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗਾ। ਇਸ ਫਲ ਨੂੰ ਖਾਸਕਰ ਜਵਾਨੀ ਵਿੱਚ ਅਤੇ ਮਹਾਂਮਾਰੀ ਦੇ ਖਤਮ ਹੋਣ ਤੋਂ ਇਸ ਦਾ ਸੇਵਨ ਕਰ ਲੈਣਾ ਚਾਹੀਦਾ ਹੈ।


3.ਅੰਜੀਰ ਬਢਾਪੇ ਦੇ ਲੱਛਣਾ ਨੂੰ ਰੋਕਣ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੈ ਕਿਉਂਕਿ ਇਹ ਸਰੀਰ ਦੇ ਆਕਸੀਜਨ ਦੀ ਪ੍ਰਕਿਰਿਆਂ ਨੂੰ ਹੌਲੀ ਕਰਨ ਵਿੱਚ ਵੀ ਮਦਦ ਕਰਦਾ ਹੈ।



  1. ਇਹ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।ਇਸ ਵਿੱਚ ਘੁਲਣਸ਼ੀਲ ਢਾਈਬਰ ਪਾਇਆ ਹਾਂਦਾ ਹੈ, ਜਿਹੜਾ ਕਿ ਕਾਰਬੋਹਾਈਡਰੇਟ ਦੇ ਪਾਚਨ ਨੂੰ ਹੌਲੀ ਕਰਦਾ ਹੈ ਤੇ ਖੁਨ ‘ਚ ਸ਼ੂਗਰ ਦੀ ਮਾਤਰਾ ਨੂੰ ਵੱਧਣ ਨਹੀਂ ਦਿੰਦਾ।


Story You May Like