The Summer News
×
Monday, 22 July 2024

CBSE ਵਲੋੰ ਕੰਪਾਰਟਮੈਂਟ ਦੀ ਪ੍ਰੀਖਿਆ ਦੇ ਲਈ ਸ਼ਡਿਊਲ ਜਾਰੀ

ਲੁਧਿਆਣਾ (ਤਮੰਨਾ ਬੇਦੀ): CBSE ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਬਾਅਦ ਕੰਪਾਰਟਮੈਂਟ ਪ੍ਰੀਖਿਆ ਦੇ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ । ਕੰਪਾਰਟਮੈਂਟ ਐਗਜ਼ਾਮ ਚ ਉਹੀ ਬੱਚੇ ਬੈਠ ਸਕਣਗੇ ਜੋ ਕਿ ਇਕ ਜਾਂ ਫਿਰ ਤੋਂ ਸਬਜੈਕਟ ਚ ਫੇਲ੍ਹ ਹੋਏ ਨੇ। ਸ਼ਡਿਊਲ ਦੇ ਮੁਤਾਬਕ ਦਸਵੀਂ ਕਲਾਸ ਦੇ ਕੰਪਾਰਟਮੈਂਟ ਐਗਜ਼ਾਮ 23 ਤੋ 29 ਅਗਸਤ ਤੱਕ ਚੱਲਣਗੇ । ਉੱਥੇ ਹੀ ਬਾਰ੍ਹਵੀਂ ਜਮਾਤ ਦੇ ਕੰਪਾਰਟਮੈਂਟ ਦੇ ਪੇਪਰ 23 ਅਗਸਤ ਨੂੰ ਲਈ ਜਾਵੇਗੀ । ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਤੋਂ ਲੈ ਗੇਂਦ ਦੁਪਹਿਰ 2.30 ਵਜੇ ਤੱਕ ਦਾ ਹੋਵੇਗਾ । ਬੱਚਿਆਂ ਨੂੰ ਸਵਾਲ ਪੜ੍ਹਨ ਦੇ ਲਈ ਪੰਦਰਾਂ ਮਿੰਟ ਦਾ ਸਮਾਂ ਦਿੱਤਾ ਜਾਵੇਗਾ । ਉੱਥੇ ਹੀ ਕਵਿਡ ਦੇ ਮੱਦੇਨਜ਼ਰ ਵੀ ਸਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਆਖੀ ਗਈ ਹੈ । ਗਾਈਡਲਾਈਨਜ਼ ਮੁਤਾਬਕ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਹੈਂਡ ਸੈਨੇਟਾਈਜ਼ਰ ਦਾ ਉਪਯੋਗ ਕਰਨਾ ਵੀ ਲਾਜ਼ਮੀ ਹੋਵੇਗਾ ਉੱਥੇ ਹੀ ਸੋਸ਼ਲ ਡਿਸਪੈਂਸਿੰਗ ਦੀ ਪਾਲਣਾ ਵੀ ਲਾਜ਼ਮੀ ਹੋਵੇਗੀ । CBSE ਦੀ ਆਫੀਸ਼ੀਅਲ ਵੈੱਬਸਾਈਟ cbsegov.in ਤੇ ਟਾਈਮ ਟੇਬਲ ਚੈੱਕ ਕੀਤਾ ਜਾ ਸਕੇਗਾ।


Story You May Like