The Summer News
×
Saturday, 27 April 2024

ਫਿਲਮ ਇੰਡਸਟਰੀ ਸੋਗ ਵਿਚ ਡੁੱਬੀ, ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਮਿਥਿਲੇਸ਼ ਚਤੁੱਰਵੇਦੀ ਦਾ ਦਿਹਾਂਤ

ਮੁੰਬਈ, 4 ਅਗਸਤ : ਦਿੱਗਜ ਬਾਲੀਵੁੱਡ ਅਭਿਨੇਤਾ ਮਿਥਲੇਸ਼ ਚਤੁੱਰਵੇਦੀ ਨੇ ਬੀਤੇ ਦਿਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਪੂਰੇ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਮਿਥਿਲੇਸ਼ ਚਤੁੱਰਵੇਦੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਦੇ ਜਵਾਈ ਆਸ਼ੀਸ਼ ਚਤੁਰਵੇਦੀ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ।


ਮਿਥਲੇਸ਼ ਚਤੁੱਰਵੇਦੀ ਨੇ ਟੀਵੀ ਸੀਰੀਅਲਾਂ ਸਮੇਤ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਫਿਜ਼ਾ, ਕੋਈ ਮਿਲ ਗਿਆ, ਕ੍ਰਿਸ਼ ਅਤੇ ਰੈਡੀ ਹਨ। ਸੀਰੀਅਲ ‘ਨੀਲੀ ਛੱਤਰੀ ਵਾਲੇ’ ਵਿੱਚ ਉਹਨਾਂ ਦੇ ਕੰਮ ਲਈ ਮਿਥਿਲੇਸ਼ ਚਤੁੱਰਵੇਦੀ ਨੂੰ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।


Story You May Like