The Summer News
×
Sunday, 12 May 2024

Nails : ਜੇਕਰ ਤੁਸੀਂ ਵੀ ਆਪਣੇ ਨਹੁੰਆਂ ਦਾ ਕਰਦੇ ਹੋ ਇੰਝ ਇਸਤੇਮਾਲ ਤਾਂ ਹੋ ਜਾਓ ਸਾਵਧਾਨ

ਚੰਡੀਗੜ੍ਹ : Nails (ਨਹੁੰ) ਵਿਅਕਤੀ ਦੇ ਸਰੀਰ ਦੇ ਜਰੂਰੀ ਹਿੱਸਿਆਂ ਵਿੱਚੋਂ ਇੱਕ ਹੈ। ਨਹੁੰ ਨੂੰ ਸਾਫ ਰੱਖਣਾ ਉਸ ਦੀ ਦੇਖਭਾਲ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਿਉਂ ਕਿ ਅਸੀਂ ਹਰ ਕੰਮ ਲਈ ਹੱਥਾਂ ਦਾ ਇਸਤੇਮਾਲ ਕਰਦੇ ਹਾਂ। ਸਭ ਤੋਂ ਜ਼ਰੂਰੀ ਖਾਣਾ ਬਣਾਉਣਾ ਹੋਵੇ ਜਾਂ ਫਿਰ ਭੋਜਨ ਖਾਣਾ ਹੋਵੇ। ਜੇਕਰ ਹੱਥਾਂ ਦੇ ਨਹੁੰ ਹੀ ਸਾਫ ਨਹੀਂ ਹੋਣਗੇ ਤਾਂ ਤੁਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਇਸ ਲਈ ਕਿਹਾ ਜਾਂਦਾ ਹੈ ਕਿ ਨਹੁੰਆਂ ਨੂੰ ਸਾਫ ਸੁਥਰਾ ਰੱਖੋ।


ਹਮੇਸ਼ਾ ਯਾਦ ਰੱਖੋ ਕਿ ਜਦ ਵੀ ਕੋਈ ਕੰਮ ਕਰਨ ਜਾਓ ਤਾਂ ਪਹਿਲਾ ਆਪਣੇ ਹੱਥਾਂ ਨੂੰ ਸਾਫ ਪਾਣੀ ਅਤੇ ਸਾਬੁਣ ਨਾਲ ਚੰਗੀ ਤਰ੍ਹਾ ਸਾਫ ਕਰ ਲਵੋ। ਅਤੇ ਜੇਕਰ ਤੁਹਾਡੇ ਨਹੁੰ ਲੰਮੇਂ ਹਨ ਤਾਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਾਫ ਕਰੋ। ਕਿਉਂ ਕਿ ਨਹੁੰ ਵਿੱਚ ਗੰਦਗੀ, ਬੈਕਟੀਰੀਆ ਆਦਿ ਹੁੰਦੇ ਹਨ ਜੋ ਕਿ ਸਰੀਰ ਵਿੱਚ ਜਾ ਕੇ ਬਿਮਾਰੀਆਂ ਨੂੰ ਪੈਦਾਂ ਕਰਦੇ ਹਨ। ਇਹ ਇੰਨੇ ਜ਼ਿਆਦਾ ਗੰਦੇ ਹੁੰਦੇ ਹਨ ਕਿ ਵੱਡੀ ਬਿਮਾਰੀਆਂ ਨੂੰ ਫੈਲਾ ਸਕਦੇ ਹਨ।  ਕੋਸ਼ਿਸ਼ ਕਰੋ ਕਿ ਆਪਣੇ ਨਹੁੰ ਛੋਟੇ ਹੀ ਰੱਖੋ, ਕਿਉਂਕਿ ਲੰਮੇਂ ਨਹੁੰ ਸਰੀਰ ਨੂੰ ਖਰਾਬ ਕਰਦੇ ਹਨ। ਆਪਣੇ ਨਹੁੰਆਂ ਨੂੰ ਲੋੜੀਂਦੀ ਲੰਬਾਈ ਤੱਕ ਕੱਟਣ ਲਈ ਨੇਲ ਕੱਟਰ ਦੀ ਵਰਤੋਂ ਕਰੋ।


