The Summer News
×
Saturday, 18 May 2024

ਤਾਂਬੇ ਦੇ ਭਾਡਿਆਂ ‘ਚ ਰੱਖਿਆ ਪਾਣੀ ਕੀ ਤੁਹਾਡੇ ਲਈ, ਲਾਭਦਾਇਕ ਹੈ ਜਾਂ ਹਾਨੀਕਾਰਕ : ਪੜ੍ਹੋ

ਮਨਪ੍ਰੀਤ ਰਾਓ,


ਚੰਡੀਗੜ੍ਹ : ਤੁਹਾਨੂੰ ਦਸ ਦਈਦੇ ਕਿ ਜੋ ਤਾਂਬੇ ਦੇ ਭਾਂਡਿਆ ‘ਚ ਪਾਣੀ ਰੱਖਿਆ ਜਾਂਦਾ ਹੈ ਉਹ ਸਾਡੀ ਸਿਹਤ ਲਈ ਬਹੁਤ ਲਾਹੇਬੰਦ ਸਾਬਿਤ ਹੁੰਦਾ ਹੈ। ਜ਼ਿਆਦਾਤਰ ਲੋਕ ਤਾਂਬੇ ਦੇ ਭਾਂਡਿਆ ‘ਚ ਪਾਣੀ ਪੀਣਾ ਪਸੰਦ ਕਰਦੇ ਹਨ ਅਤੇ ਇਹ ਰੀਤ ਪੁਰਾਤਨ ਕਾਲ ਤੋਂ ਹੀ ਚੱਲਦੀ ਆ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਤਾਂਬੇ ਦੇ ਭਾਂਡਿਆ ‘ਚ ਪਾਣੀ ਪੀਣ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਮੁਕਤ ਹੁੰਦੇ ਹਨ । ਇਸੇ ਲਈ ਜ਼ਿਆਦਾਤਰ ਲੋਕੀ ਤਾਂਬੇ ਦੇ ਭਾਂਡਿਆਂ ‘ਚ ਪਾਣੀ ਪੀਣ ਨੂੰ ਸ਼ੁੱਧ ਮੰਨਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਤਾਂਬੇ ਵਿੱਚ ਭਰਪੂਰ ਪਾਣੀ ਨੂੰ ਕਦੋਂ ਅਤੇ ਕਿਸ ਸਮੇਂ ਪੀਣਾ ਚਾਹੀਦਾ ਹੈ। ਚਲੋ ਤੁਹਾਨੁੰ ਇਸ ਬਾਰੇ ਵੀ ਦਸ ਦਿੰਦੇ ਹਾਂ।


ਜਾਣੋ ਕਿਸ ਸਮੇਂ ਨਹੀਂ ਪੀਣਾ ਚਾਹੀਦਾ ਤਾਂਬੇ ਦੇ ਭਾਂਡੇ ‘ਚ ਪਾਣੀ:-

ਅਕਸਰ ਲੋਕ ਖਾਣਾ ਖਾਣ ਤੋਂ ਬਆਦ ਇਸ ਪਾਣੀ ਦਾ ਸੇਵਨ ਕਰਦੇ ਹਨ ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ, ਕਿਉਂਕਿ ਭੋਜਨ ਖਾਣ ਤੋਂ ਬਾਅਦ ਕਦੇ ਵੀ ਤਾਂਬੇ ‘ਚ ਪਾਣੀ ਨਹੀਂ ਪੀਣਾ ਚਾਹੀਦਾ ਇਹ ਤੁਹਾਡੀ ਪਾਚਣ ਕਿਰਆ ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਜਿਸ ਕਾਰਨ ਤੁਹਾਡੀ ਪਾਚਣ ਕਿਰਆ ਹੌਲੀ ਵੀ ਹੋ ਸਕਦੀ ਹੈ ਜਾਂ ਫਿਰ ਢਿੱਡ ਦਰਦ ਦਾ ਵੀ ਕਾਰਨ ਬਣ ਸਕਦਾ ਹੈ। ਇਸ ਲਈ ਸਾਨੂੰ ਹਮੇਸ਼ਾ ਸਵੇਰੇ ਉੱਠ ਕੇ ਖਾਲੀ ਢਿੱਡ ਹੀ ਤਾਂਬੇ ‘ਚ ਪਾਣੀ ਪੀਣਾ ਚਾਹੀਦਾ ਹੈ।


ਜਾਣੋ ਕਿਸ ਸਮੇ ਤੁਸੀ ਤਾਂਬੇ ਦੇ ਭਾਂਡਿਆ ‘ਚ ਪਾਣੀ ਰੱਖ ਸਕਦੇ ਹੋ :-

ਤੁਹਾਨੂੰ ਦਸ ਦਿੰਦੇ ਹਾਂ ਕਿ ਜੇਕਰ ਤੁਸੀ ਤਾਂਬੇੇ ‘ਚ ਰੱਖੇ ਪਾਣੀ ਦਾ ਲਾਭ ਲੈਣ ਲਈ ਤੁਹਾਨੂੰ 12 ਤੋਂ 48 ਘੰਟਿਆ ਵਿੱਚ ਤਾਂਬੇ ਦੇ ਭਾਂਡੇ ਵਿਚ  ਪਾਣੀ ਰਖਣਾ ਚਾਹੀਦਾ ਹੈੇ ਤੇ ਫਿਰ ਬਆਦ ਵਿੱਚ ਉਸ ਪਾਣੀ ਨੂੰ ਸਵੇਰੇ ਉੱਠ ਕੇ ਖਾਲੀ ਢਿੱਡ ਉਸ ਨੂੰ ਪੀਣਾ ਚਾਹੀਦਾ ਹੈ। ਜੇਕਰ ਤੁਸੀ ਦਿਨ ਰਾਤ ਵੀ ਤਾਂਬੇ ‘ਚ ਰੱਖੇ ਪਾਣੀ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਮੇਂ ਸਿਰ ਉਸ ਵਿੱਚ ਤਾਜ਼ਾ ਪਾਣੀ ਭਰ ਕੇ ਪੀਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ।


Story You May Like