ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
2007 ‘ਚ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ
ਚੰਡੀਗੜ੍ਹ : ਕ੍ਰਿਕਟ ਦੇ ਮਸ਼ਹੂਰ ਖਿਡਾਰੀ ਜੋਗਿੰਦਰ ਸ਼ਰਮਾ ਨੇ ਅਜਿਹਾ ਫੈਸਲਾ ਲਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜੋਗਿੰਦਰ ਸ਼ਰਮਾ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਜੋਗਿੰਦਰ ਸ਼ਰਮਾ ਉਹ ਮਹਾਨ ਖਿਡਾਰੀ ਹੈ ਜਿਸ ਨੇ 2007 ‘ਚ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ ਸੀ। ਜੋਗਿੰਦਰ ਸ਼ਰਮਾ ਨੇ ਭਾਰਤ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਦਸ ਦਈਏ ਕਿ ਸ਼ੁੱਕਰਵਾਰ ਨੂੰ ਜੋਗਿੰਦਰ ਸ਼ਰਮਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਕ੍ਰਿਕਟ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਹੈ। ਟਵੀਟ ਕਰਕੇ ਉਨ੍ਹਾਂ ਨੇ ਬੀਸੀਸੀਆਈ, ਹਰਿਆਣਾ ਕ੍ਰਿਕਟ ਸੰਘ ਅਤੇ ਆਈਸੀਸੀ ਦਾ ਧੰਨਵਾਦ ਕੀਤਾ।