ਘਰੇਲੂ ਕੰਮ ਕਰਦੇ ਸਮੇਂ ਜਾਂ ਸਫਾਈ ਦੇ ਉਤਪਾਦਾਂ ਦੀ ਵਰਤੋਂ ਕਰਦੇ ਸਮੇਂ, ਆਪਣੇ ਨਹੁੰ ਗੰਦੇ ਹੋਣ ਤੋਂ ਬਚਾਉਣ ਲਈ ਦਸਤਾਨੇ ਪਹਿਨੋ। ਦਸਤਾਨੇ  ਨਹੁੰਆਂ ਨੂੰ ਕਮਜ਼ੋਰ, ਗੰਦੇ ਅਤੇ ਨੁਕਸਾਨ ਪਹੁੰਚਾ ਤੋਂ ਬਚਾ ਸਕਦੇ ਹਨ। ਨੇਲ ਪਾਲਿਸ਼ ਅਤੇ ਨੇਲ ਪਾਲਿਸ਼ ਰਿਮੂਵਰ ਚੁਣੋ ਜੋ ਐਸੀਟੋਨ-ਮੁਕਤ ਹੋਣ। ਐਸੀਟੋਨ ਤੁਹਾਡੇ ਨਹੁੰਆਂ ਨੂੰ ਸੁੱਕਾ ਸਕਦਾ ਹੈ ਅਤੇ ਉਹਨਾਂ ਨੂੰ ਖਰਾਬ ਬਣਾ ਸਕਦਾ ਹੈ। ਇਸ ਤੋਂ ਇਲਾਵਾ, ਨੁਕਸਾਨ ਦੇ ਜੋਖਮ ਨੂੰ ਘਟਾਉਣ ਲਈ ਵਧੀਆਂ  ਨੇਲ ਪਾਲਿਸ਼ਾਂ ਦੀ ਵਰਤੋਂ ਕਰੋ।


ਨਹੁੰਆਂ ਨੂੰ ਕੱਟਣ ਜਾਂ ਚੁੱਕਣ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਨਹੁੰ ਅਤੇ ਸਰੀਰ ਨੂੰ  ਨੁਕਸਾਨ  ਪਹੁੰਚਾ ਸਕਦਾ ਹੈ। ਜੇ ਤੁਹਾਨੂੰ ਨਹੁੰ ਚੁੱਕਣ ਦੀ ਆਦਤ ਹੈ ਤਾਂ ਇਸ ਨੂੰ ਘੱਟ ਕਰੋ। ਕਿਉਂ ਕਿ ਇਹ ਆਦਾਤ ਵੱਡੀਆ ਬਿਮਾਰੀਆਂ ਨੂੰ ਬੁਲਾਵਾ ਦੇ ਸਕਦੀ ਹੈ। ਪੌਸ਼ਟਿਕ ਆਹਾਰ ਸਿਹਤਮੰਦ ਨਹੁੰ ਵਿਕਾਸ ਨੂੰ ਵਧਾਉਂਦਾ ਹੈ। ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਫਲ, ਸਬਜ਼ੀਆਂ, ਮੀਟ, ਅਤੇ ਫਲ਼ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।


ਜ਼ਿਆਦਾਤਰ ਲੋਕ ਲਗਾਤਰ ਆਪਣੇ ਨਹੁੰਆਂ ਨੂੰ ਲਗਾਤਾਰ ਨੇਲ ਪਾਲਿਸ਼ ਜਾਂ ਫਿਰ nail extension ਕਰਵਾਉਂਦੇ ਹਨ। ਕੀ ਇਹ ਠੀਕ ਹੈ, ਨਹੀਂ ਇਹ ਬਿਲਕੁਲ ਗਲਤ ਹੈ ਇਹ ਅਸਲੀ ਨਹੁੰਆਂ ਨੂੰ ਖਰਾਬ ਕਰ ਦਿੰਦੇ ਹਨ। ਇਸ ਨਾਲ ਪੀਲਾਪਣ, ਖੁਸ਼ਕੀ ਅਤੇ ਕਈ ਵਾਰ ਨਹੁੰਆਂ ਵਿੱਚ ਪਾਣੀ ਵੀ ਪੈ ਜਾਂਦਾ ਹੈ। ਯਾਦ ਰੱਖੋ, ਜਦੋਂ ਨਹੁੰਆਂ ਦੀ ਦੇਖਭਾਲ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਸੁਝਾਵਾਂ ਦਾ ਪਾਲਣ ਕਰਕੇ ਅਤੇ ਉਹਨਾਂ ਨੂੰ ਆਪਣੀ ਰੁਟੀਨ ਜੀਵਨ ਵਿੱਚ ਸ਼ਾਮਲ ਕਰਕੇ, ਤੁਸੀਂ ਸਿਹਤਮੰਦ, ਮਜ਼ਬੂਤ ਨਹੁੰਆਂ ਨੂੰ ਬਣਾਈ ਰੱਖ ਸਕਦੇ ਹੋ। ਇਸ ਲਈ ਆਪਣੇ ਨਹੁੰਆਂ ਨੂੰ ਸਾਫ ਰੱਖੋਂ ਅਤੇ ਉਹਨਾਂ ਦੀ ਦੇਖਭਾਲ ਕਰੋ।

(Sonam Malhotra)

Story You May Like