The Summer News
×
Monday, 13 May 2024

ਬਾਰਿਸ਼ ਦੇ ਕਹਿਰ ਕਾਰਨ ਹੋ ਰਹੀਆਂ ਬਿਮਾਰੀਆਂ, ਇਹਨਾਂ ਚੀਜ਼ਾ ਦਾ ਰੱਖੋ ਖਾਸ ਧਿਆਨ

ਚੰਡੀਗੜ੍ਹ : ਬਾਰਿਸ਼ ਪੈਣ ਨਾਲ ਮੌਸਮ ਜਿੰਨਾ ਠੰਡਾ ਅਤੇ ਮਜ਼ੇਦਾਰ ਲਗਦਾ ਹੈ। ਇਹ ਉਹਨਾਂ ਹੀ ਖਤਰਨਾਕ ਸਾਬਿਤ ਵੀ ਹੋ ਸਕਦਾ ਹੈ।  ਬਾਰਿਸ਼ ਦੇ ਪੈਣ ਨਾਲ ਫੈਲੇ ਗਏ ਪੈਰਾਸਾਈਟਸ, ਵਾਇਰਸ ਖ਼ਤਰਨਾਕ ਸਾਬਿਤ ਹੋ ਸਕਦੇ ਹਨ । ਇਹ ਬੰਦੇ ਨੂੰ ਬੀਮਾਰ ਅਤੇ ਥੱਕਿਆ ਮਹਿਮਸੂਸ ਕਰਾਉਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਪੂਰੇ ਕੱਪੜੇ ਪਵਾਏ ਜਾਣੇ ਚਾਹੀਦੇ ਹਨ। ਇਸ ਦੌਰਾਨ ਹੀ ਆਪਣੇ ਆਪ ਨੂੰ ਬੱਚਿਆਂ ਨੂੰ ਬਿਜਲੇ ਵਾਲੇ ਖੰਬਿਆ ਤੋਂ ਦੂਰ ਰੱਖੋ। ਕਿਉਂ ਕਿ ਜਦ ਪਾਣੀ ਜ਼ਿਆਦਾ ਇੱਕਠਾ ਹੋ ਜਾਂਦਾ ਹੈ ਤਾਂ ਕਰੰਟ ਲੱਗਣ ਦਾ ਡਰ ਰਹਿੰਦਾ ਹੈ।


ਪਿਛਲੇ ਕੁਝ ਦਿਨਾਂ ਵਿੱਚ ਹੋਣ ਤੇਜ਼ ਬਾਰਿਸ਼ ਦੇ ਪ੍ਰਭਾਵ ਨਾਲ ਪੁੱਲ ਵੱਡੀ-ਵੱਡੀ ਇਮਾਰਤਾਂ ਵੀ ਡਿੱਗ ਕੇ ਢੇਰ ਹੋ ਗਏ। ਗੱਡੀਆ, ਬੱਸਾ, ਆਟੋ, ਰਿਕਸ਼ਾ ਦੀਆਂ ਸਰਵਿਸਾਂ ਨੂੰ ਰੋਕਿਆ ਗਿਆ। ਗਲੀਆਂ, ਮਹੌਲਿਆਂ ਵਿੱਚ ਪਾਣੀ ਭਰ ਗਿਆ ਹੈ।  ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ।


ਬੱਚਿਆਂ ਦੀਆ ਗਰਮੀਆਂ ਦੀਆਂ ਛੁਟੀਆਂ ਨੂੰ ਹੋਰ ਵੱਧਾ ਦਿੱਤਾ ਗਿਆ ਹੈ। ਬਾਰਿਸ਼ ਦਾ ਪਾਣੀ ਗੋਢੀਆ ਤੱਕ ਇਕੱਠਾ ਹੋ ਗਿਆ ਹੈ। ਜਿਸ ਕਰਕੇ ਮੱਛਰ ਫੈਲ ਰਿਹਾ ਹੈ ਅਤੇ ਇਸ ਨਾਲ ਤੇਜ਼ ਬੁਖ਼ਾਰ ਡੋਂਗੂ, ਮਲੇਰੀਆ ਵਰਗੀਆਂ ਹੋਰ ਖ਼ਤਰਨਾਕ ਬੀਮਾਰੀਆ ਵੀ ਹੋ ਸਕਦੀਆ ਹਨ। ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰਖਿਅਤ ਰੱਖਿਆ ਜਾਵੇ। ਕੁਝ ਦਿਨਾਂ ਤੱਕ ਘਰੋ ਬਾਹਰ ਨਾ ਨਿਕਲਿਆ ਜਾਵੇ ਜਦੋਂ ਤੱਕ ਮੌਮਸ ਪੂਰੀ ਤਰਾਂ ਠੀਕ ਨਾ ਹੋ ਜਾਵੇ।

Story You May Like