The Summer News
×
Monday, 20 May 2024

IND vs AUS – ਪਿੱਚ ਨੂੰ ਲੈ ਕੇ ਹੋ ਰਹੇ ਵੱਡੇ ਵਿਵਾਦ ‘ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਦਿੱਤੀ ਰਾਏ

ਚੰਡੀਗੜ੍ਹ : ਨਾਗਪੁਰ 'ਚ  IND vs AUS ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਮੈਚ ਤੋਂ ਪਹਿਲਾਂ ਬੁੱਧਵਾਰ ਨੂੰ ਪਿੱਚ ਨੂੰ ਲੈ ਕੇ ਵਿਵਾਦ ਹੋਇਆ ਸੀ। ਇਹ ਪਹਿਲੀ ਵਾਰ ਵਿਵਾਦ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਤੋਂ ਲਗਾਤਾਰ ਭਾਰਤੀ ਪਿੱਚਾਂ ਨੂੰ ਲੈ ਕੇ ਬਿਆਨ ਆ ਰਹੇ ਹਨ। ਸਾਬਤਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਉਨ੍ਹਾਂ 'ਤੇ ਆਪਣੀ ਗੱਲ ਰੱਖੀ ਹੈ।


ਸਚਿਨ ਤੇਂਦੁਲਕਰ ਨੇ ਪਿੱਚ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਕਿਹਾ ਕਿ, 'ਜਦੋਂ ਕੋਈ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਿਹਾ ਹੋਵੇ, ਤਾਂ ਉਸ ਨੂੰ ਦੁਨੀਆ ਦੀਆਂ ਸਾਰੀ ਤਰ੍ਹਾਂ ਦੀਆਂ ਸਤਹਾਂ 'ਤੇ ਖੇਡਣਾ ਪੈਂਦਾ ਹੈ। ਜਦੋਂ ਅਸੀਂ ਆਸਟ੍ਰੇਲੀਆ ਜਾਂਦੇ ਹਾਂ, ਤਾਂ ਸਾਨੂੰ ਉਮੀਦ ਨਹੀਂ ਹੁੰਦੀ ਕਿ ਗੇਂਦ ਉੱਥੇ ਬਦਲੇਗੀ। ਸਾਨੂੰ ਪਤਾ ਹੁੰਦਾ ਹੈ ਕਿ ਜਾਣਦੇ ਹਾਂ ਕਿ ਪਿੱਚ 'ਤੇ ਜ਼ਿਆਦਾ ਉਛਾਲ ਆਵੇਗਾ ਤੇ ਗੇਂਦਬਾਜ਼ਾਂ ਨੂੰ ਮਦਦ ਵੀ ਮਿਲੇਗੀ। ਪਰ ਆਸਟਰੇਲਿਆਈ ਟੀਮ ਦਾ ਇਹ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਭਾਰਤ ਵਿੱਚ ਪਿੱਚ ਉੱਤੇ ਵਾਰੀ ਆਵੇਗੀ, ਇਹ ਪਿੱਚ ਹੌਲੀ ਹੋਵੇਗੀ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਸਟ੍ਰੇਲੀਆ ਟੀਮ ਨੇ ਪਿੱਚਾਂ 'ਤੇ ਖੇਡਣ ਲਈ ਪੂਰੀ ਤਿਆਰੀ ਕੀਤੀ ਹੈ, ਸਚਿਨ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਨੇ ਚੰਗੀ ਤਿਆਰੀ ਕੀਤੀ ਹੈ ਅਤੇ ਉਹ ਵੀ ਇਸ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹਨ। ਅਤੇ ਸਾਡੀ ਭਾਰਤੀ ਕ੍ਰਿਕਟ ਟੀਮ ਤਾਂ ਪੂਰੀ ਤਰ੍ਹਾਂ ਤਿਆਰ ਹੈ।


ਜਾਣੋ ਨਾਗਪੁਰ ਦੀ ਪਿੱਚ 'ਤੇ ਕਿਉਂ ਹੈ ਵਿਵਾਦ?


ਖੱਬੇ ਹੱਥ ਦੇ ਬੱਲੇਬਾਜ਼ਾਂ ਲਈ ਖੇਡਣਾ ਥੋੜਾ ਮੁਸ਼ਕਿਲ ਹੋ ਸਕਦਾ ਹੈ। ਕਿਉਂਕਿ ਪਿੱਚ ਦੇ ਦੋਵੇਂ ਸਿਰੇ 'ਤੇ Off-stump area ‘ਤੇ ਨਾ ਤਾਂ ਜ਼ਿਆਦਾ rolling ਹੈ। ਇਹ ਹਿੱਸਾ ਸੁੱਕਾ ਛੱਡ ਦਿੱਤਾ ਜਾਂਦਾ  ਹੈ। ਉਸ ਲਈ ਪਿੱਚ 'ਤੇ ਬਣੇ ਰਹਿਣਾ ਇਸ ਵਾਰ ਮੁਸ਼ਕਲ ਹੋਵੇਗਾ। ਆਸਟ੍ਰੇਲੀਆ ਦੇ 8 ਬੱਲੇਬਾਜ਼ਾਂ 'ਚੋਂ 6 ਨੇ ਖੱਬੇ ਹੱਥ ਨਾਲ ਬੱਲੇਬਾਜ਼ੀ ਕੀਤੀ ਹੈ,ਇਸ ਦੌਰਾਨ ਲੱਗਦਾ ਇਹ ਹੈ ਕਿ ਆਸਟ੍ਰੇਲੀਆ ਦੇ ਲਈ ਇਸ ਵਾਰ ਖੇਡ ਥੋੜੀ ਮੁਸ਼ਕਲ ਹੋਣ ਵਾਲੀ ਹੈ।


 

Story You May Like