The Summer News
×
Friday, 17 May 2024

100 ਤੇ 500 ਦੇ ਨੋਟਾਂ ਦੀ ਹੋਈ ਬਾਰਿਸ਼, ਪੈਸੇ ਲੁੱਟਣ ਲਈ ਇਕੱਠੀ ਹੋਈ ਭੀੜ, ਦੇਖੋ Video

ਚੰਡੀਗੜ੍ਹ : ਗੁਜਰਾਤ 'ਚ ਇਕ ਵਿਆਹ ਦੌਰਾਨ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਸੂਤਰਾਂ ਮੁਤਾਬਕ ਇਹ ਵਿਆਹ ਮਹਿਸਾਣਾ ਜ਼ਿਲ੍ਹੇ ਦੇ ਅਗੋਲ ਪਿੰਡ 'ਚ ਹੋਇਆ ਸੀ, ਜਿੱਥੇ ਸਾਬਕਾ ਸਰਪੰਚ ਕਰੀਮਭਾਈ ਦਾਦੂਭਾਈ ਜਾਦਵ ਦੇ ਭਰਾ ਰਸੂਲਭਾਈ ਦੇ ਬੇਟੇ ਦਾ ਵਿਆਹ ਸੀ। ਜਿਸ ਵਿੱਚ ਵਿਆਹ ਦੀਆਂ ਰਸਮਾਂ ਦੌਰਾਨ ਬਾਰਾਤੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਨੋਟਾਂ ਦੀ ਵਰਖਾ ਕੀਤੀ ਗਈ, ਜਿਸ ਕਾਰਨ ਲੋਕਾਂ ਦੀ ਭੀੜ ਇਕੱਠੀ ਹੋ ਗਈ।


10


ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਵੇਂ ਹੀ ਪੈਸਿਆਂ ਦੀ ਬਰਸਾਤ ਸ਼ੁਰੂ ਹੋਈ ਤਾਂ ਭੀੜ ਇੱਕ ਦੂਜੇ ਨਾਲ ਉਲਝ ਗਈ। 10 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਨੋਟ ਹਵਾ ਵਿੱਚ ਉੱਡਦੇ ਨਜ਼ਰ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਰਿਸ਼ਤੇਦਾਰਾਂ ਨੇ ਲੱਖਾਂ ਦੇ ਨੋਟਾਂ ਨੂੰ ਉਸੇ ਤਰ੍ਹਾਂ ਉਡਾ ਦਿੱਤਾ।


101

Story You May Like