The Summer News
×
Tuesday, 14 May 2024

ਨੌਜਵਾਨਾਂ ਲਈ ਸੁਨਹਿਰਾ ਮੌਕਾ! ਇਨ੍ਹਾਂ ਪੋਸਟਾਂ ਤੇ ਨਿਕਲੀਆਂ ਬੰਪਰ ਭਰਤੀਆਂ ,ਦੇਖੋ ਆਖਰੀ ਤਰੀਕ

ਚੰਡੀਗੜ੍ਹ : ਦਸ ਦਿੰਦੇ ਹਾਂ ਕਿ ਉੱਤਰ ਪ੍ਰਦੇਸ਼ 'ਚ ਸਰਕਾਰੀ ਨੌਕਰੀ ਲੈਣ ਦਾ ਸੁਨਹਿਰੀ ਮੌਕਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਇੱਥੇ ਨੈਸ਼ਨਲ ਹੈਲਥ ਮਿਸ਼ਨ ਨੇ ਲੈਬ ਟੈਕਨੀਸ਼ੀਅਨ, ਫਾਰਮਾਸਿਸਟ,ਏਐਨਐਮ ਅਤੇ ਸਟਾਫ ਨਰਸ ਆਦਿ ਦੀਆਂ ਅਸਾਮੀਆਂ ਲਈ ਬੰਪਰ ਭਰਤੀ ਕੀਤੀ ਹੈ। ਇਸ ਦੇ ਨਾਲ ਹੀ ਦਸ ਦੇਈਏ ਕਿ ਇਸ ਭਰਤੀ ਮੁਹਿੰਮ ਰਾਹੀਂ ਕੁੱਲ 17291 ਅਸਾਮੀਆਂ ਭਰੀਆਂ ਜਾਣਗੀਆਂ ,ਅਤੇ ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਯੋਗਤਾ ਅਤੇ ਇੱਛਾ ਰੱਖਦੇ ਹਨ, ਉਹ ਨਿਰਧਾਰਤ ਫਾਰਮੈਟ ਵਿੱਚ ਅਪਲਾਈ ਕਰ ਸਕਦੇ ਹਨ।


ਜਾਣਕਾਰੀ ਅਨੁਸਾਰ ਇਹ ਅਰਜ਼ੀਆਂ ਸਿਰਫ ਔਨਲਾਈਨ ਹੋ ਸਕਦੀਆਂ ਹਨ, ਇਸਦੇ ਲਈ ਤੁਹਾਨੂੰ ਯੂਪੀ NHM ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ। ਇਹ ਅਸਾਮੀਆਂ NUHM, DHS, ਮਾਵਾਂ ਦੀ ਸਿਹਤ, ਕਮਿਊਨਿਟੀ ਪ੍ਰਕਿਰਿਆ, RBSK, ਬਾਲ ਸਿਹਤ, PM-ABHIM, 15ਵੇਂ ਵਿੱਤ ਕਮਿਸ਼ਨ, ਰਾਸ਼ਟਰੀ ਪ੍ਰੋਗਰਾਮ, NCD, ਬਲੱਡ ਬੈਂਕ ਅਤੇ ਸਿਖਲਾਈ ਦੇ ਤਹਿਤ ਭਰੀਆਂ ਜਾਣਗੀਆਂ। ਅਜਿਹਾ ਕਰਨ ਲਈ ਤੁਹਾਨੂੰ upnrhm.gov.in ਅਧਿਕਾਰਤ ਵੈੱਬਸਾਈਟ ਜਾਣਾ ਪਵੇਗਾ।


ਜਾਣੋ ਫਾਰਮ ਭਰਨ ਦੀ ਆਖਰੀ ਮਿਤੀ :


ਦਸ ਦੇਈਏ ਕਿ ਇਹਨਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਮਤਿਹਾਨ ਦੀ ਤਰੀਕ ਅਜੇ ਸਪੱਸ਼ਟ ਨਹੀਂ ਹੋਈ ਹੈ ਪ੍ਰੰਤੂ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ 29 ਨਵੰਬਰ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 12 ਦਸੰਬਰ 2022 ਤੱਕ ਹੈ।


ਜਾਣੋ ਕਿਹੜੇ ਵਿਆਕਤੀ ਕਰ ਸਕਦੇ ਹਨ ਅਪਲਾਈ :


ਇਨ੍ਹਾਂ ਭਰਤੀਆਂ ਲਈ ਵਿਦਿਅਕ ਯੋਗਤਾ ਪੋਸਟ ਦੇ ਅਨੁਸਾਰ ਵੱਖਰੀ ਹੈ। ਹਰੇਕ ਪੋਸਟ ਬਾਰੇ Detailed information ਪ੍ਰਾਪਤ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਦਿੱਤੇ ਨੋਟਿਸ ਨੂੰ ਚੈੱਕ ਕਰਨਾ ਪਵੇਗਾ । ਜਾਣਕਾਰੀ ਅਨੁਸਾਰ ਸਬੰਧਤ ਖੇਤਰ (Related areas) 'ਚ ਡਿਗਰੀ ਜਾਂ ਡਿਪਲੋਮਾ ਕਰਨ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਵੇ।


(ਮਨਪ੍ਰੀਤ ਰਾਓ)

Story You May Like