The Summer News
×
Saturday, 27 April 2024

CSIR NET 2022 ਦੀ ਪ੍ਰੀਖਿਆ 10 ਅਗਸਤ ਤੱਕ ਹੋ ਸਕਦੀ ਹੈ ਅਪਲਾਈ

ਲੁਧਿਆਣਾ (ਤਮੰਨਾ ਬੇਦੀ): CSIR NET 2022 ਦੀ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਦੇ ਵਲੋ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਤੇ ਆਵੇਦਨ ਦੇ ਪ੍ਰਕਿਰਿਆ ਵੀ ਜਾਰੀ ਹੈ । ਜੋ ਵੀ ਵਿਦਿਆਰਥੀ ਇਸ ਪ੍ਰੀਖਿਆ ਚ ਹਿੱਸਾ ਲੈਣਾ ਚਾਹੁੰਦੇ ਨੇ ਉਹ ਦੱਸ ਅਗਸਤ ਤੱਕ ਅਪਲਾਈ ਕਰ ਸਕਦੇ ਨੇ। ਵਿਦਿਆਰਥੀਆਂ ਦੇ ਲਈ ਅਪਲਾਈ ਕਰਨ ਦੇ ਲਈ csirnet.nta.nic.in ਵੈੱਬਸਾਈਟ ਜਾਰੀ ਕੀਤੀ ਗਈ ਹੈ । ਉੱਥੇ ਹੀ ਐਪਲੀਕੇਸ਼ਨ ਫਾਰਮ ਵਿਚ ਕੁਰੱਪਸ਼ਨ ਦੇ ਲਈ ਵਿੰਡੋ ਬਾਰਾਂ ਅਗਸਤ ਤੋਂ ਸੋਲ਼ਾਂ ਅਗਸਤ ਦੇ ਵਿਚਕਾਰ ਖੁੱਲ੍ਹੇਗੀ । ਦਸ ਤੀਕ ਇਹ ਪ੍ਰੀਖਿਆ ਸਾਲ ਵਿੱਚ ਦੋ ਵਾਰ ਆਯੋਜਿਤ ਕੀਤੀ ਜਾਂਦੀ ਹੈ । ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਦੀ ਇਹ ਪ੍ਰੀਖਿਆ ਵਿਗਿਆਨ ਖੇਤਰ ਚ ਜੇਆਰਐੱਫ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਯੋਗਤਾ ਹਾਸਲ ਕਰਨ ਦੇ ਲਈ ਜ਼ਰੂਰੀ ਹੈ। CSIR UGC NET ਜੂਨ ਚ ਕੁੱਲ ਪੰਜ ਪੇਪਰ ਸ਼ਾਮਲ ਹੋਣਗੇ। ਇਹ ਪ੍ਰੀਖਿਆ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਕੀਤੀ ਜਾ ਸਕੇਗੀ।


Story You May Like