The Summer News
×
Monday, 20 May 2024

ਮੌਸਮ ਵਿਭਾਗ ਅਨੁਸਾਰ ਇਸ ਸ਼ਹਿਰ 'ਚ ਰਹੇਗੀ ਸਭ ਤੋਂ ਜਿਆਦਾ ਠੰਡ , ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ

ਚੰਡੀਗੜ੍ਹ : ਦਸ ਦੇਈਏ ਕਿ ਦਸੰਬਰ ਦੀ ਸ਼ੁਰੂਆਤ ਨਾਲ ਹੀ ਸਰਦੀਆਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਲੋਕਾਂ ਨੇ ਠੰਡੇ ਮੌਸਮ ਦੇ ਹਿਸਾਬ ਨਾਲ ਆਪਣਾ ਰੰਗ- ਰੂਪ ਬਦਲਣਾ ਸ਼ੁਰੂ ਕਰ ਲਿਆ ਹੈ , ਅਤੇ ਇਸ ਦੇ ਨਾਲ ਹੀ ਲੋਕਾਂ ਨੇ ਆਪਣੇ ਆਪ ਨੂੰ ਠੀਕ ਰੱਖਣ ਲਈ ਮੋਟੇ ਕੱਪੜੇ ਪਾਉਣੇ ਵੀ ਸ਼ੁਰੂ ਕਰ ਦਿੱਤੇ।


ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਦਿੱਲੀ 'ਚ ਦਸੰਬਰ ਦੀ ਸ਼ੁਰੂਆਤ ਤੋਂ ਹੀ ਘੱਟੋ-ਘੱਟ ਤਾਪਮਾਨ 8 ਤੋਂ 9 ਡਿਗਰੀ ਦੇ ਵਿਚਕਾਰ ਰਿਹਾ। ਜਾਣਕਾਰੀ ਅਨੁਸਾਰ ਦਸ ਦਿੰਦੇ ਹਾਂ ਕਿ ਇਸ ਪੂਰੇ ਹਫ਼ਤੇ ਵੱਧ ਤੋਂ ਵੱਧ ਤਾਪਮਾਨ 25 ਤੋਂ 26 ਡਿਗਰੀ ਦੇ ਵਿਚਕਾਰ ਰਹੇਗਾ। ਜਦਕਿ ਘੱਟੋ-ਘੱਟ ਤਾਪਮਾਨ ਵੀ 8 ਡਿਗਰੀ ਸੈਲਸੀਅਸ ਤੱਕ ਹੀ ਰਹੇਗਾ। ਇਸ ਦੇ ਨਾਲ ਹੀ 9 ਅਤੇ 10 ਦਸੰਬਰ ਨੂੰ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ।ਇਸੇ ਦੌਰਾਨ ਹਫ਼ਤੇ ਦੇ ਅੰਤ ਤੱਕ ਠੰਢ ਵਧਣ ਦੀ ਸੰਭਾਵਨਾ ਦਸੀ ਜਾ ਰਹੀ ਹੈ


 

Story You May Like