The Summer News
×
Sunday, 28 April 2024

ਕਈ ਪਿੰਡਾਂ ‘ਚ ਲਗਾਤਾਰ ਹੋ ਰਹੀ ਬਰਸਾਤ ਕ‍ਾਰਨ ਫਸਲਾਂ ਪਾਣੀ ‘ਚ ਡੁੱਬੀਆਂ

ਫਿਰੋਜ਼ਪੁਰ, 17 ਜੁਲਾਈ – ਪਿਛਲੇ ਚਾਰ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਨੇ ਕਿਸਾਨਾਂ ਦੇ ਮੱਥੇ ਤੇ ਚਿੰਤਾਵਾਂ ਦੀਆਂ ਲਕੀਰਾਂ ਵਧਾ ਦਿੱਤੀਆਂ। ਲਗਾਤਾਰ ਓਹਰੀ ਬਾਰਿਸ਼ ਦੇ ਕਾਰਨ ਝੋਨੇ ਦੀ ਫਸਲ ਤੋਂ ਇਲਾਵਾ ਸਬਜ਼ੀਆਂ ਜਿਵੇਂ ਗੁਆਰਾ ਅਰਬੀ ਮਿਰਚਾਂ ਅਤੇ ਹਲਦੀ ਆਦਿ ਦੀ ਫਸਲ ਡੁੱਬ ਗਈ ਹੈ। ਮਮਦੋਟ ਦਾ ਨੇੜਲਾ ਪਿੰਡ ਚਪਾਤੀ ਜਿੱਥੇ ਝੋਨੇ ਦੀ ਸਾਰੀ ਫ਼ਸਲ ਪਾਣੀ ਦੇ ਵਿੱਚ ਡੁੱਬੀ ਹੋਈ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਕਿਸਾਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਜੇਕਰ ਇਸੇ ਤਰ੍ਹਾਂ ਚਾਰ ਪੰਜ ਦਿਨ ਹੋਰ ਭਾਰੀ ਬਾਰਿਸ਼ ਹੁੰਦੀ ਰਹੀ ਤਾਂ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ, ਕਿਉਂਕਿ ਪਾਣੀ ਦੀ ਨਿਕਾਸੀ ਕਿਸੇ ਵੀ ਪਾਸੇ ਨਹੀਂ ਹੈ।


Story You May Like