The Summer News
×
Tuesday, 29 April 2025

ਲੁਧਿਆਣਾ ‘ਚ ਹੋਈ ਤੇਜ਼ ਬਾਰਿਸ਼ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ, ਸੜਕਾਂ ‘ਤੇ ਹੋਇਆ ਪਾਣੀ ਪਾਣੀ

ਨੀਲ ਕਮਲ ਮੋਨੂੰ

ਲੁਧਿਆਣਾ, 31 ਜੁਲਾਈ: ਲੁਧਿਆਣਾ ’ਚ ਸਵੇਰੇ ਹੋਈ ਜ਼ੋਰਦਾਰ ਬਾਰਿਸ਼ ਨੇ ਨਗਰ ਨਿਗਮ ਲੁਧਿਆਣਾ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਅਤੇ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿਚ ਪਾਣੀ ਪਾਣੀ ਹੋ ਗਿਆ। ਸ਼ਹਿਰ ਦੀਆਂ ਸੜਕਾਂ ਝੀਲ ਬਣ ਗਈਆਂ ਨੇ, ਨਾਲ ਹੀ ਸ਼ਹਿਰ ਦੇ ਮੁੱਖ ਬਾਜ਼ਾਰ, ਗਿੱਲ ਰੋਡ, ਢੋਲੇੇਵਾਲ, ਜਨਤਾ ਨਗਰ, ਪ੍ਰਤਾਪ ਚੌਂਕ, ਦੁੱਗਰੀ ਰੋਡ ਆਦਿ ਇਲਾਕੇ ਪਾਣੀ ਵਿਚ ਡੁੱਬ ਗਏ। ਤੇਜ਼ ਮੀਂਹ ਕਾਰਨ ਸੜਕਾਂ ’ਤੇ ਭਰੇ ਦੋ ਤੋਂ ਤਿੰਨ ਫੁੱਟ ਪਾਣੀ ਨੂੰ ਵੇਖ ਕੇ ਦੁਕਾਨਦਾਰ ਆਪਣੀਆਂ ਦੁਕਾਨਾਂ ’ਤੇ ਆ ਕੇ ਆਪਣਾ ਬਚਾਉਣ ਲੱਗੇ, ਲੇਕਿਨ ਫਿਰ ਵੀ ਪਾਣੀ ਦੁਕਾਨਾਂ ਦੇ ਅੰਦਰ ਵੜ ਗਿਆ। ਰਾਹਗੀਰ ਬਲਵਿੰਦਰ ਸਿੰਘ ਨੇ ਕਿਹਾ ਕਿ ਥੋੜੇ ਜਿਹੇ ਮੀਂਹ ਨੇ ਸੜਕਾਂ ਤੇ ਪਾਣੀ ਪਾਣੀ ਹੋ ਗਿਆ, ਜਿਸ ਕਾਰਨ ਹਰ ਰਾਹਗੀਰ ਨੂੰ ਆਪਣੇ ਕੰਮਾਂ ’ਤੇ ਜਾਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਮੋਦ ਕੁਮਾਰ ਨੇ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਘਰਾਂ ਵਿਚ ਵੜ੍ਹ ਜਾਂਦਾ ਹੈ, ਪਰ ਕਦੇ ਵੀ ਇਸ ਸਮੱਸਿਆ ਵੱਲ ਨਿਗਮ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ।


Story You May Like