The Summer News
×
Monday, 20 May 2024

66ਵੀਆਂ ਰਾਜ ਪੱਧਰੀ ਸਕੂਲ ਖੇਡਾਂ ਦੇ ਚੌਥੇ ਦਿਨ ਕੁੜੀਆਂ ਦੇ ਕਰਵਾਏ ਗਏ ਸੈਮੀਫਾਈਨਲ ਮੁਕਾਬਲੇ

ਐਸ ਏ ਐਸ ਨਗਰ, 24 ਨਵੰਬਰ


ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਖੇਡ ਪਾਲਿਸੀ ਤਹਿਤ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਮੁਹਾਲੀ ਵਿਖੇ ਅੱਜ ਚੌਥੇ ਦਿਨ ਕੁੜੀਆਂ ਅੰਡਰ-14 ਦੀ ਕਬੱਡੀ ਦੇ ਮੈਚ ਕਰਵਾਏ ਗਏ।


ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੁੜੀਆਂ ਦੇ ਲੀਗ ਅਤੇ ਨਾਕ ਆਊਟ ਮੈਚ ਖ਼ਤਮ ਹੋ ਗਏ ਹਨ । ਉਨ੍ਹਾਂ ਦੱਸਿਆ ਕਿ ਕੱਲ੍ਹ ਕੁੜੀਆਂ ਅੰਡਰ-14 ਦੇ ਫਾਈਨਲ ਕਬੱਡੀ ਖੇਡ ਮੁਕਾਬਲੇ ਕਰਵਾਏ ਜਾਣਗੇ । ਉਹਨਾਂ ਦੱਸਿਆ ਕਿ ਖਿਡਾਰੀਆਂ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ.ਕੰਚਨ ਸ਼ਰਮਾਂ ਅਤੇ ਡੀਐਮ ਖੇਡਾਂ ਪਰਮਵੀਰ ਕੌਰ ਨੇ ਦੱਸਿਆ ਕੁੜੀਆਂ ਦੀ ਕਬੱਡੀ ਦੇ ਅੱਜ ਹੋਏ ਪਹਿਲੇ ਸੈਮੀਫਾਈਨਲ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਨੇ 64 ਦੇ ਮੁਕਾਬਲੇ 45 ਅੰਕ ਨਾਲ਼ ਜਿੱਤ ਪ੍ਰਾਪਤ ਕੀਤੀ ਅਤੇ ਦੂਜਾ ਸੈਮੀਫਾਈਨਲ ਜ਼ਿਲ੍ਹਾ ਫਾਜ਼ਿਲਕਾ ਅਤੇ ਬਰਨਾਲਾ ਵਿਚਕਾਰ ਹੋਇਆ ਜਿਸ ਵਿੱਚ ਜ਼ਿਲ੍ਹਾ ਬਰਨਾਲਾ 42 ਦੇ ਮੁਕਾਬਲੇ 38 ਅੰਕਾਂ ਨਾਲ ਜੇਤੂ ਰਿਹਾ। ਇਨ੍ਹਾਂ ਦੋਵਾਂ ਜੇਤੂ ਜ਼ਿਲ੍ਹਿਆਂ ਵਿਚਕਾਰ ਫਾਈਨਲ ਮੁਕਾਬਲਾ ਭਲਕੇ ਸਵੇਰੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਲਕੇ ਮੁੰਡੇ ਅੰਡਰ-14 ਦੇ ਲੀਗ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਮੁੰਡਿਆਂ ਦੀਆਂ ਸਾਰੇ ਜ਼ਿਲ੍ਹਿਆਂ ਦੀ ਟੀਮਾਂ ਪਹੁੰਚ ਰਹੀਆਂ ਹਨ।


ਇਸ ਮੌਕੇ ਸਟੇਟ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ, ਜ਼ਿਲ੍ਹਾ ਸਪੋਰਟਸ ਅਫ਼ਸਰ ਗੁਰਦੀਪ ਕੌਰ, ਪ੍ਰਿੰਸੀਪਲ ਸਲਿੰਦਰ ਸਿੰਘ,ਭੁਪਿੰਦਰ ਸਿੰਘ,ਹਰਵਿੰਦਰ ਕੌਰ ਹੁਸ਼ਿਆਰਪੁਰ,ਸੁਹਿੰਦਰ ਕੌਰ ਗੀਗੇਮਾਜਰਾ,ਪ੍ਰਵੀਨ ਕੁਮਾਰ ਸਹੌੜਾਂ,ਮੁੱਖ ਅਧਿਆਪਕ ਸੰਜੀਵ ਕੁਮਾਰ ਮੌਲੀ ਬੈਦਵਾਨ,ਮਨਪ੍ਰੀਤ ਕੌਰ ਮਾਂਗਟ ਲਾਂਡਰਾਂ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ,ਅਧਿਆਤਮ ਪ੍ਰਕਾਸ਼ ਤਿਊੜ,ਡਿਊਟੀ ਤੇ ਤਾਇਨਾਤ ਸਪੋਰਟਸ ਦੇ ਲੈਕਚਰਾਰ ਅਤੇ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਤੇ ਬੱਚਿਆਂ ਨਾਲ਼ ਆਏ ਮਾਪੇ ਹਾਜ਼ਰ ਸਨ।

Story You May Like