The Summer News
×
Tuesday, 25 March 2025

ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਵਿਰੁੱਧ ਅਦਾਕਾਰ ਉਪਾਸਨਾ ਸਿੰਘ ਨੇ ਕੀਤਾ ਅਦਾਲਤ ’ਚ ਕੀਤਾ ਕੇਸ ਦਾਇਰ

ਚੰਡੀਗੜ੍ਹ : ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਵਿਰੁੁੱਧ ਬਾਲੀਵੁੱਡ ਅਦਾਕਾਰ ਉਪਾਸਨਾ ਸਿੰਘ ਨੇ ਅਦਾਕਾਰ ਨੇ ਅਦਾਲਤ ਵਿਚ ਅਰਜੀ ਦਾਇਰ ਕੀਤੀ ਹੈ। ਉਪਾਸਨਾ ਸਿੰਘ ਨੇ ਇਹ ਅਰਜ਼ੀ ਚੰਡੀਗੜ੍ਹ ਵਿਖੇ ਸੈਕਟਰ 43 ਦੀ ਕੋਰਟ ਵਿਖੇ ਲਗਾਈ ਹੈ।


ਅਦਾਲਤ ਵਿਚ ਲਗਾਈ ਆਰਜੀ ਵਿਚ ਉਪਾਸਨਾ ਸਿੰਘ ਨੇ ਕਿਹਾ ਕਿ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਫਿਲਮ ‘ਬਾਈ ਜੀ ਕੁੱਟਣਗੇ’ ਵਿਚ ਉਸ ਸਮੇਂ ਕੰਮ ਦਿੱਤਾ ਸੀ, ਜਦੋਂ ਉਹ ਮਿਸ ਯੂਨੀਵਰਸ ਨਹੀਂ ਬਣੀ ਸੀ। ਜਿਸ ਫਿਲਮ ਨੂੰ ਲੈ ਕੇ ਹੁਣ ਵਾਦ ਵਿਵਾਦ ਖੜ੍ਹਾ ਹੋ ਗਿਆ ਹੈ।


ਅਦਾਕਾਰਾ ਉਪਾਸਨਾ ਸਿੰਘ ਨੇ ਦਾਇਰ ਅਰਜੀ ਵਿਚ ਕਿਹਾ ਕਿ ਹਰਨਾਜ਼ ਸੰਧੂ ਉਹਨਾਂ ਨੂੰ ਇਸ ਫਿਲਮ ਦੀ ਪ੍ਰਮੋਸ਼ਨ ਲਈ ਕੋਈ ਸਮਾਂ ਨਹੀਂ ਦੇ ਰਹੀ, ਜਦਕਿ ਹਰਨਾਜ਼ ਸੰਧੂ ਨਾ ਕਾਲ ਚੁੱਕਦੀ ਹੈ ਤੇ ਨਾਂ ਹੀ ਵੱਟਸਅੱਪ ’ਤੇ ਕੀਤੇ ਮੈਸੇਜ਼ ਦਾ ਕੋਈ ਜਵਾਬ ਨਹੀਂ ਦਿੰਦੇ। ਪਹਿਲਾਂ ਇਹ ਫ਼ਿਲਮ ਮਈ ‘ਚ ਰਿਲੀਜ਼ ਕੀਤੀ ਜਾਣੀ ਸੀ ਪਰ ਉਨ੍ਹਾਂ ਵਲੋਂ ਕੋਈ ਸਮਾਂ ਨਾ ਦਿੱਤੇ ਜਾਣ ਕਾਰਨ ਇਸ ਨੂੰ ਰਿਲੀਜ਼ ਕਰਨ ‘ਚ ਦੇਰੀ ਹੋ ਰਹੀ ਹੈ।


Story You May Like