The Summer News
×
Monday, 20 May 2024

ਖੇਡਾਂ ਪਿੰਡ ਬੁਰਜ ਹਰੀ ਸਿੰਘ ਦੀਆਂ’ ਦੀਆਂ ਤਿਆਰੀਆਂ ਦਾ ਨਰੀਖਿਣ ਕਰਨ ਸਬੰਧੀ ਕਲੱਬ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਮੀਟਿੰਗ

ਰਾਏਕੋਟ, 9 ਫ਼ਰਵਰੀ (ਦਲਵਿੰਦਰ ਸਿੰਘ ਰਛੀਨ) ਰਾਏਕੋਟ ਦੇ ਪਿੰਡ ਬੁਰਜ ਹਰੀ ਸਿੰਘ ਸਥਿਤ ‘ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈਲਫੇਅਰ ਕਲੱਬ’ ਵੱਲੋਂ ਸਰਪ੍ਰਸਤ ਨੀਟੂ ਗਿੱਲ ਕਨੇਡਾ ਦੀ ਅਗਵਾਈ ਹੇਠ ਵਿਦੇਸ਼ਾਂ ’ਚ ਵੱਸਦੇ ਵੀਰਾਂ, ਨਗਰ ਨਿਵਾਸੀਆ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਹੌਲਦਾਰ ਬੂਟਾ ਸਿੰਘ (ਸੈਨਾ ਮੈਡਲ) ਦੀ ਯਾਦ ਵਿਚ 10 ਤੇ 11 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ‘ਖੇਡਾਂ ਪਿੰਡ ਬੁਰਜ ਹਰੀ ਸਿੰਘ ਦੀਆਂ’ ਦੀਆਂ ਤਿਆਰੀਆਂ ਦਾ ਨਰੀਖਿਣ ਕਰਨ ਸਬੰਧੀ ਕਲੱਬ, ਗ੍ਰਾਮ ਪੰਚਾਇਤ, ਮੋਹਤਵਰਾਂ ਤੇ ਪਿੰਡਵਾਸੀਆਂ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ।


ਜਿਸ ਦੌਰਾਨ ਖੇਡਾਂ ਨੂੰ ਸਫਲਾ ਪੂਰਵਕ ਨੇਪਰੇ ਚਾੜਨ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਕਲੱਬ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਖੇਡ ਮੇਲੇ ਦੌਰਾਨ 10 ਫਰਵਰੀ ਨੂੰ ਕਬੱਡੀ 72 ਕਿਲੋ, ਕਬੱਡੀ 47 ਕਿਲੋ ਅਤੇ 11 ਫਰਵਰੀ ਨੂੰ ਕਬੱਡੀ ਓਪਨ ਅਤੇ ਕਬੱਡੀ 57 ਕਿਲੋਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਦੌਰਾਨ ਕਬੱਡੀ ਓਪਨ ਦੇ ਜੇਤੂ ਨੂੰ 51 ਹਜ਼ਾਰ ਤੇ ਉੱਪ ਜੇਤੂ ਨੂੰ 41 ਹਜ਼ਾਰ ਰੁਪਏ ਦਾ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦਕਿ 10 ਤੇ 11 ਫਰਵਰੀ ਨੂੰ ਹਾਕੀ ਸਿਕਸ ਸਾਈਡ(ਨਿਰੋਲ) ਦੇ ਦਿਲਖਿਚਵੇਂ ਮੈਚ ਹੋਣਗੇ। ਜਿਸ ਦੌਰਾਨ ਜੇਤੂ ਟੀਮ ਨੂੰ 11 ਹਜ਼ਾਰ ਤੇ ਉੱਪ ਜੇਤੂ ਨੂੰ 7 ਹਜ਼ਾਰ ਨਗਦ ਇਨਾਮ ਦਿੱਤਾ ਜਾਵੇਗਾ, ਉਥੇ ਹੀ ਖੇਡ ਮੇਲੇ ਦਾ ਮੁੱਖ ਆਕਰਸ਼ਨ 60 ਸਾਲ ਦੇ ਬਾਬਿਆਂ ਦਾ 11 ਫਰਵਰੀ ਨੂੰ ਕਰਵਾਇਆ ਜਾ ਰਿਹਾ ਮੁਰਗਾ ਫੜ੍ਹਨ ਮੁਕਾਬਲਾ ਹੋਵੇਗਾ।

Story You May Like