The Summer News
×
Monday, 20 May 2024

ਚੰਡੀਗੜ੍ਹ ਵਾਸੀ ਪ੍ਰਮੁੱਖ ਟੈਲੀਵਿਜ਼ਨ ਅਦਾਕਾਰਾ ਨੇ ਮੁੰਬਈ ਵਿਖੇ ਕੀਤੀ ਖੁਦਕੁਸ਼ੀ, ਦੇਖੋ ਤਸਵੀਰਾਂ

ਚੰਡੀਗੜ੍ਹ : ਚੰਡੀਗੜ੍ਹ ਵਾਸੀ ਪ੍ਰਮੁੱਖ ਟੈਲੀਵਿਜ਼ਨ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਮੁੰਬਈ ਵਿਖੇ ਖੁਦਕੁਸ਼ੀ ਕੀਤੀ। 21 ਸਾਲਾਂ ਦੀ ਤੁਨੀਸ਼ਾ ਨੇ ਵਸਾਈ ਵਿਚ ‘ ਅਲੀ ਬਾਬਾ ਦਾਸਤਾਨ ਏ ਕਾਬੁਲ’ ਦੀ ਸ਼ੂਟਿੰਗ ਦੌਰਾਨ ਖੁਦਕੁਸ਼ੀ ਕੀਤੀ। ਤੁਨੀਸ਼ਾ ਨੇ ਸ਼ੂਟਿੰਗ ਦੇ ਸੈੱਟ ‘ਤੇ ਬਣੇ ਵਾਸ਼ਰੂਮ ਵਿਚ ਫਾਹਾ ਲੈ ਕੇ ਖੁਦਕੁਸ਼ੀ ਹੈ। ਤੁਨੀਸ਼ਾ ਜਦੋਂ ਲੰਮਾਂ ਸਮਾਂ ਵਾਸ਼ਰੂਮ ਤੋਂ ਬਾਹਰ ਨਾ ਆਈ ਤਾਂ ਇਸ ਘਟਨਾ ਦਾ ਖੁਲਾਸਾ ਹੋਇਆ ਹੈ। ਤੁਨੀਸ਼ਾ ਇਹ ਕਦਮ ਚੁੱਕਣ ਤੋਂ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਉਪਰ ਸਰਗਰਮ ਸੀ। ਉਸ ਨੇ ਆਪਣੀ ਤਸਵੀਰ ਸਾਂਝੀ ਕਰਕੇ ਲਿਖਿਆ ਸੀ ‘ਜੋ ਆਪਣੇ ਸ਼ੌਕ ਤੋਂ ਪ੍ਰੇਰਿਤ ਹੁੰਦੇ ਹਨ, ਉਹ ਰੁਕਦੇ ਨਹੀਂ’। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੜਤਾਲ ਸ਼ੁਰੂ ਕੀਤੀ। ਪੁਲੀਸ ਇਕ ਅਦਾਕਾਰ ਸਮੇਤ ਕੁਝ ਹੋਰ ਵਿਅਕਤੀਆਂ ਦੀ ਪੁੱਛ ਪੜਤਾਲ ਕਰ ਰਹੀ ਹੈ। ਤੁਨੀਸ਼ਾ ਦਾ ਪਰਿਵਾਰ ਅੱਜਕੱਲ ਖਰੜ ਸਥਿਤ ਸੰਨੀ ਐਨਕਲੇਵ ਰਹਿੰਦਾ ਵਿਚ ਹੈ।

Story You May Like