The Summer News
×
Saturday, 04 May 2024

ਗੁਲਜ਼ਾਰ ਗਰੁੱਪ ਵੱਲੋਂ ਵਿਦਿਆਰਥੀਆਂ ਨੂੰ ਡਿਜੀਟਲ ਹੁਨਰ ਦੀ ਸਿਖਲਾਈ ਦੇਣ ਲਈ ਹੋਇਆ ਕਰਾਰ

ਲੁਧਿਆਣਾ, 6 ਅਗਸਤ:ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਤਕਨੀਕੀ ਯੋਗਤਾ ਪ੍ਰਤੀ ਹੋਰ ਅੱਪ ਟੂ ਡੇਟ ਰੱਖਣ ਅਤੇ ਉਨ੍ਹਾਂ ਦੇ ਰੁਜ਼ਗਾਰ ਹਾਸਿਲ ਕਰਨ ਦੇ ਹੁਨਰ ਦੇ ਵਿਕਾਸ ਲਈ ਵਿਸ਼ਵ ਪੱਧਰੀ ਕੰਪਨੀ ਐਜੂਸਕਿੱਲਜ਼ ਨਾਲ ਐਮ ਓ ਯੂ ’ਤੇ ਦਸਤਖ਼ਤ ਕੀਤੇ। ਜ਼ਿਕਰਯੋਗ ਹੈ ਕਿ ਐਜੂਸਕਿੱਲਜ਼ ਇਕ ਗੈਰ-ਮੁਨਾਫਾ ਸੰਸਥਾ ਹੈ ਜੋ ਭਾਰਤ ਵਿਚ ਉਦਯੋਗ ਜਗਤ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਡਿਜੀਟਲ ਤਰੀਕੇ ਨਾਲ ਤਿਆਰ ਕਰਦਾ ਹੈ । ਇਸ ਦਾ ਮੁੱਖ ਦ੍ਰਿਸ਼ਟੀਕੋਣ ਫੈਕਲਟੀ ਅਤੇ ਵਿਦਿਆਰਥੀਆ ਤੱਕ ਵਿਸ਼ਵ ਪੱਧਰੀ ਪਾਠਕ੍ਰਮ ਦੀ ਪਹੁੰਚ ਨੂੰ ਯਕੀਨੀ ਬਣਾ ਕੇ ਅਕਾਦਮੀਆਂ ਅਤੇ ਉਦਯੋਗ ਜਗਤ ਵਿਚ ਗੈਪ ਨੂੰ ਭਰਨਾ ਹੈ।

ਕੈਂਪਸ ਵਿਚ ਹੀ ਰੱਖੇ ਗਏ ਇਕ ਸਮਾਗਮ ਦੌਰਾਨ ਇਸ ਐੱਮ ੳ ਯੂ ਤੇ ਦਸਖ਼ਤ ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਅਤੇ ਐਜ਼ੂਸਕਿੱਲਜ਼ ਦੇ ਸੀ ਈ ੳ ਅਤੇ ਸਹਿ-ਸੰਸਥਾਪਕ ਸ਼ੁਭਜੀਤ ਜਗਦੇਵ ਵੱਲੋਂ ਕੀਤੇ ਗਏ। ਇਸ ਮੌਕੇ ਤੇ ਕੈਂਪਸ ਡਾਇਰੈਕਟਰ ਡਾ. ਹਨੀ ਸ਼ਰਮਾ ਅਤੇ ਡਾਇਰੈਕਟਰ ਪ੍ਰੋਫੈਸ਼ਨਲ ਸਟੱਡੀਜ਼ ਡਾ. ਐਮ.ਐੱਸ ਗਿੱਲ ਸਮੇਤ ਫੈਕਲਟੀ ਹਾਜ਼ਰ ਸਨ।

ਇਸ ਕਰਾਰ ਤੋਂ ਬਾਅਦ ਐਜ਼ੂਸਕਿੱਲਜ਼ ਦੇ ਸੀ ਈ ੳ ਅਤੇ ਸਹਿ-ਸੰਸਥਾਪਕ ਸ਼ੁਭਜੀਤ ਜਗਦੇਵ ਨੇ ਕਿਹਾ ਕਿ ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੂੰ ਨੈੱਟਵਰਕਿੰਗ, ਸਾਈਬਰ ਸੁਰੱਖਿਆ, ਕਲਾਊਡ ਕੰਪਿਊਟਿੰਗ, ਆਟੋਮੇਸ਼ਨ ਸਮੇਤ ਹੋਰ ਕਈ ਵੱਖ-ਵੱਖ ਵਿਸ਼ਵ ਪੱਧਰੀ ਤਕਨੀਕੀ ਪ੍ਰੋਗਰਾਮਾਂ ਰਾਹੀਂ ਡਿਜੀਟਲ ਹੁਨਰ ਦੀ ਸਿਖਲਾਈ ਦਿੰਦੇ ਹੋਏ ਉਨ੍ਹਾਂ ਦੇ ਹੁਨਰ ਵਿਚ ਵਾਧਾ ਕਰਨ ਵਿਚ ਸਹਾਈ ਹੋਣਗੇ।ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਗੈੱਸਟ ਲੈਕਚਰ, ਸੈਮੀਨਾਰਾਂ, ਵਰਕਸ਼ਾਪਾਂ ਅਤੇ ਸਿਖਲਾਈਆਂ ਦੀ ਵਰਤੋਂ ਕਰਕੇ ਤਕਨਾਲੋਜੀ ਨਾਲ ਅੱਪਡੇਟ ਕੀਤਾ ਜਾਵੇ ਅਤੇ ਨੌਕਰੀ ਮੇਲਿਆਂ, ਪ੍ਰਦਰਸ਼ਨੀਆਂ ਵਿਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕੀਤੇ ਜਾਣ।

ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸਮੇਂ ਉਦਯੋਗ ਜਗਤ ਨੂੰ ਰੁਜ਼ਗਾਰ ਦੇ ਯੋਗ ਸਿਕਲਜ਼ ਉਮੀਦਵਾਰਾਂ ਦੀ ਲੋੜ ਹੈ। ਜੋ ਤਾਂ ਹੀ ਸੰਭਵ ਹੋਵੇਗਾ ਜੇਕਰ ਉਦਯੋਗ ਦੀਆਂ ਲੋੜਾਂ ਅਨੁਸਾਰ ਉੱਚ ਸਿੱਖਿਆਂ ਦੌਰਾਨ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਤਕਨਾਲੋਜੀ ਦੀਆਂ ਮੰਗਾਂ ਅਨੁਸਾਰ ਅਪਗ੍ਰੇਡ ਕਰਨ ਸਮੇਂ ਦੀ ਲੋੜ ਹੈ । ਇਸ ਕਰਾਰ ਨਾਲ ਸਾਡੇ ਵਿਦਿਆਰਥੀ ਤਕਨੀਕਾਂ ਨਾਲ ਅੱਪ ਟੂ ਡੇਟ ਹੁੰਦੇ ਹੋਏ ਖੋਜ ਅਤੇ ਪ੍ਰੋਜੈਕਟਾਂ ਵਿਚ ਸਰਗਰਮੀ ਨਾਲ ਸ਼ਾਮਲ ਹੋਣਗੇ।


Story You May Like