The Summer News
×
Sunday, 28 April 2024

ਪੰਜਾਬ ਦੇ ਨੌਜਵਾਨ ਦੀ ਹੋਈ ਭਾਰਤੀ ਵਾਲੀਵਾਲ ਟੀਮ ਲਈ ਚੋਣ , ਜਾਣੋ ਕੌਣ ਹੈ ਜੰਮਪਲ ਜੋਸ਼ਨੂਰ ਢੀਡਸ਼ਾ

(ਕੁਲਦੀਪ ਧਾਲੀਵਾਲ)

ਮਾਨਸਾ 6 ਅਗਸਤ : ਮਾਨਸਾ ਸ਼ਹਿਰ ਦਾ ਜੰਮਪਲ ਜੋਸ਼ਨੂਰ ਢੀਡਸ਼ਾ ਭਾਰਤ ਦੀ ਸੀਨੀਅਰ ਵਾਲੀਵਾਲ ਟੀਮ ਵਿੱਚ ਚੁਣਿਆ ਗਿਆ ਹੈ, ਅਤੇ ਉਹ 7 ਅਗਸਤ ਤੋਂ 14 ਅਗਸਤ ਤੱਕ ਹੋਣ ਵਾਲੇ ਏਸੀਆਂ ਕੱਪ ਵਿੱਚ ਖੇਡਣ ਲਈ ਥਾਈਲੈਂਡ ਰਵਾਨਾ ਹੋ ਗਿਆ ਹੈ।‌‌ ਇਹ ਉਪਲਬਧੀ ਸਿਰਫ਼ ਜ਼ਿਲ੍ਹੇ ਲਈ ਹੀ ਨਹੀਂ, ਸਗੋਂ ਸਾਰੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ, ਕਿਉਂਕਿ ਪੂਰੀ ਟੀਮ ਵਿੱਚ ਪੰਜਾਬ ਦਾ ਇਹ ਇੱਕਲੌਤਾ ਖਿਡਾਰੀ ਹੈ।


ਖਾਸ ਜਿਕਰਯੋਗ ਗੱਲ ਇਹ ਹੈ ਕਿ ਇਹ ਖਿਡਾਰੀ ਪਿਛਲੇ ਤਿੰਨ ਮਹੀਨੇ ਤੋਂ ਊੜੀਸਾ ਦੀ ਰਾਜਧਾਨੀ ਭੂਵਨੈਸਵਰ ਵਿਖੇ ਜੂਨੀਅਰ ਏਸੀਆ ਕੱਪ ਲਈ ਭਾਰਤੀ ਟੀਮ ਦੇ ਕੈਂਪ ਵਿੱਚ ਟਰੇਨਿੰਗ ਕਰ ਰਿਹਾ ਸੀ ਪਰ ਸੀਨੀਅਰ ਟੀਮ ਦੇ ਕੌਚ ਜੀ.ਈ. ਸਰੀਧਰਨ (ਅਰਜੁਨਾ ਅਤੇ ਦਰੌਣਚਾਰਿਆ ਐਵਾਰਡੀ ) ਦੀ ਪਾਰਖੂ ਅੱਖ ਨੇ ਇਸ ਦੀ ਖੇਡ ਤੋਂ ਪਰਭਾਵਿਤ ਹੋਕੇ ਇਸ ਨੂੰ ਸੀਨੀਅਰ ਵਾਲੀਵਾਲ ਟੀਮ ਲਈ ਚੁਣਿਆ।

ਪੌਲੌ ਗਰਾਊਂਡ ਪਟਿਆਲਾ ਦੇ ਵਾਲੀਵਾਲ ਕੌਚ ਸ੍ਰੀ ਚਮਨ ਸਿਘ ਰਾਊ ਦੇ ਇਸ ਲਾਡਲੇ ਸ਼ਗਿਰਦ ਨੂੰ ਇਸ ਮੁਕਾਮ ਤੇ ਪਹੁੰਚਣ ਲਈ ਮਾਨਸਾ ਦੇ ਲੋਕਾਂ ਵਲੋ ਉਸ ਦੇ ਘਰ ਪਹੁੰਚ ਕੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


Story You May Like